ਅਕਾਲੀ ਦਲ ਨੇ ਖੇਤੀ ਕਾਨੂੰਨ ਤੇ ਸੂਬਾ ਸਰਕਾਰ ਦੀਆਂ ਨੀਤੀਆਂ ਰੂਪੀ ਰਾਵਣ ਫੂਕਿਆ।
ਕੇਂਦਰੀ ਖੇਤੀ ਕਾਨੂੰਨ ਸਦੀ ਦੀਆਂ ਵੱਡੀਆਂ ਗਲਤੀਆਂ ਚੋਂ ਇੱਕ —- ਸਿਕੰਦਰ ਸਿੰਘ ਮਲੂਕਾ
ਬਠਿੰਡਾ/25 ਅਕਤੂਬਰ /ਦਲਜੀਤ ਸਿੰਘ ਸਿਧਾਣਾ
ਸ੍ਰੋਮਣੀ ਅਕਾਲੀ ਦਲ ਦੀ ਜਿਲਾ ਜਥੇਬੰਦੀ ਵੱਲੋਂ ਸਾਬਕਾ ਪੰਚਾਇਤ ਮੰਤਰੀ ਤੇ ਪਾਰਟੀ ਦੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਦੀ ਅਗਵਾਈ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਸਬੰਧੀ ਕਾਨੂੰਨ ਅਤੇ ਸੂਬਾ ਸਰਕਾਰ ਦੀਆਂ ਲੋਕ ਵਿਰੋਧੀਆਂ ਨੀਤੀਆਂ ਦੇ ਪੁਤਲੇ ਰਾਵਣ ਦੇ ਰੂਪ ਵਿੱਚ ਸਾੜੇ ਗਏ । ਇਸ ਮੌਕੇ ਮਲੂਕਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਆਰਥਿਕ ਢਾਅ ਲਾਉਣ ਵਾਲੇ ਕਾਲੇ ਕਾਨੂੰਨ ਬਣਾਕੇ ਖੇਤੀ ਪ੍ਰਧਾਨ ਸੂਬੇ ਪੰਜਾਬ ਨਾਲ ਬੇਇਨਸਾਫੀ ਕੀਤੀ ਹੈ । ਉਨਾ ਨੇ ਕਿਹਾ ਕਿ ਦੇਸ਼ ਦਾ ਕਿਸ਼ਾਨ ਪਹਿਲਾ ਹੀ ਸਾਰੀਆਂ ਫਸਲਾਂ ਤੇ ਘੱਟੋ ਘੱਟ ਸਮਰਥਨ ਮੂਲ ਨਾ ਹੋਣ ਕਾਰਨ ਤੇ ਸਮੇਂ ਸਮੇਂ ਸਿਰ ਕੁਦਰਤੀ ਮਾਰਾ ਕਾਰਨ ਭਾਰੀ ਕਰਜਿਆਂ ਥੱਲੇ ਦੱਬਿਆਂ ਹੋਇਆ ਹੈ । ਮੋਦੀ ਦੀ ਅਗਵਾਈ ਵਾਲੀ ਸਰਕਾਰ ਤੋਂ ਸਾਨੂੰ ਉਮੀਦਾਂ ਸਨ ਕਿ ਸਰਕਾਰ ਕੇਂਦਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਨਵੀਆਂ ਨੀਤੀਆਂ ਬਣਾਕੇ ਕਿਸਾਨਾਂ ਨੂੰ ਆਰਥਿਕ ਪੱਖੋਂ ਮਜਬੂਤ ਕਰਨ ਦੇ ਰਾਹ ਪੱਧਰੇ ਕਰੇਗੀ । ਮਲੂਕਾ ਨੇ ਕਿਹਾ ਕਿ ਸਾਡੀਆਂ ਉਮੀਦਾਂ ਦੇ ਉਲਟ ਭਾਜਪਾ ਸਰਕਾਰ ਨੇ ਧੱਕੇ ਨਾਲ ਕਿਸਾਨਾਂ ਦਾ ਘਾਣ ਕਰਨ ਵਾਲੇ ਕਾਲੇ ਕਾਨੂੰਨ ਧੱਕੇ ਨਾਲ ਲਾਗੂ ਕਰ ਦਿੱਤੇ । ਕੇਂਦਰ ਸਰਕਾਰ ਦੇ ਨਾਲ ਨਾਲ ਸੂਬਾ ਸਰਕਾਰ ਵੱਲੋਂ ਵੀ ਲੋਕ ਪੱਖੀ ਫੈਸਲੇ ਨਹੀ ਕੀਤੇ ਜਾ ਰਹੇ । ਸੂਬਾ ਸਰਕਾਰ ਦੀ ਵਾਅਦਾ ਖਿਲਾਫੀ ਤੇ ਗਲਤ ਨੀਤੀਆਂ ਕਾਰਨ ਸੂਬੇ ਦੇ ਹਲਾਤ ਦਿਨੋਂ ਦਿਨ ਵਿਗੜਦੇ ਜਾ ਰਹੇ ਹਨ। ਗੁਰੂ ਨਾਨਕ ਦੇਵ ਜੀ ਦੇ ਨਾਮ ਤੇ ਬਣਿਆ ਬਠਿੰਡਾ ਦੀ ਜੀਵਨ ਰੇਖਾ ਥਰਮਲ ਪਲਾਂਟ ਨੂੰ ਬੰਦ ਕਰਨਾ ਤੇ ਇਸ ਦੀ ਜ਼ਮੀਨ ਕੌੜੀਆਂ ਦੇ ਭਾਅ ਦੇ ਵੇਚਣਾ ਸਰਕਾਰ ਦੀਆਂ ਗਲਤ ਨੀਤੀਆਂ ਦਾ ਹਿੱਸਾ ਹੈ । ਮਲੂਕਾ ਨੇ ਕਿਹਾ ਕਿ ਅੱਜ ਦੁਸਿਹਰੇ ਦਾ ਪਵਿੱਤਰ ਦਿਹਾੜਾ ਪੂਰੇ ਦੇਸ਼ ਵਿੱਚ ਨੇਕੀ ਦੀ ਬੁਰਾਈ ਉਪਰ ਜਿੱਤ ਵਜੋਂ ਮਨਾਇਆ ਜਾ ਰਿਹਾ ਹੈ ਮੌਜੂਦਾ ਸਮੇਂ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਕਾਲੇ ਕਾਨੂੰਨ ਤੇ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇਸ਼ ਦੇ ਕਿਸ਼ਾਨਾਂ, ਸਮਾਜ ਤੇ ਹਰ ਵਰਗ ਲਈ ਸਭ ਤੋਂ ਵੱਡਾ ਰਾਵਣ ਸਾਬਤ ਹੋਏ ਹਨ । ਸ੍ਰੋਮਣੀ ਅਕਾਲੀ ਦਲ ਵੱਲੋਂ ਇਨ•ਾਂ ਦੇ ਪੁਤਲਿਆਂ ਨੂੰ ਫੂਕੇ ਕੇਂਦਰ ਤੇ ਸੂਬਾ ਸਰਕਾਰ ਦਾ ਵਿਰੋਧ ਕੀਤਾ ਹੈ । ਉਨ•ਾਂ ਨੇ ਕਿਹਾ ਕਿ ਸੂਬੇ ਦੇ ਕਿਸ਼ਾਨ ਤੇ ਸ੍ਰੋਮਣੀ ਅਕਾਲੀ ਦਲ ਹਰ ਸੰਘਰਸ ਲਈ ਤਿਆਰ ਹਨ ਤੇ ਕਾਲੇ ਕਾਨੂੰਨਾਂ ਤੇ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਰੱਦ ਕਰਨ ਤੱਕ ਸੰਘਰਸ ਜਾਰੀ ਰਹੇਗਾ । ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਦਰਸਨ ਸਿੰਘ ਕੋਟਫੱਤਾ, ਸਾਬਕਾ ਮੇਅਰ ਬਲਵੰਤ ਰਾਏ ਨਾਥ , ਇਕਬਾਲ ਸਿੰਘ ਬਬਲੀ ਢਿੱਲੋਂ, ਬਲਕਾਰ ਸਿੰਘ ਬਰਾੜ, ਹਰਿੰੰਦਰ ਸਿੰਘ ਹਿੰਦਾ, ਬੁਲਾਰਾ ਚਮਕੌਰ ਸਿੰਘ ਮਾਨ, ਗਰਦੌਰ ਸਿੰਘ ਸੰਧੂ, ਜਗਸੀਰ ਬਲੂਆਣਾ, ਮਨਮੋਹਨ ਕੱਕੂ, ਕੁਲਦੀਪ ਨੰਬਰਦਾਰ, ਹਰਵਿੰਦਰ ਗੰਜੂ, ਬਲਜੀਤ ਸਿੰਘ ਗੋਬਿੰਦਪੁਰਾ, ਰਾਜਵਿੰਦਰ ਸਿੰਘ, ਗੁਰਵਿੰਦਰ ਸਰਪੰਚ, ਬੂਟਾ ਭਾਈਰੂਪਾ, ਦੀਪਾ ਘੋਲੀਆ, ਹੈਪੀ ਠੇਕੇਦਾਰ, ਰੋਸ਼ਨਾ ਗਿਆਨਾ, ਮੀਡੀਆ ਇੰਚਾਰਜ ਰਤਨ ਸ਼ਰਮਾਂ ਮਲੂਕਾ ਆਦਿ ਹਾਜਰ ਸਨ ।
