ਅਕਾਲੀ ਦਲ ਦੀ ਸਰਕਾਰ ਬਣੀ ਤਾਂ ਸਾਰੇ ਮੁਲਾਜ਼ਮਾਂ ਦੀਆਂ ਮੰਗਾਂ ‘ਤੇ ਮਸਲੇ ਹੋਣਗੇ ਹੱਲ :- ਸਿਕੰਦਰ ਸਿੰਘ ਮਲੂਕਾ

ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਨੇ ਮਲੂਕਾ ਨੂੰ ਕੀਤਾ ਸਨਮਾਨਿਤ।

ਰਾਮਪੁਰਾ ਫੂਲ , 6 ਮਈ , ਦਲਜੀਤ ਸਿੰਘ ਸਿਧਾਣਾ 

ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਰਾਮਪੁਰਾ ਮੰਡਲ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਆਗੂਆਂ ਅਤੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ  ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ  ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ।
 ਇਸ ਮੌਕੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ਤੇ ਸਾਰੇ ਮੁਲਾਜਮਾਂ ਦੀਆਂ ਮੰਗਾਂ ਤੇ ਮਸਲੇ ਹੱਲ ਕੀਤੇ ਜਾਣਗੇ।
ਸੋ੍ਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਮੁਲਾਜ਼ਮ ਵਿੰਗ ਦੇ ਕੋਆਰਡੀਨੇਟਰ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਮੁਲਾਜ਼ਮ ਵਿੰਗ ਪੰਜਾਬ ਦਾ ਸਕੱਤਰ ਜਨਰਲ ਜਗਦੀਸ਼ ਰਾਏ ਰਾਮਪੁਰਾ ਨੂੰ ਲਗਾਇਆ ਗਿਆ ।
 ਉਨ੍ਹਾਂ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੀ ਸੂਬਾ ਕਮੇਟੀ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਪਿਛਲੇ ਸਾਢ਼ੇ ਚਾਰ ਸਾਲ ਤੋਂ ਲਮਕ ਰਹੀਆਂ ਮੰਗਾਂ, ਜਿਵੇਂ ਕਿ 1-1-2016 ਤੋ ਲਮਕ ਰਿਹਾ ਪੇ ਸਕੇਲ,ਡੀ ਏ ਦੀਆਂ ਕਿਸ਼ਤਾਂ ਸਮੇਤ ਏਰੀਅਲ, ਕੱਚੇ ਕਾਮਿਆਂ ਨੂੰ ਪੱਕੇ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ, ਰੈਗੂਲਰ ਭਰਤੀ ਦੀ ਪਰਖਕਾਲ ਤਿੰਨ ਸਾਲ ਤੋਂ ਘਟਾ ਕੇ ਇੱਕ ਸਾਲ ਕਰਨ , ਪੈਨਸ਼ਰਜ ਅਤੇ ਨਵੀਂ ਭਰਤੀ ਵਿਚ ਬਿਜਲੀ ਯੁਨਿੰਟ ਰਿਆਇਤ ਦੇਣ ਅਤੇ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਕੈਸਲਿਸ ਸਕੀਮ ਦੁਬਾਰਾ ਚਾਲੂ ਕੀਤੀ ਜਾਵੇ , ਬੱਝਵਾਂ ਮੈਡੀਕਲ ਭੱਤਾ 3000 ਕਰਨ ਆਦਿ ਮੰਗਾਂ ਨੂੰ ਸਮੁੱਚੀ ਲੀਡਰਸ਼ਿਪ ਨੂੰ ਨਾਲ ਲੈਕੇ ਪਹਿਲ ਦੇ ਆਧਾਰ ਤੇ ਹੱਲ ਕਰਨ ਦਾ ਯਤਨ ਕੀਤਾ ਜਾਵੇਗਾ। ਇਸ ਸਮੇਂ ਜਗਦੀਸ਼ ਰਾਮਪੁਰਾ ਅਤੇ ਸਮੁੱਚੀ ਮੰਡਲ ਰਾਮਪੁਰਾ ਸਮੂਹ ਲੀਡਰਸ਼ਿਪ ਲਹਿਰਾ ਮੁਹੱਬਤ ਥਰਮਲ ਪਲਾਂਟ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਨਾਲ ਇੰਪਲਾਈਜ਼ ਫੈਡਰੇਸ਼ਨ ਪਹਿਲਵਾਨ ਦੇ ਸੂਬਾ ਪ੍ਰਧਾਨ ਪਰਮਜੀਤ ਸਿੰਘ ਦਸੂਹਾ ਅਤੇ ਸਮੁੱਚੀ ਲੀਡਰਸ਼ਿਪ ਅਤੇ ਸਰਕਲ ਬਠਿੰਡਾ ਦੀ ਸਮੁੱਚੀ ਲੀਡਰਸ਼ਿਪ ਦਾ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹਾਜ਼ਰ ਮੰਡਲ ਰਾਮਪੁਰਾ ਦੇ ਪ੍ਰਧਾਨ ਹਰਜਸ ਸਿੰਘ ਮਹਿਰਾਜ, ਸਰਕਲ ਸਕੱਤਰ ਕਰਮਜੀਤ ਸਿੰਘ ਲਹਿਰਾ, ਪ੍ਰਧਾਨ ਹਰਪਾਲ ਸਿੰਘ ਟੱਲਵਾਲੀ, ਤਰਸੇਮ ਸਿੰਘ ਜਨਰਲ ਸਕੱਤਰ ਲਹਿਰਾ ਮੁਹੱਬਤ ਥਰਮਲ ਪਲਾਂਟ, ਪ੍ਰੈਸ ਸਕੱਤਰ ਨਿਰਭੈ ਸਿੰਘ ਲਹਿਰਾ, ਹਰਵਿੰਦਰ ਸਿੰਘ ਸਲਾਹਕਾਰ, ਬਲਜੀਤ ਸਿੰਘ ਬਰਾੜ ਲਹਿਰਾ ਮੁਹੱਬਤ ਥਰਮਲ ਪਲਾਂਟ, ਬਲਵਿੰਦਰ ਸਿੰਘ ਅਮਨ ਕੁਮਾਰ ਰਾਮਪੁਰਾ, ਬਲਵਿੰਦਰ ਸਿੰਘ ਭੁੱਚੋ, ਹਰਦੀਪ ਭੁੱਚੋ,ਪਿ੍ਰਥੀ ਸਿੰਘ ਬਾਲਿਆਂਵਾਲੀ, ਮੀਤ ਪ੍ਰਧਾਨ ਜਗਦੇਵ ਸਿੰਘ ਪਿੱਥੋ ਪ੍ਰਧਾਨ ਪੀ ਐਮ ਵਕੀਲ ਸਿੰਘ ਸਕੱਤਰ ਰੂਪ ਸਿੰਘ ਹਰਦੀਪ ਸਿੰਘ ਗਿੱਲ ਨਵਜੋਤ ਸਿੰਘ ਅਦਿ ਹਾਜਰ ਸਨ।