ਮੁੱਖ ਮਹਿਮਾਨ ਹੋਣਗੇ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ।

ਰਾਮਪੁਰਾ ਫੂਲ , ਦਲਜੀਤ ਸਿੰਘ ਸਿਧਾਣਾ
ਸਥਾਨਕ ਬਾਬਾ ਇੰਦਰਦਾਸ ਟਰੱਕ ਯੂਨੀਅਨ ਰਾਮਪੁਰਾ ਵੱਲੋਂ ਸਰਬੱਤ ਦੇ ਭਲੇ ਤੇ ਸਮੂਹ ਟਰੱਕ ਅਪਰੇਟਰਾਂ ਦੀ ਚੜ੍ਹਦੀਕਲਾ ਲਈ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਸਤਵਿੰਦਰ ਸਿੰਘ ਪੰਮਾ ਨੇ ਦੱਸਿਆ ਕਿ 15 ਜਨਵਰੀ ਦਿਨ ਐਤਵਾਰ ਨੂੰ ਟਰੱਕ ਯੂਨੀਅਨ ਰਾਮਪੁਰਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਜਾਣਗੇ ਜਿੰਨ੍ਹਾਂ ਦੇ ਭੋਗ 17 ਜਨਵਰੀ ਦਿਨ ਮੰਗਲਵਾਰ ਨੂੰ ਪਾਏ ਜਾਣਗੇ। ਇਸ ਮੌਕੇ ਰਾਗੀ ਸਿੰਘ ਗੁਰ ਕੀ ਬਾਣੀ ਦਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕਰਨਗੇ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।
ਉਹਨਾਂ ਕਿਹਾ ਕਿ ਡੇਰਾ ਬਾਬਾ ਇੰਦਰਦਾਸ ਤਪਾ ਮੰਡੀ ਦੇ ਮੁੱਖੀ ਮਹੰਤ ਭਗਵਾਨ ਦਾਸ ਦੇ ਅਸ਼ੀਰਵਾਦ ਨਾਲ ਕਰਵਾਏ ਜਾ ਰਹੇ ਇਸ ਧਾਰਮਿਕ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਹੋਣਗੇ। ਉਹਨਾਂ ਸਮੂਹ ਟਰੱਕ ਅਪਰੇਟਰਾਂ ਤੇ ਡਰਾਇਵਰਾ ਨੂੰ ਅਪੀਲ ਕੀਤੀ ਹੈ ਕਿ ਸਮਾਗਮ ਵਿੱਚ ਪਹੁੰਚਣ ਕੇ ਗੁਰੂ ਜੀ ਤੇ ਗੁਰੂ ਇਤਿਹਾਸ ਸੁਣਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।