ਪੱਤਰਕਾਰ ਸੰਜੀਵ ਸਿੰਗਲਾ ਨੂੰ ਸਦਮਾ ਸੱਸ ਮਾਂ ਦਾ ਹੋਇਆ ਅਚਾਨਕ ਦੇਹਾਂਤ  ।

        ਬਠਿੰਡਾ,23 ਸਤੰਬਰ , ਦਲਜੀਤ ਸਿੰਘ ਸਿਧਾਣਾ
 ਕਸਬਾ ਭਾਈਰੂਪਾ ਦੇ ਪੱਤਰਕਾਰ ਸੰਜੀਵ ਸਿੰਗਲਾ ਨੂੰ ਉਸ ਸਮੇਂ ਗਹਿਰਾ ਸਦਕਾ ਲੱਗਾ ਜਦੋਂ ਕਿ ਉਨ੍ਹਾਂ ਦੀ ਸੱਸ ਮਾਂ ਦਾ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਸਵ: ਮੂਰਤੀ ਦੇਵੀ ਉਮਰ ਤਕਰੀਬਨ 63 ਸਾਲ ਪਤਨੀ ਓਮ ਪ੍ਰਕਾਸ਼ ਉਰਫ ਕਾਲੂ ਪਿੰਡ ਰਾਮਪੁਰਾ ਜੋ ਕਿ ਅੱਜਕੱਲ੍ਹ ਭਾਈਰੂਪਾ ਵਿਖੇ ਰਹਿ ਰਹੇ ਸਨ।ਤਾਂ ਉਨ੍ਹਾਂ ਦਾ ਬੀਤੇ ਦਿਨੀਂ ਸਵੇਰੇ ਅਚਾਨਕ ਦੇਹਾਂਤ ਹੋ ਗਿਆ।
ਜਿਨ੍ਹਾਂ ਦਾ ਅੰਤਿਮ ਸੰਸਕਾਰ ਪਿੰਡ ਭਾਈਰੂਪਾ ਵਿਖੇ ਕੀਤਾ ਗਿਆ ਤੇ ਉਨ੍ਹਾਂ ਦੇ ਅੰਤਮ ਸੰਸਕਾਰ ਮੌਕੇ ਜਤਿੰਦਰ ਸਿੰਘ ਭੱਲਾ ਕੋਠਾਗੁਰੂ , ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਜਥੇਦਾਰ ਸਤਨਾਮ ਸਿੰਘ ਭਾਈਰੂਪਾ ,ਗੁਰਮੇਲ ਸਿੰਘ ਮੇਲੀ ਸਾਬਕਾ ਪ੍ਰਧਾਨ ਨਗਰ ਪੰਚਾਇਤ ਭਾਈਰੂਪਾ,ਲਖਵੀਰ ਸਿੰਘ ਲੱਖੀ ਜਵੰਦਾ ਕੌਂਸਲਰ, ਭਾਈ ਬਲਜਿੰਦਰ ਸਿੰਘ ਬਗੀਚਾ ਕੌਰ ਸਿੰਘ ਜਵੰਧਾ,ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਨਗਰ ਪੰਚਾਇਤ ਦੇ ਪ੍ਰਧਾਨ   ਤੀਰਥ ਸਿੰਘ ਸਿੱਧੂ,ਡਾਂ ਸੁਰਜੀਤ ਸਿੰਘ ਭਾਈਰੂਪਾ, ਸੂਬੇਦਾਰ ਹਰਨੇਕ ਸਿੰਘ ਸੰਧੂ ਅਤੇ ਥਾਣਾ ਫੂਲ ਦੇ ਐਸਐਚਓ ਸੁਖਜਿੰਦਰ ਸਿੰਘ ਸਮੂਹ ਪੱਤਰਕਾਰ ਭਾਈਚਾਰਾ, ਪਿੰਡ ਦੇ ਪੰਤਵੰਤੇ ਵਿਅਕਤੀਆ ਰਿਸ਼ਤੇਦਾਰਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ।