ਗੁਰਪ੍ਰੀਤ ਮਲੂਕਾ ਨੇ ਆਈਟੀ ਸੈੱਲ ਦੇ ਸਰਕਲ ਇੰਚਾਰਜ਼ ਨਿਯੁਕਤ ਕੀਤੇ।
ਬਠਿੰਡਾ, 31 ਜੁਲਾਈ, ਦਲਜੀਤ ਸਿੰਘ ਸਿਧਾਣਾ
ਸ਼੍ਰੋਮਣੀ ਅਕਾਲੀ ਦਲ ਨੂੰ ਉਸ ਵੇਲੇ ਬਹੁਤ ਬਲ ਮਿਲਿਆ ਜਦੋਂ ਗੁਰਪ੍ਰੀਤ ਸਿੰਘ ਮਲੂਕਾ ਦੀ ਰਹਿਨੁਮਾਈ ਹੇਠ ਪਾਰਟੀ ਵਿੱਚ ਮਿਹਨਤਕਸ਼ ਨੌਜਵਾਨਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਆਈਟੀ ਸੈੱਲ ਦੇ ਵੱਖ ਵੱਖ ਸਰਕਲ ਇੰਚਾਰਜ ਲਗਾਏ ਗਏ ਜਿਨ੍ਹਾਂ ਵਿੱਚ ਗੁਰਵਿੰਦਰ ਸ਼ਰਮਾ ਸਰਕਲ ਇੰਚਾਰਜ ਮਲੂਕਾ, ਹਰਵਿੰਦਰ ਸਿੰਘ ਬਰਾਡ਼ ਸਰਕਲ ਇੰਚਾਰਜ ਭਗਤਾ ਭਾਈਕਾ, ਰਵੀ ਕੁਮਾਰ ਸਰਕਲ ਇੰਚਾਰਜ ਰਾਮਪੁਰਾ , ਸੰਦੀਪ ਨੰਦਾ ਸਰਕਲ ਇੰਚਾਰਜ ਭਾਈਰੂਪਾ , ਗੁਰਲਾਲ ਸਿੰਘ ਮੱਲੂਆਣਾ ਇੰਚਾਰਜ ਸਰਕਲ ਮਹਿਰਾਜ , ਐਡਵੋਕੇਟ ਵਿਕਰਮਜੀਤ ਕਰਕਰਾ ਇੰਚਾਰਜ ਸਰਕਲ ਫੂਲ ਬਣਾਇਆ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਮਲੂਕਾ ਨੇ ਸਾਰਿਆਂ ਨੂੰ ਵਧਾਈ ਦਿੱਤੀ ਅਤੇ ਦੋ ਹਜਾਰ ਬਾਈ ਦੀਆਂ ਚੋਣਾਂ ਵਿਚ ਵੱਧ ਚਡ਼੍ਹ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ । ਇਸ ਸਮੇਂ ਸੀਨੀਅਰ ਅਕਾਲੀ ਆਗੂ ਸੱਤਪਾਲ ਗਰਗ ਪ੍ਰਧਾਨ ਸਰਕਲ ਰਾਮਪੁਰਾ, ਸੀਨੀਅਰ ਅਕਾਲੀ ਆਗੂ ਸੁਰਿੰਦਰ ਜੌੜਾ ਪ੍ਰਧਾਨ ਬੀਸੀ ਵਿੰਗ ਸ਼੍ਰੋਮਣੀ ਅਕਾਲੀ ਦਲ ਬਠਿੰਡਾ , ਸੀਨੀਅਰ ਅਕਾਲੀ ਆਗੂ ਹੈਪੀ ਬਾਂਸਲ ਸਾਬਕਾ ਪ੍ਰਧਾਨ ਨਗਰ ਕੌਂਸਲ, ਸੀਨੀਅਰ ਅਕਾਲੀ ਆਗੂ ਗੁਰਤੇਜ ਸ਼ਰਮਾ ਪ੍ਰਧਾਨ ਵਪਾਰ ਸੈੱਲ ਰਾਮਪੁਰਾ, ਕਾਲਾ ਗਰਗ ਜਨਰਲ ਸਕੱਤਰ ,ਪ੍ਰਦੀਪ ਕੁਮਾਰ ਦੀਪੂ ਜਨਰਲ ਸਕੱਤਰ ਪੰਜਾਬ ਯੂਥ ਅਕਾਲੀ ਦਲ ਸੁਸ਼ੀਲ ਕੁਮਾਰ ਆਸ਼ੁੂੂੂ ਪ੍ਰਧਾਨ ਯੂਥ ਅਕਾਲੀ ਦਲ ਸਰਕਲ ਰਾਮਪੁਰਾ, ਮਨਜਿੰਦਰਜੀਤ ਸਿੰਘ ਆਈ ਟੀ ਇੰਚਾਰਜ ਹਲਕਾ ਰਾਮਪੁਰਾ ਫੂਲ , ਸਰਬਜੀਤ ਸਿੰਘ ਸਰਕਲ ਪ੍ਰਧਾਨ ਯੂਥ ਵਿੰਗ ਜਲਾਲ,ਰੌਕੀ ਸਿੰਘ ਮੀਡੀਆ ਇੰਚਾਰਜ ਹਾਜ਼ਰ ਸਨ। ਇਨ੍ਹਾਂ ਸਾਰਿਆਂ ਨੇ ਹਾਈ ਕਮਾਂਡ ਦਾ ਧੰਨਵਾਦ ਕਰਦਿਆ ਨਵ ਨਿਯੁਕਤ ਇੰਚਾਰਜ ਨੋੌਜਵਾਨਾ ਨੂੰ ਵਧਾਈ ਦਿੱਤੀ ।