ਸ੍ਰੋਮਣੀ ਅਕਾਲੀ ਨੇ ਹਲਕਾ ਰਾਮਪੁਰਾ ਫੂਲ ‘ਚ ਕੀਤੀਆਂ ਨਿਯੁਕਤੀਆਂ।
ਪੰਜਾਬ ਦੇ ਯੂਥ ਦਾ ਦਿਨੋ ਦਿਨ ਹੋ ਰਿਹਾ ਅਕਾਲੀ ਦਲ ਵੱਲ ਝੁਕਾਅ —– ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ

ਸੁਖਜਿੰਦਰ ਖਾਨਦਾਨ, ਕਾਂਗੜ, ਧਾਲੀਵਾਲ ,ਲਖਵਿੰਦਰ ਤੇ ਮਾਨ ਪ੍ਰਧਾਨ ਚੁਣੇ ਗਏ।
ਬਠਿੰਡਾ ( ਦਲਜੀਤ ਸਿੰਘ ਸਿਧਾਣਾ)
ਪੰਜਾਬ ਦੇ ਮੌਜੂਦਾ ਸਿਆਸੀ ਸਮੀਕਰਨ ਤੇਜੀ ਨਾਲ ਬਦਲ ਰਹੇ ਨੇ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਦੀਆਂ ਵਿਕਾਸਹੀਣ ਨੀਤੀਆਂ ਤੋਂ ਤੰਗ ਆ ਚੁੱਕੇ ਹਨ ।ਅੱਜ ਦਾ ਯੂਥ ਵਿਕਾਸ ਦੀਆ ਲੀਹਾਂ ਤੇ ਤੁਰਨ ਦਾ ਆਦੀ ਹੋ ਚੁੱਕਿਆ ਇਸੇ ਲਈ ਉਹ ਤੇਜੀ ਨਾਲ ਸ੍ਰੋਮਣੀ ਅਕਾਲੀ ਦਲ ਨਾਲ ਜੁੜ ਰਿਹਾ। ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾਂਂ ਸ੍ਰੋਮਣੀ ਅਕਾਲੀ ਦਲ ਕਿਸਾਨ ਵਿੰਗ ਦੇ ਪ੍ਰਧਾਨ ਤੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਹਲਕੇ ਵਿੱਚ ਯੂਥ ਅਕਾਲੀ ਦਲ ਦੀਆਂ ਨਵੀਆਂ ਨਿਯੁਕਤੀਆਂ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ  ਪੰਜਾਬ ਸਰਕਾਰ ਨੇ ਪਹਿਲਾਂ ਪਿਛਲੇ ਤਿੰਨ ਸਾਲ ਪੰਜਾਬ ਵਿੱਚ ਕੋਈ ਵਿਕਾਸ ਨਹੀ ਕੀਤਾ ਹੁਣ ਵਿਕਾਸ ਕਰਨ ਦੇ ਝੂਠੇ ਦਾਅਵੇ ਕਰਨ ਦੀ ਕੋਸਿਸ ਵਿੱਚ ਕਰੋਨਾ ਵਾਇਰਸ ਦੇ ਚੱਲਦਿਆਂ ਸਰਕਾਰੀ ਸਮਾਗਮ ਰੱਖ ਕੇ ਸਮਾਰਟ ਮੋਬਾਇਲ ਵੰਡਣ ਦੇ ਚੱਕਰ ਵਿੱਚ ਲੋਕਾਂ ਦੀ ਜਾਨ ਜੋਖਮ ਵਿੱਚ ਪਾ ਰਹੀ ਹੈ। ਉਨ੍ਹਾਂ ਦੇ ਮੰਤਰੀ ਸਰੇਆਮ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹਨ। ਉਨਾਂ ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਉਹ ਹੁਣ ਡਰਾਮੇਬਾਜ਼ੀਆ ਛੱਡ ਘਰੇ ਬੈਠਣ, ਲੋਕ ਤੁਹਾਡੇ  ਰਾਜ਼ ਤੋਂ ਅੱਕ ਚੁੱਕੇ ਹਨ। ਉਨ੍ਹਾਂ ਇਸ ਮੌਕੇ ਸੁਖਜਿੰਦਰ ਸਿੰਘ ਖਾਨਦਾਨ ਨੂੰ ਸਰਕਲ ਪ੍ਰਧਾਨ ਭਗਤਾ ਭਾਈਕਾ, ਸਰਬਜੀਤ ਸਿੰਘ ਕਾਂਗੜ ਨੂੰ ਯੂਥ ਵਿੰਗ ਪ੍ਰਧਾਨ ਜਲਾਲ ਸਰਕਲ, ਗੁਰਸੇਵਕ ਸਿੰਘ ਧਾਲੀਵਾਲ ਨੂੰ ਪ੍ਰਧਾਨ ਸਰਕਲ ਫੂਲ, ਲਖਵਿੰਦਰ ਸਿੰਘ ਮਹਿਰਾਜ ਨੂੰ ਪ੍ਰਧਾਨ ਸਰਕਲ ਮਹਿਰਾਜ ਤੇ ਮੇਵਾ ਸਿੰਘ ਮਾਨ ਨੂੰ ਸਰਕਲ ਮਲੂਕਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ।ਇਸ ਮੌਕੇ ਹੋਰਨਾ ਤੋਂ ਇਲਾਵਾ ਜਥੇਦਾਰ ਸਤਨਾਮ ਸਿੰਘ ਭਾਈਰੂਪਾ, ਜਥੇਦਾਰ ਭਰਪੂਰ ਸਿੰਘ ਫੂਲ ਤੋਂ ਇਲਾਵਾ ਅਕਾਲੀ ਵਰਕਰ ਹਾਜਰ ਸਨ।