1. ਪਿੰਡ ਮਹਿਰਾਜ ‘ਚ ਪੀਐਲਸੀ ਤੇ ਭਾਜਪਾ ਗਠਜੋੜ ਦੇ ਉਮੀਦਵਾਰ ਸਰਮਾਂ ਦੇ ਹੱਕ ‘ਚ ਚੋਣ ਪ੍ਰਚਾਰ ਕੀਤਾ।                                                       ਰਾਮਪੁਰਾ ਫੂਲ, 13 ਫਰਵਰੀ , ਦਲਜੀਤ ਸਿੰਘ ਸਿਧਾਣਾ                                           ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਪੰਜਾਬ ਲੋਕ ਕਾਂਗਰਸ ਤੇ ਬੀਜੇਪੀ ਦੇ ਸਾਂਝੇ ਉਮੀਦਵਾਰ ਅਮਰਜੀਤ ਸਰਮਾ ਦੇ ਹੱਕ ਵਿੱਚ ਪਿੰਡ ਮਹਿਰਾਜ ਵਿਖੇ ਚੋਣ ਪ੍ਰਚਾਰ ਕੀਤਾ ਗਿਆ। ਪਿੰਡ ਮਹਿਰਾਜ ਕੈਪਟਨ ਅਮਰਿੰਦਰ ਸਿੰਘ ਦੇ ਪੁਰਖਿਆਂ ਦੇ ਦਾ ਪਿੰਡ ਹੈ ਇਸੇ ਕਾਰਨ ਹਲਕਾ ਰਾਮਪੁਰਾ ਫੂਲ ਤੋ ਗਠਜੋੜ ‘ਚ ਇਹ ਸੀਟ ਪੰਜਾਬ ਲੋਕ ਕਾਂਗਰਸ ਦੇ ਹਿੱਸੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਨੇ ਇਸ ਹਲਕੇ ਤੋ ਟਿਕਟ ਡਾਂ.ਅਮਰਜੀਤ ਸਰਮਾ ਨੂੰ ਦਿੱਤੀ ਹੈ। ਪਿੰਡ ਮਹਿਰਾਜ ਵਿੱਚ ਪੰਜਾਬ ਲੋਕ ਕਾਂਗਰਸ ਤੇ ਬੀਜੇਪੀ ਗਠਜੋੜ ਨੇ ਦਫਤਰ ਖੋਲ ਕੇ ਚੋਣ ਪ੍ਰਚਾਰ ਸੁਰੂ ਕੀਤਾ। ਇਸ ਮੌਕੇ ਸੁਖਵੰਤ ਸਿੰਘ ਮਹਿਰਾਜ ਅਤੇ ਸਮੁੱਚੀ ਟੀਮ ਵਲੋਂ ਪਿੰਡ ਮਹਿਰਾਜ ਵਿਚ ਚੋਣ ਪ੍ਰਚਾਰ ਕੀਤਾ ਗਿਆ ਤੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀ 20 ਤਰੀਕ ਨੂੰ ਗਠਜੋੜ ਦੇ ਚੋਣ ਨਿਸਾਨ ਬਾਲ ਅਤੇ ਹਾਕੀ ਦੇ ਚੋਣ ਨਿਸਾਨ ਤੇ ਵੋਟ ਦੇਣ ਦੀ ਅਪੀਲ ਕੀਤੀ।