ਬੀਬਾ ਬਾਦਲ ਦਾ ਅਸਤੀਫਾ ਇਤਿਹਾਸਕ ਕਦਮ।
ਮਲੂਕਾ ਨੇ ਲਾਏ ਆਪ ਨੂੰ ਰਗੜੇ ਕੇਜਰੀਵਾਲ ਸਿਰੇ ਦਾ ਫਰਾਡੀ, ਭਗਵੰਤ ਮਾਨ ਡਰਾਮੇਬਾਜ :– ਸਿਕੰਦਰ ਸਿੰਘ ਮਲੂਕਾ
ਬਠਿੰਡਾ/ 18 ਸਤੰਬਰ / ਦਲਜੀਤ ਸਿੰਘ ਸਿਧਾਣਾ
ਕੇਂਦਰ ਦੀ ਸਰਕਾਰ ਵੱਲੋ ਖੇਤੀ ਸਬੰਧੀ ਪਾਸ ਕੀਤੇ ਗਏ ਬਿਲਾ ਨੂੰ ਲੈਕੇ ਭਾਰਤ ਦੀ ਰਾਜਨੀਤੀ ਵਿਚ ਜਿਥੇ ਤੂਫਾਨ ਆਇਆਂ ਉੱਥੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਲੈਕੇ ਪੰਜਾਬ ਦੀ ਸਿਆਸਤ ਵਿਚ ਮਹੌਲ ਗਰਮ ਹੈ।ਇਸ ਸਬੰਧੀ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਬੀਬਾ ਹਰਸਿਮਰਤ ਕੌਰ ਬਾਦਲ ਵੱਲੋਂ ਕੇਂਦਰੀ ਵਜਾਰਤ ਵਿੱਚੋ ਦਿੱਤਾ ਅਸਤੀਫਾ ਇਤਿਹਾਸਕ ਕਦਮ ਹੈ। ਕਿਉਕਿ ਅਕਾਲੀ ਦਲ ਦਾ ਇਤਿਹਾਸ ਹਮੇਸ਼ਾ ਕਿਸਾਨਾਂ ਦੇ ਹੱਕ ਵਿਚ ਭੁਗਤਦਾ ਆਇਆ ,ਕੇਂਦਰੀ ਹਕੂਮਤ ਵਿਰੁੱਧ ਸ੍ਰੋਮਣੀ ਅਕਾਲੀ ਦਲ ਪਿਛਲੇ100 ਸਾਲ ਤੋਂ ਲੜਾਈ ਲੜਦਾ ਆਇਆ ਕੇਂਦਰ ਵਿਚ ਵਜਾਰਤ ਚਾਹੇ ਕਾਂਗਰਸ ਦੀ ਹੋਵੇ ਜਾਂ ਹੋਰ ਦੀ ਉਨ੍ਹਾਂ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕੀਤਾ ਤੇ ਅਕਾਲੀ ਦਲ ਨੇ ਸਦਾ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਲੜਾਈ ਲੜਦਿਆਂ ਕਿਸਾਨਾਂ ਤੇ ਮਜਦੂਰਾਂ ਦੇ ਹੱਕਾਂ ਦੀ ਪਹਿਰੇਦਾਰੀ ਕੀਤੀ। ਉਨ੍ਹਾਂ ਜਿਥੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਅਸਤੀਫੇ ਨੂੰ ਇਤਿਹਾਸਕ ਕਰਾਰ ਦਿੱਤਾ ਉੱਥੇ ਕਾਂਗਰਸ ਦੇ ਵਿਧਾਇਕ ਵੱਲੋਂ ਦਿੱਤੇ ਅਸਤੀਫੇ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਅਸੀ ਕੇਂਦਰ ਤੋਂ ਬੀਬਾ ਬਾਦਲ ਦਾ ਅਸਤੀਫਾ ਮਨਜੂਰ ਕਰਵਾ ਦਿੱਤਾ ਜੇ ਨਾਗਰੇ ਨੇ ਸੱਚੇ ਦਿਲੋ ਅਸਤੀਫਾ ਦਿੱਤਾ ਤਾਂ ਉਹ ਮਨਜੂਰ ਕਰਵਾਕੇ ਦਿਖਾਵੇ। ਇਸ ਦੇ ਨਾਲ ਹੀ ਉਨ੍ਹਾਂ ਆਮ ਆਦਮੀ ਪਾਰਟੀ ਤੇ ਰਗੜੇ ਲਾਉਦਿਆ ਕਿਹਾ ਕਿ ਦਿੱਲੀ ਦਾ ਮੁੱਖ ਮੰਤਰੀ ਕੇਜਰੀਵਾਲ ਸਿਰੇ ਦਾ ਫਰਾਡੀ ਹੈ ਉਸ ਨੇ ਪਹਿਲਾਂ ਖੇਤੀ ਆਰਡੀਨੈਂਸਾ ਖਿਲਾਫ਼ ਮੂੰਹ ਨਹੀ ਖੋਲ੍ਹਿਆ ਤੇ ਹੁਣ ਬਿਲ ਪਾਸ ਹੋਣ ਤੋਂ ਬਾਅਦ ਡਰਾਮੇ ਕਰ ਰਿਹਾ ਇਸੇ ਤਰ੍ਹਾਂ ਉਨ੍ਹਾਂ ਮੈਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਸਿਰੇ ਦਾ ਡਰਾਮੇਬਾਜ ਕਰਾਰ ਦਿੰਦਿਆਂ ਕਿਹਾ ਕਿ ਉਹ ਵੀ ਡਰਾਮੇ ਕਰ ਰਿਹਾ ਜਦੋਂ ਬੋਲਣ ਦਾ ਸਮਾਂ ਸੀ ਉਦੋਂ ਆਮ ਆਦਮੀ ਪਾਰਟੀ ਚੁੱਪ ਰਹੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਅਕਾਲੀ ਦਲ ਨੇ ਸਲਾਹ ਦਿੱਤੀ ਸੀ ਕਿ ਖੇਤੀ ਆਰਡੀਨੈਂਸ ਪੰਜਾਬ ਦੇ ਕਿਸਾਨਾਂ ਦੇ ਮਨਾ ਵਿਚ ਸੱਕੀ ਹੋ ਚੁੱਕਿਆ ਤੇ ਪੰਜਾਬ ਦਾ ਮੰਡੀਕਰਨ ਮਜਬੂਤ ਹੈ ਇਸ ਨੂੰ ਤੋੜਿਆ ਨਾ ਜਾਵੇ ,ਉਨ੍ਹਾਂ ਕਿਹਾ ਕਿ ਭਾਵੇਂ ਕੇਂਦਰ ਦੀ ਸਰਕਾਰ ਨੇ ਸਾਨੂੰ ਜੁਬਾਨੀ ਕਲਾਮੀ ਭਰੋਸਾ ਦਵਾਇਆ ਸੀ ਪਰਤੂੰ ਉਨ੍ਹਾਂ ਨੇ ਇਸ ਸਬੰਧੀ ਕੋਈ ਲਿਖਤੀ ਸਪੱਸਟ ਜਵਾਬ ਨਹੀ ਦਿੱਤਾ ਇਸ ਕਰਕੇ ਸ੍ਰੋਮਣੀ ਅਕਾਲੀ ਦਲ ਵੱਲੋਂ ਕਿਸਾਨਾਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਕੇਂਦਰੀ ਸਰਕਾਰ ਦਾ ਵਿਰੋਧ ਕਰਦਿਆਂ ਜਿਥੇ ਖੇਤੀ ਬਿਲਾ ਖਿਲਾਫ਼ ਆਪਣਾ ਸਟੈਡ ਸਪੱਸਟ ਕੀਤਾ ਉੱਥੇ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ਕੇਦਰੀ ਵਜਾਰਤ ਦੀ ਵਜੀਰੀ ਨੂੰ ਲੱਤ ਮਾਰਦਿਆ ਅਸਤੀਫਾ ਦੇਕੇ ਇਤਿਹਾਸ ਸਿਰਜ ਦਿੱਤਾ ਜਿਸ ਤੋਂ ਪੰਜਾਬ ਦੇ ਕਿਸਾਨਾਂ ਨੂੰ ਇਹ ਅਹਿਸਾਸ ਹੋ ਗਿਆ ਕਿ ਸ੍ਰੋਮਣੀ ਅਕਾਲੀ ਦਲ ਹਮੇਸ਼ਾ ਪੰਜਾਬ ਦੇ ਕਿਸਾਨਾਂ ਲਈ ਲੜਿਆ ਤੇ ਲੜਦਾ ਰਹੇਗਾ।
