ਮੁੱਖ ਮੰਤਰੀ ਪੰਜਾਬ ਵਲੋ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ਔਰਤਾਂ ਲਈ ਤੋਹਫਾ ਭੇਂਟ,ਵੱਖ ਵੱਖ ਯੋਜਨਾਵਾਂ ਦਾ ਕੀਤਾ ਆਗਾਜ਼

ਗੁਰਦਾਸਪੁਰ, 9 ਮਾਰਚ ( ਗੁਲਸ਼ਨ ਰਣੀਆ)

ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਅੱਜ ਅੰਤਰ ਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਵਰਚੁਅਲ ਸਮਾਗਮ ਦੌਰਾਨ ਰਾਜ ਦੇ ਵੱਖ ਵੱਖ ਜਿਲਿ੍ਹਆਂ ਅਤੇ ਸਬ ਡਵੀਜ਼ਨ ਪੱਧਰ ਤੇ ਵਰਚੁਅਲ ਸਮਾਗਮਾਂ ਰਾਹੀਂ ਲਗਭਗ 70 ਹਜ਼ਾਰ ਔੋਰਤਾਂ ਨੂੰ ਸੰਬੋਧਨ ਕੀਤਾ ਗਿਆ ਅਤੇ ਉਨ੍ਹਾਂ ਨੂੰ ਅੰਤਰ ਰਾਸ਼ਟਰੀ ਮਹਿਲਾ ਦਿਵਸ ਦੀ ਵਧਾਈ ਦਿੱਤੀ ਗਈ। ਇਸ ਸਬੰਧੀ ਵਰਚੁਅਲ ਸਮਾਗਮ ਜਿਲ੍ਹਾ ਪਰਬੰਧਕੀ ਕੰਪਲੈਕਸ ਗੁਰਦਾਸਪੁਰ, ਨਗਰ ਕੌਸਲ ਦਫਤਰਾ ਅਤੇ ਵੱਖ ਵੱਖ ਸਕੂਲਾਂ ਵਿੱਚ ਕਰਵਾਏ ਗਏ।ਜਿਲਾ ਪੱਧਰ ਦੇ ਸਮਾਗਮ ਵਿੱਚ ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫਾਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਅਮਰਜੀਤ ਸਿੰਘ ਭੁੱਲਰ ਜਿਲਾ ਪਰੋਗਰਾਮ ਅਫਸਰ, ਸੰਜੀਵ ਮੰਨਣ ਜਿਲਾ ਭਲਾਈ ਅਫਸਰ ਵੀ ਮੋਜੂਦ ਸਨ।ਇਸ ਮੌਕੇ ਰਾਜ ਵਾਸੀਆਂ ਨੂੰ ਵਰਚੁਅਲ ਸੰਬੋਧਨ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੋਈ ਵੀ ਸਮਾਜ ਸਮਰੱਥ ਔੋਰਤਾਂ ਤੋਂ ਬਿਨਾ ਤਰੱਕੀ ਨਹੀਂ ਕਰ ਸਕਦਾ ਤੇ ਅੱਜ ਦੇ ਦਿਨ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀਂ ਔੋਰਤਾਂ ਦੀ ਉੱਨਤੀ ਤੇ ਤਰੱਕੀ ਅਤੇ ਉਸ ਨੂੰ ਸਮਾਜ ਦੇ ਹਰ ਖੇਤਰ ਵਿੱਚ ਅੱਗੇ ਵਧਣ ਲਈ ਮਦਦ ਕਰੀਏ ਤਾਂ ਜੋ ਉਹ ਸਾਡੇ ਸੁਪਨਿਆਂ ਦੇ ਪੰਜਾਬ ਦੀ ਸਿਰਜਨਾ ਵਿੱਚ ਹਿੱਸੇਦਾਰ ਬਣ ਸਕਣ । ਇਸ ਮੌੋਕੇ ਉਨ੍ਹਾਂ ਕੌਮਾਂਤਰੀ ਮਹਿਲਾ ਦਿਵਸ ਤੇ 8 ਔੋਰਤ ਪੱਖੀ ਪਹਿਲਕਦਮੀਆਂ ਦੀ ਸ਼ੁਰੂਆਤ ਵੀ ਕੀਤੀ ਜਿਸ ਤਹਿਤ ਨਵ ਨਿਯੁਕਤ ਮਹਿਲਾ ਸਕੂਲ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਸੌੋਂਪਣੇ, ਔਰਤਾਂ ਦੀ ਸੁਰੱਖਿਆ ਲਈ ਸਾਂਝ ਸ਼ਕਤੀ ਹੈਲਪ ਡੈਕਸ ਦੀ ਸ਼ੁਰੂਆਤ ਆਦਿ ਸਹਿਤ ਹੋਰ ਕਈ ਯੋਜਨਾਵਾਂ ਦੀ ਵੀ ਸ਼ੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਅੰਦਰ ਔੋਰਤਾਂ ਦੀ ਤਰੱਕੀ ਤੇ ਉਨ੍ਹਾਂ ਨੂੰ ਸਮਾਜਿਕ ਬਰਾਬਰਤਾ ਅਤੇ ਅਧਿਕਾਰ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਜਿਸ ਤਹਿਤ ਸਥਾਨਕ ਸਰਕਾਰਾਂ ਤੇ ਪੰਚਾਇਤਾਂ ਵਿੱਚ 50 ਪ੍ਰਤੀਸ਼ਤ ਰਾਖਵਾਂਕਰਨ ਅਤੇ ਨੌਕਰੀਆਂ ਵਿੱਚ ਔਰਤਾਂ ਲਈ 33 ਪ੍ਰਤੀਸ਼ਤ ਰਾਖਵਾਂਕਰਨ ਕੀਤਾ ਗਿਆ ਹੈ।ਇਸ ਮੌਕੇ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਔਰਤਾਂ ਦੇ ਸ਼ਸਕਤੀਕਰਨ ਨੂੰ ਲੈ ਕੇ ਵਿਸ਼ੇਸ਼ ਉਪਰਾਲੇ ਕੀਤੇ ਗਏ ਹਨ ਅਤੇ ਔਰਤਾਂ ਨੂੰ ਸਮਾਜ ਵਿਚ ਅੱਗੇ ਵਧਣ ਲਈ ਮੌਕੇ ਪ੍ਰਦਾਨ ਕੀਤੇ ਗਏ ਹਨ। ਉਨ੍ਹਾਂ ਅੱਗੇ ਕਿਹਾ ਕਿ ਜਿਲਾ ਪਰਸਾਸਨ ਵਲੋ ਵੀ ਬੇਟੀ ਬਚਾਓ ਬੇਟੀ ਪੜਾਓ ਤਹਿਤ ਵਿਸ਼ੇਸ਼ ਯਤਨ ਕੀਤੇ ਗਏ ਹਨ, ਜਿਸ ਦੇ ਚੱਲਦਿਆਂ 400 ਦੇ ਕਰੀਬ ਲੜਕੀਆਂ ਨੂੰ ਸੈਲਫ਼ ਡਿਫੈਂਸ ਦੀ ਸਿਖਲਾਈ ਪ੍ਰਦਾਨ ਕੀਤੀ ਜਾ ਚੁੱਕੀ ਹੈ।