ਐਸ.ਜੀ.ਪੀ.ਸੀ ਮੈਂਬਰ ਸਵ: ਜਥੇਦਾਰ ਗੁਰਤੇਜ ਸਿੰਘ ਢੱਡੇ ਨੂੰ ਵੱਖ-ਵੱਖ ਆਗੂਆਂ ਵੱਲੋਂ  ਸ਼ਰਧਾ ਦੇ ਫੁੱਲ ਭੇਟ।
ਜਥੇਦਾਰ ਦੀ ਯਾਦ ‘ਚ ਪਿੰਡ ਢੱਡੇ ਵਿਖੇ ਅਕਾਲੀ ਦਲ ਬਣਾਵੇਗਾ ਵਿਸ਼ੇਸ਼ ਯਾਦਗਾਰ : – ਸਿਕੰਦਰ ਸਿੰਘ ਮਲੂਕਾ 
ਬਠਿੰਡਾ (ਚਾਉਕੇ), 18 ਮਾਰਚ, ਦਲਜੀਤ ਸਿੰਘ ਸਿਧਾਣਾ, ਗੁਰਪ੍ਰੀਤ ਖੋਖਰ।
ਜ਼ਿਲ੍ਹਾ ਬਠਿੰਡਾ ਹਲਕਾ ਮੌੜ ਤੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਸਾਹਿਬ  ਦੇ ਸੀਨੀਅਰ ਮੈਂਬਰ ਰਹੇ ਜਥੇਦਾਰ ਗੁਰਤੇਜ ਸਿੰਘ ਢੱਡੇ ਜੋ ਬੀਤੇ ਦਿਨੀ ਗੁਰੂ ਚਰਨਾਂ ਵਿੱਚ ਜਾ ਬਿਰਾਜੇ ਸਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਤਸ਼ਾਹੀ ਨੌਵੀਂ ਗੁਰਦੁਆਰਾ ਬੁਰਜ ਵਾਲਾ ਸਾਹਿਬ ਪਿੰਡ ਢੱਡੇ ਵਿਖੇ ਪਾਏ ਗਏ । ਇਸ ਮੌਕੇ ਪਹੁੰਚੀਆ ਹਜ਼ਾਰਾਂ ਸਿੱਖ ਸੰਗਤਾਂ ਤੇ ਪੰਥਕ ਸਖਸੀਅਤਾਂ ਨੇ ਸਵ: ਜਥੇਦਾਰ ਗੁਰਤੇਜ ਸਿੰਘ ਢੱਡੇ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਗੁਰੂ ਘਰ ਦੇ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕਰਕੇ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਿਆ। ਜਥੇਦਾਰ ਗੁਰਤੇਜ ਸਿੰਘ ਢੱਡਾ ਦੇ ਸਰਧਾਂਜਲੀ ਸਮਾਗਮ ‘ਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ,ਸਮਾਜ ਸੇਵੀਆ,ਪੱਤਰਕਾਰਾ ਅਤੇ ਰਿਸਤੇਦਾਰਾ, ਦੋਸਤਾਂ, ਮਿੱਤਰਾ  ਵੱਲੋਂ ਜਥੇਦਾਰ  ਗੁਰਤੇਜ ਸਿੰਘ ਢੱਡੇ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
ਜਿੰਨਾ ਵਿੱਚ ਵਿਸੇਸ ਤੌਰ ‘ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਬਕਾ ਸੰਸਦੀ ਸਕੱਤਰ ਜਗਦੀਪ ਸਿੰਘ ਨਕਈ ਤੇ ਸ਼੍ਰੋਮਣੀ ਅਕਾਲੀ ਦਲ ਹਲਕਾ ਮੌੜ ਦੇ ਇੰੰਚਾਰਜ ਸਿਕੰਦਰ ਸਿੰਘ ਮਲੂਕਾ ਨੇ ਜਥੇਦਾਰ ਗੁਰਤੇਜ ਸਿੰਘ ਢੱਡੇ ਨਾਲ ਬਿਤਾਏ ਪਲ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਉਨ੍ਹਾਂ ਵੱਲੋਂ ਜ਼ਿੰਦਗੀ ‘ਚ ਈਮਾਨਦਾਰੀ ਅਤੇ ਪਾਰਟੀ ਅਤੇ ਪੰਥ ਨੂੰ ਹਮੇਸ਼ਾ ਚੜਦੀਕਲਾ ‘ਚ ਰੱਖਣ ਲਈ ਅੱਗੇ ਹੋ ਕੇ ਬਿਨਾ ਕਿਸੇ ਲਾਲਚ ਦੇ ਸੇਵਾਵਾਂ ਨਿਭਾਉਦੇ ਰਹੇ ਤੇ ਅਕਾਲੀ ਦਲ ਵੱਲੋਂ ਸਮੇ-ਸਮੇ ਤੇ ਲਾਏ ਮੋਰਚਿਆਂ ਦੌਰਾਨ ਅੱਗੇ ਹੋ ਕੇ ਕਈ ਵਾਰ ਜੇਲ੍ਹ ‘ਚ ਵੀ ਜਾਣਾ ਪਿਆ ਤੇ ਬੇਸ਼ੱਕ ਉਹ ਪਾਰਟੀ ‘ਚ ਵੱਡੇ ਅਹੁਦਿਆਂ ਤੇ ਵੀ ਰਹੇ ਪਰ ਉਨ੍ਹਾਂ ਨੇ ਹਮੇਸ਼ਾ ਪਰਿਵਾਰ ਭਲਾਈ ਦੀ ਜਗਾ ਸਮਾਜ ਭਲਾਈ ਨੂੰ ਜਿਆਦਾ ਤਰਜੀਹ ਦਿੱਤੀ ਜਿਸ ਕਰਕੇ ਅੱਜ ਜਥੇਦਾਰ ਜੀ ਦੇ ਕੀਤੇ ਚੰਗਾ ਕੰਮਾਂ ਨੂੰ ਖੇਤਰ ਲੋਕ ਯਾਦ ਕਰਦੇ ਹਨ । ਸ਼੍ਰੋਮਣੀ ਅਕਾਲੀ ਦਲ ਪਾਰਟੀ ਹਰ ਸਮੇ ਜਥੇਦਾਰ ਜੀ ਦੇ ਪਰਿਵਾਰ ਨਾਲ ਖੜੀ ਹੈ। ਮਲੂਕਾ ਨੇ ਵਿਸਵਾਸ਼ ਦਵਾਇਆ ਕਿ ਆਉਣ ਵਾਲੇ ਸਮੇ ‘ਚ ਜਥੇਦਾਰ ਜੀ ਦੀ ਯਾਦ ਚ ਪਿੰਡ ਵਿੱਚ ਕੋਈ ਵਿਸ਼ੇਸ ਯਾਦਗਰ ਬਣਵਾਈ ਜਾਵੇਗੀ।
ਇਸ ਮੌਕੇ ਸਟੇਜ ਸੈਕਟਰੀ ਦੀ ਭੂਮਿਕਾ ਗੁਰੂਘਰ ਦੇ ਮੀਤ ਪ੍ਰਧਾਨ ਬੂਟਾ ਸਿੰਘ ਢੱਡੇ ਨੇ ਬਾਖੂਬੀ ਨਿਭਾਈ।ਇਸ ਮੌਕੇ ਹਲਕਾ ਮੌੜ ਦੇ ਵਿਧਾਇਕ ਜਗਦੇਵ ਸਿੰਘ ਕਮਾਲੂ, ਹਲਕਾ ਰਾਮਪੁਰਾ ਫੂਲ ਦੇ ਇੰਚਾਰਜ ਗੁਰਪ੍ਰੀਤ ਸਿੰਘ ਮਲੂਕਾ,ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਸਟਾਫ ਮੈਨੇਜਰ ਪਰਮਜੀਤ ਸਿੰਘ ਸ਼ੇਰਗਡ਼੍ਹ, ਮੀਤ ਮੈਨੇਜਰ ਮੇਜਰ ਸਿੰਘ,ਸਤਨਾਮ ਸਿੰਘ ਰਾਹੀ ਹਲਕਾ ਭਦੌੜ, ਤਰਲੋਚਨ ਸਿੰਘ ਪ੍ਰਧਾਨ ਨਗਰ ਕੌਂਸਲ ਤਪਾ, ਮਨਿੰਦਰ ਸਿੰਘ ਇੰਟਰਨੈਸ਼ਨਲ ਆਡੀਟਰ,ਏ ਡੀ ਸੀ ਬਰਨਾਲਾ ਪ੍ਰਵੀਨ ਕੁਮਾਰ, ਬਲਕਾਰ ਸਿੰਘ ਸਿੱਧੂ ਏਆਈਜੀ ਐੱਸਟੀਐੱਫ ਚੰਡੀਗਡ਼੍ਹ,ਮੋਹਨ ਸਿੰਘ ਬੰਗੀ ਮੈਂਬਰ ਐਸਜੀਪੀਸੀ, ਮੇਜਰ, ਸਿੰਘ ਢਿੱਲੋਂ ਮੈਂਬਰ ਐਸ,ਜੀ,ਪੀ,ਸੀ,ਜਥੇਦਾਰ ਹਰਦਿਆਲ ਸਿੰਘ ਮਿੱੱਠੂ ਚਾਉਕੇ,ਕੁਲਵੰਤ ਸਿੰਘ ਚੈਅਰਮੈਨ ਮਾਤਾ ਸੁੰਦਰੀ ਗਰੁੱਪ ਢੱਡੇ,ਬਲਵੀਰ ਸਿੰਘ ਨੰਬਰਦਾਰ ਚਾਉਕੇ,ਗਮਦੂਰ ਸਿੰਘ ਚਾਉਕੇ,ਸੁਖਮੰਦਰ ਸਿੰਘ ਚੱਠਾ ਫਤਹਿ ਗਰੁੱਪ ਰਾਮਪੁਰਾ,
ਬਲਾਕ ਪ੍ਰਧਾਨ ਸੁਰਜੀਤ ਸਿੰਘ ਖੋਖਰ,ਗੁਰਮੀਤ ਸਿੰਘ ਸਾਬਕਾ ਸਰਪੰਚ ਢੱਡੇ,ਜਗਰੂਪ ਸਿੰਘ ਰੂਪੀ,ਜਸਵੀਰ ਬਦਿਆਲਾ,ਕੁਲਵੰਤ ਸਿੰਘ  ਘੰਡਾਬੰਨਾ, ਭੋਲਾ ਸਿੰਘ, ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ, ਜਥੇਦਾਰ ਜਗਸੀਰ ਸਿੰਘ ਮਾਂਗੇਵਾਲ ਮੈਂਬਰ ਅੰਤ੍ਰਿੰਗ ਕਮੇਟੀ, ਕੁਲਵਿੰਦਰ ਸਿੰਘ ਬੰਗੀ,ਕੁਲਦੀਪ ਸਿੰਘ ਮੈਨੇਜਰ,ਪ੍ਰਧਾਨ ਗੁਰਜੰਟ ਸਿੰਘ,ਜਗਸੀਰ ਸਿੰਘ,  ਅਕਾਲੀ ਦਲ ਯੂਥ ਵਿੰਗ ਦੇ ਕੋਰ ਕਮੇਟੀ ਮੈਂਬਰ ਹਰਿੰਦਰ ਸਿੰਘ ਹਿੰਦਾ ਮਹਿਰਾਜ, ਨਿਰਮਲ ਸਿੰਘ ਬੁਰਜਗਿੱਲ, ਮੀਡੀਆ ਇੰਚਾਰਜ ਰਤਨ ਸਰਮਾਂ, ਸਿੰਦਰ ਸਿੰਘ ਪ੍ਰਧਾਨ ਗੁਰਦੁਆਰਾ ਸਹਿਬ ਭੂੰਦੜ ਤੋ ਇਲਾਵਾ ਜਿਲੇ ਦੇ ਹੋਰ ਵੀ ਹਜ਼ਾਰਾਂ ਲੋਕਾਂ  ਵੱਲੋਂ ਜਥੇਦਾਰ ਗੁਰਤੇਜ ਸਿੰਘ ਢੱਡੇ ਜੀ ਨੂੰ ਸਰਧਾ ਦੇ ਫੁੱਲ ਭੇਟ ਕੀਤੇ।