ਚੋਣ ਸਰਗਰਮੀਆਂ : ਪਿੰਡ ਘੰਡਾਬੰਨਾ ਤੇ ਆਲੀਕੇ ਵਿੱਚ ਨੁੱਕੜ ਮੀਟਿੰਗਾਂ ਕੀਤੀਆਂ।
  • ਬਠਿੰਡਾ/ ਦਲਜੀਤ ਸਿੰਘ ਸਿਧਾਣਾ
ਪਿੰਡ ਆਲੀਕੇ ਦੀ ਦਲਿਤ ਬਸਤੀ ਦਾ ਗਲੀ ਨੂੰ ਪੁੱਟ ਕੇ ਪੱਕੀ ਨਾ ਕਰਨ ਮਾਮਲਾ ਦਿਨੋ ਦਿਨ ਗਰਭਾ ਰਿਹਾ ਹੈ। ਪੰਜ ਮਹੀਨਿਆ ਤੋ ਰੁਕੇ ਹੋਏ ਗਲੀ ਦੇ ਕੰਮ ਨੂੰ ਲੈਕੇ ਜਿਥੇ ਹੋਰ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਜਾਕੇ ਲੋਕਾ ਦੇ ਦੁੱਖ ਸੁਣੇ ਉਥੇ ਬੀਤੇ ਦਿਨ ਸ੍ਰੋਮਣੀ ਅਕਾਲੀ ਦਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਲੂਕਾ ਨੇ ਪਹੁੱਚਕੇ ਮੌਕਾ ਵੇਖਿਆ ਤੇ ਲੋਕਾ ਦੇ ਵਿਚਾਰ ਸੁਣੇ, ਉਨ੍ਹਾਂ ਵਿਸਵਾਸ਼ ਦੁਆਇਆ ਕਿ ਅਕਾਲੀ ਸਰਕਾਰ ਆਉਣ ਤੇ ਉਹਨਾਂ ਦੇ ਕੰਮ ਪਹਿਲ ਦੇ ਅਧਾਰਤ ਕੀਤੇ ਜਾਣਗੇ।
ਇਸ ਤੋ ਬਾਅਦ ਉਹ ਪਿੰਡ ਆਲੀਕੇ ਸੰਤ ਬਾਬਾ ਚਿਤਾ ਨੰਦ ਮਹਾਰਾਜ ਦੀ ਬਰਸੀ ਤੇ (ਗਊਸਾਲਾ) ਪਹੁੰਚ ਕੇ ਨਤਮਸਤਕ ਹੋਏ।
ਇਸ ਤੋ ਬਾਅਦ ਪਿੰਡ ਘੰਡਾਬੰਨਾ ਵਿਖੇ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦੀ ਇਕਾਈ ਵੱਲੋਂ ਸਰਦਾਰ ਗੁਰਪ੍ਰੀਤ ਸਿੰਘ ਮਲੂਕਾ ਦੀ ਹਾਜ਼ਰੀ ਵਿੱਚ ਸ਼੍ਰੋਮਣੀ ਅਕਾਲੀ ਦਲ ਯੂਥ ਸੀਨੀਅਰ ਮੀਤ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਮਹਿਰਾਜ , ਸਰਕਲ ਯੂਥ ਪ੍ਰਧਾਨ ਭਾਈ ਰੂਪਾ ਲਖਵੀਰ ਸਿੰਘ ਲੱਖੀ ਅਤੇ ਭਾਈ ਰੂਪਾ ਬਸਪਾ ਦੇ ਕੌਸ਼ਲਰ ਹਰਜਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।