ਆਪ ਆਗੂ ਸਿੱਧੂ ਨੇ ਕੈਪਟਨ ਦੇ ਪੁਰਖਿਆਂ ਪਿੰਡ ਮਹਿਰਾਜ ਪਹੁੱਚ ਕੇ ਖੋਲੀ ਮੰਤਰੀ ਕਾਂਗੜ ਦੇ ਵਿਕਾਸ ਦੀ ਪੋਲ….!!
ਚਾਰ ਸਾਲ ਤੋ ਮੰਤਰੀ ਕਾਂਗੜ ਮਹਿਰਾਜ ਵੱਲ ਝਾਕਿਆ ਨੀ,ਨਰਕ ਦਾ ਨਮੂਨਾ ਬਣਿਆ ਪਿੰਡ : ਬਲਕਾਰ ਸਿੱਧੂ
ਬਠਿੰਡਾ ,27ਜੂਨ,ਦਲਜੀਤ ਸਿੰਘ ਸਿਧਾਣਾ
: ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਕਾਰ ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਿੰਡ ਮਹਿਰਾਜ ਦੇ ਠੱਪ ਪਏ ਵਿਕਾਸ ਕਾਰਜਾਂ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਘੇਰਦਿਆਂ ਤਿੱਖੇ ਸਿਆਸੀ ਸਵਾਲ ਕਰਦਿਆ ਕਾਂਗਰਸ ਸਰਕਾਰ ਵੱਲੋ ਕੀਤੇ ਪਿਛਲੇ ਚਾਰ ਸਾਲਾਂ ਦੇ ਵਿਕਾਸ ਦੀ ਪੋਲ ਖੋਲ ਕੇ ਰੱਖ ਦਿੱਤੀ ।
ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਬਲਕਾਰ ਸਿੱਧੂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਟਕੋਰ ਮਾਰੀ ਕਿ ਆਪਣੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਸਾਰ ਲੈ ਲਓ ਜਿਸ ਵੱਲ ਹਲਕੇ ਦਾ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਝਾਕਿਆ ਵੀ ਨਹੀ। ਉਨ੍ਹਾਂ ਕਿਹਾ ਕਿ ਪੁਰਖਿਆਂ ਦੇ ਪਿੰਡ ਮਹਿਰਾਜ ਵਾਸੀ ਮੁੱਖਮੰਤਰੀ ਦੀ ਰਾਹ ਪਿਛਲੇ ਸਾਢੇ ਚਾਰ ਸਾਲ ਤੋਂ ਉਡੀਕ ਰਹੇ ਹਨ ਕਿ ਸ਼ਾਇਦ ਕਦੇ ਮੁੱਖ ਮੰਤਰੀ ਸਾਹਿਬ ਆਉਣ ਤੇ ਪੁਰਖਿਆਂ ਦੇ ਪਿੰਡ ਮਹਿਰਾਜ ਦੀ ਸਾਰ ਲੈਣ ਤੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਤਾਂ ਪਿੰਡ ਨੂੰ ਨਰਕ ਦਾ ਨਮੂਨਾ ਬਣਾਕੇ ਰੱਖ ਦਿੱਤਾ ਮਹਿਰਾਜ ਦੀਆਂ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਜਲਥਲ ਹੋਈਆਂ ਗਲੀਆਂ ਕਾਂਗਰਸ ਪਾਰਟੀ ਦੇ ਕੀਤੇ ਵਿਨਾਸ ਦੀ ਕਹਾਣੀ ਸੁਣਾ ਰਹੀਆ ।ਇਸ ਮੌਕੇ ਲੋਕਾਂ ਨੇ ਮੁਸ਼ਕਲਾਂ ਪ੍ਰਤੀ ਵੀ ਜਾਣੂ ਕਰਵਾਇਆ ਤੇ ਕਿਹਾ ਕਿ ਇਸ ਮੁੱਖ ਸੜਕ ਕਰਕੇ ਲੋਕਾਂ ਨੂੰ ਆਉਣ ਜਾਣ ਵਿੱਚ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਇਸ ਸੰਬੰਧੀ ਇਲਾਕੇ ਦੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਜਾਣੂ ਕਰਵਾਇਆ ਪਰ ਉਨ੍ਹਾਂ ਨੇ ਕਦੇ ਸਾਰ ਨਹੀਂ ਲਈ। ਬਲਕਾਰ ਸਿੱਧੂ ਨੇ ਉਨ੍ਹਾਂ ਨੂੰ ਵਿਸਵਾਸ਼ ਦਿਵਾਇਆ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਪਹਿਲ ਦੇ ਆਧਾਰ ਤੇ ਇਨ੍ਹਾਂ ਸਮੱਸਿਆਵਾਂ ਦਾ ਹੱਲ ਕੀਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸੋਚ ਤੇ ਪਹਿਰਾ ਦਿੰਦੇ ਹੋਏ ਆਉਂਦੀਆਂ ਵਿਧਾਨ ਸਭਾ ਚੋਣਾਂ ਵਿੱਚ ਪਾਰਟੀ ਦਾ ਸਾਥ ਦੇਣ ।