ਗਗਨ ਦਮਾਮਾ ਵੱਜਿਆ ਸਿੰਘੋ ਸਰਦਾਰੋ,ਅੱਜ ਵੈਰੀ ਚੜ੍ਹ ਕੇ ਆ ਗਿਆ ……!
 ਆਹ ਚੱਕ ਛੱਡੀਆਂ ਵਜੀਰੀਆ ……?
ਬਠਿੰਡਾ/ ਦਲਜੀਤ ਸਿੰਘ ਸਿਧਾਣਾ

ਭਾਰਤ ਦੀ ਰਾਜਨੀਤੀ ਵਿਚ ਵੱਖਰਾ ਮੁਕਾਮ ਰੱਖਣ ਵਾਲੇ ਪੰਜਾਬੀਆਂ ਦੇ ਫੈਸਲੇ ਵੀ ਨਿਰਾਲੇ ਹੁੰਦੇ ਨੇ, ਦੁਸਮਣ ਨੂੰ ਲਲਕਾਰ ਕੇ ਸਾਹਮਣਾ ਕਰਨਾ ਪੰਜਾਬੀਆਂ ਦੇ ਖੂਨ ਦੀ ਤਾਸੀਰ ਆਂ…..!ਇੰਨਾ ਕਦੇ ਕਿਸੇ ਅੱਗੇ ਹੱਥ ਨਹੀ ਬੰਨੇ , ਜਾ ਤਾ ਇਸ ਨੇ ਦੁਸਮਣ ਨੂੰ ਕਰਾਰੇ ਹੱਥ ਵਿਖਾਏ ਹਨ ਜਾ ਫੇਰ ਦੁਸਮਣ ਦੇ ਹੱਥ ਖੜੇ ਕਰਵਾਏ ਹਨ।ਪੰਜਾਬ ਦੀ ਸਿਰਮੌਰ ਸਿਆਸੀ ਪਾਰਟੀ ਸ੍ਰੋਮਣੀ ਅਕਾਲੀ ਦਲ ਦਾ  ਜਨਮ ਸਿੱਖ ਕੌਮ ਦੀ ਰੱਣਤੱਤੇ ਚ ਚੋਈ ਰੱਤ ਚੋ ਹੋਇਆ ……. ਕੌਮ ਕਦੇ ਵੀ ਸ੍ਰੋਮਣੀ ਅਕਾਲੀ ਦਲ ਦੀ ਬਦੌਲਤ ਨਿਮੋਸੀ ਦਾ ਸਾਹਮਣਾ ਨਹੀ ਕਰਨਾ ਚਹੁੰਦੀ ਭਾਵੇ ਬੀਤੇ ਚ ਸ੍ਰੋਮਣੀ ਅਕਾਲੀ ਦਲ ਦੀ ਸਰਕਾਰ ਦੌਰਾਨ ਕੁੱਝ ਅਣਕਿਆਸੀਆ ਘਟਨਾਵਾਂ ਵਾਪਰੀਆਂ ਜੋ ਨਹੀ ਸੀ ਵਾਪਰਣੀਆ ਚਾਹੀਦੀਆ ਸੀ। ਸ੍ਰੋਮਣੀ ਅਕਾਲੀ ਦਲ ਤੋਂ ਪੰਜਾਬ ਤੇ ਸਿੱਖਾਂ ਨੂੰ ਉਹ ਉਮੀਦਾ ਹਨ ਜਿਹੜੀਆਂ ਕਦੇ ਬੰਦਾ ਸਿੰਘ ਬਹਾਦਰ, ਹਰੀ ਸਿੰਘ ਨਲੂਆ, ਮਹਾਰਾਜਾ ਰਣਜੀਤ ਸਿੰਘ ਤੋ ਸੀ। ਸਿੱਖ ਆਜਾਦੀ ਨਾਲ ਰਹਿਣਾ ਚਹੁੰਦੇ ਨੇ ਤੇ ਆਜਾਦੀ ਨਾਲ ਮਰਨਾ , ਪੰਜਾਬ ਦੀ ਧਰਤੀ ਕੌਮ ਦੀ ਮਾਂ ਤੇ ਪਾਣੀ ਤੇ ਕਿਸਾਨ ਪੰਜਾਬ ਦੇ ਪੁੱਤਰ , ਨਾਂ ਕਿਸਾਨ ਆਪਣੀ ਮਾਂ ਨੂੰ ਉਜੜਦਾ ਵੇਖ ਸਕਦੇ ਹਨ ਤੇ ਨਾ ਹੀ ਮਾਂ ਕਿਸਾਨਾਂ ਨੂੰ ਮਰਿਆ ਵੇਖਣਾ ਚਹੁੰਦੀ ਹੈ।ਦੁਸਮਣ ਡਾਹਢੇ ਨੇ ਕੌਮ ਫੁੱਟੀਆ ਵਾਂਗ ਫੁੱਟ ਦਾ ਸਿਕਾਰ ਹੈ । ਕੱਲ ਸੁਖਬੀਰ ਸਿੰਘ ਬਾਦਲ ਦਿੱਲੀ ਨੂੰ ਦੱਸ ਆਇਆ ਕਿ ਸਾਨੂੰ ਉਹ ਫੈਸਲੇ ਮਨਜੂਰ ਨਹੀ ਜੋ ਸਾਡੀ ਮਰਜੀ ਤੋ ਬਿਨਾਂ ਸਾਡੇ ਤੇ ਥੋਪੇ ਗਏ ਹਨ ਤੇ ਅੱਜ ਕੇਂਦਰੀ ਵਜੀਰ ਬੀਬਾ ਹਰਸਿਮਰਤ ਕੌਰ ਬਾਦਲ ਨੇ ਕੇਂਦਰ ਦੇ ਮੂੰਹ ਤੇ ਅਸਤੀਫਾ ਮਾਰਿਆ ਕਿ ਚੱਕ ਸਾਨੂੰ ਨੂੰ ਮਨਜੂਰ ਤੇਰੇ ਹੁਕਮਾਂ ਨਾਲ ਪੰਜਾਬ ਦੀ ਧਰਤੀ ਤੇ ਵੈਣ ਪੈਣ ……..!