ਬਠਿੰਡਾ ਨਿਸ਼ਚਿਤ ਕੀਤੀਆਂ ਥਾਵਾਂ ਤੋਂ ਬਿਨਾਂ ਹੋਰ ਕਿਤੇ ਪਟਾਕੇ ਵੇਚਣ ‘ਤੇ ਹੋਵੇਗੀ ਪਾਬੰਦੀ।
ਬਠਿੰਡਾ, 11 ਨਵੰਬਰ ( ਦਲਜੀਤ ਸਿੰਘ ਸਿਧਾਣਾ ) ਵਧੀਕ ਜ਼ਿਲਾ ਮੈਜਿਸਟ੍ਰੇਟ ਸ਼੍ਰੀ ਰਾਜਦੀਪ ਸਿੰਘ ਬਰਾੜ ਨੇ ਜ਼ਿਲੇ ਅੰਦਰ ਹੁਕਮ ਜਾਰੀ ਕਰਕੇ ਨਿਸ਼ਚਿਤ ਕੀਤੀਆਂ ਥਾਵਾਂ ਤੋਂ ਬਿਨਾਂ ਹੋਰ ਕਿਤੇ ਵੀ ਪਟਾਕੇ ਵੇਚਣ ‘ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ।  ਉਨਾਂ ਵੱਲੋਂ ਇਹ ਹੁਕਮ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਾਰੀ ਕੀਤੇ ਗਏ ਹਨ।
 ਼ ਜਾਰੀ ਹੁਕਮਾਂ ਅਨੁਸਾਰ ਦੀਵਾਲੀ ਅਤੇ ਗੁਰਪੁਰਬ ਦੇ ਤਿਉਹਾਰ ਦੇ ਮੱਦੇਨਜ਼ਰ ਜ਼ਿਲੇ ਵਿੱਚ ਕਾਫ਼ੀ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਵਿੱਚ ਪਟਾਕੇ ਅਤੇ ਆਤਸ਼ਬਾਜੀ ਦੀ ਖਰੀਦ/ਵੇਚ/ਸਟੋਰ ਕਰਨ ਦਾ ਕੰਮ ਕੀਤਾ ਜਾਂਦਾ ਹੈ। ਬਹੁਤ ਸਾਰੇ ਦੁਕਾਨਦਾਰਾਂ ਨੇ ਪਟਾਕੇ ਅਤੇ ਆਤਸ਼ਬਾਜੀ ਦਾ ਵੱਡੀ ਤਦਾਦ ਵਿੱਚ ਸਟਾਕ ਆਪਣੀਆਂ ਦੁਕਾਨਾਂ ਵਿੱਚ ਜਮਾਂ ਕੀਤਾ ਹੋਇਆ ਹੈ।  ਪ੍ਰੰਤੂ ਦੁਕਾਨਦਾਰਾਂ ਵੱਲੋਂ ਕੋਈ ਪੁਖਤਾ ਸੁਰੱਖਿਅਤ ਪ੍ਰਬੰਧ ਨਹੀਂ ਕੀਤੇ ਹੋਏ, ਜਿਸ ਨਾਲ ਜ਼ਿਲੇ ਦੇ ਖੇਤਰ ਅੰਦਰ ਮਾਨਵ ਜੀਵਨ ਅਤੇ ਸੁਰੱਖਿਆ ਲਈ ਖ਼ਤਰਾ ਪੈਦਾ ਹੋ ਸਕਦਾ ਹੈ। ਇਸ ਕਾਰਨ ਕਿਸੇ ਸਮੇਂ ਕੋਈ ਵੀ ਅਣ-ਸਖਾਵੀਂ ਘਟਨਾ ਵਾਪਰ ਸਕਦੀ ਹੈ ਅਤੇ ਜਿਸ ਨਾਲ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਵੀ ਹੋ ਸਕਦਾ ਹੈ। ਜਿਸਦੀ ਰੋਕਥਾਮ ਜ਼ਰੂਰੀ ਹੈ।
                 ਜਾਰੀ ਹੁਕਮਾਂ ਅਨੁਸਾਰ ਜ਼ਿਲੇ ਅੰਦਰ ਸੰਕਟ ਕਾਲੀਨ ਉਪਰਾਲੇ ਵਜੋਂ ਨਿਸ਼ਚਿਤ ਥਾਵਾਂ ਵਿੱਚ ਬਹੁ-ਮੰਤਵੀ ਸਪੋਰਟਸ ਸਟੇਡੀਅਮ,  ਸਰਕਾਰੀ ਰਾਜਿੰਦਰਾ ਕਾਲਜ, ਮਿਊਂਸਪਲ ਕਾਰਪੋਰੇਸ਼ਨ ਕਾਰ ਪਾਰਕਿੰਗ ਮਾਲ ਰੋਡ, ਡੀ.ਡੀ. ਮਿੱਤਲ ਟਾਵਰ ਦੇ ਸਾਹਮਣੇ ਖਾਲੀ ਗਰਾਊਂਡ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੇ) ਗੋਨਿਆਣਾ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਭੁੱਚੋ ਮੰਡੀ, ਐਮ.ਐਸ.ਡੀ. ਸੀਨੀਅਰ ਸੈਕੰਡਰੀ ਸਕੂਲ ਰਾਮਾਂ ਮੰਡੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੇਡ ਗਰਾਊਂਡ ਭਗਤਾ ਭਾਈਕਾ, ਸੀਨੀਅਰ ਸੈਕੰਡਰੀ ਸਕੂਲ ਮੰਡੀ ਫੂਲ ਖੇਡ ਗਰਾਊਂਡ ਸੂਏਵਾਲਾ, ਐਸ.ਐਸ.ਡੀ. ਗੌਰਮਿੰਟ ਹਾਈ ਸਕੂਲ ਮੌੜ ਸ਼ਾਮਿਲ ਹਨ।  ਹੁਕਮਾਂ ਅਨੁਸਾਰ ਉਪਰਕੋਤ ਨਿਸ਼ਚਿਤ ਥਾਵਾਂ ਤੋਂ ਬਿਨਾਂ ਕਿਸੇ ਹੋਰ ਸਥਾਨ ‘ਤੇ ਪਟਾਕੇ ਵੇਚਣ ‘ਤੇ ਪੂਰਨ ਪਾਬੰਦੀ ਹੋਵੇਗੀ। ਇਹ ਹੁਕਮ 30 ਨਵੰਬਰ 2020 ਤੱਕ ਲਾਗੂ ਰਹਿਣਗੇ।