ਮੈਡਮ ਮੰਜੂ ਬਾਂਸਲ  ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦਾ ਧੰਨਵਾਦ ਕੀਤਾ।

                                     ਚਾਉਕੇ /20 ਫਰਵਰੀ , ਦਲਜੀਤ ਸਿੰਘ ਸਿਧਾਣਾ
  • ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਵਿਧਾਨ ਸਭਾ ਹਲਕਾ ਮੌੜ ਮੰਡੀ ਵਿਖੇ ਵਾਪਰੇ ਬੰਬ ਕਾਂਡ ਪੀੜਤਾਂ ਨੂੰ ਰਾਹਤ ਦਿੰਦਿਆ ਪੰਜਾਬ ਸਰਕਾਰ ਨੇ 31 ਜਨਵਰੀ 2017 ਨੂੰ ਵਾਪਰੇ ਮੌੜ ਮੰਡੀ ਬੰਬ ਧਮਾਕੇ ਵਿੱਚ ਮਾਰੇ ਗਏ ਚਾਰ ਨਾਬਾਲਗਾਂ ਦੇ ਪਰਿਵਾਰਕ ਮੈਂਬਰਾਂ/ਵਾਰਸਾਂ ਵਿੱਚੋਂ ਇੱੱਕ-ਇੱੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਲਈ ਨਿਯਮਾਂ ਵਿੱਚ ਵਿਸ਼ੇਸ਼ ਉਪਬੰਧ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਹ ਫੈਸਲਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। 
  • ਇਸ ਫੈਸਲੇ ਦੀ ਸਲਾਘਾ ਕਰਦਿਆ ਵਿਧਾਨ ਸਭਾ ਹਲਕਾ ਮੌੜ ਦੇ ਕਾਂਗਰਸੀ ਆਗੂਆਂ ਅਮਨਦੀਪ ਸਿੰਘ ਖਾਲਸਾ, ਹਰਿੰਦਰਪਾਲ ਸਿੰਘ ਸੱਤੋ ,ਭੋਲਾ ਸਿੰਘ, ਅਜਵੰਤ ਸਿੰਘ ਸਿੱਧੂ ਤੇ ਫਿਰਦੀ ਸਿੰਘ ਖਾਲਸਾ ਨੇ ਇੱਕ ਸਾਂਝੇ ਪ੍ਰੈਸ ਬਿਆਨ ਰਾਹੀ ਕਿਹਾ ਕਿ ਆਖਿਰ ਹਲਕੇ ਦੀ ਕਾਂਗਰਸੀ ਆਗੂ ਮੈਡਮ ਮੰਜੂ ਬਾਂਸਲ  ਤੇ ਹਲਕਾ ਇੰਚਾਰਜ ਮੌੜ ਮੰਗਤ ਰਾਏ ਬਾਂਸਲ ਸਾਬਕਾ ਵਿਧਾਇਕ ਦੀਆ ਅਣਥੱਕ ਕੋਸਿਸਾ ਕਾਰਨ ਪੀੜਤ ਪਰੀਵਾਰਾ ਨੂੰ ਰਾਹਤ ਦੇਣ ਵਾਲਾ ਇਹ ਫੈਸਲਾ ਸਲਾਘਾਯੋਗ ਹੈ। 
  • ਇਸ ਸਬੰਧੀ ਸਮੂਹ ਹਲਕਾ ਮੌੜ ਦੇ  ਕਾਂਗਰਸੀ ਆਗੂ ਜਿੱਥੇ ਇਸ ਚੰਗੇ ਤੇ ਲੋੜੀਦੇ ਫੈਸਲੇ ਦੀ ਸਲਾਘਾ ਕਰਦੇ ਹਨ। ਉੱਥੇ ਉਹ ਧੰਨਵਾਦ ਕਰਦੇ ਨੇ ਮੈਡਮ ਮੰਜੂ ਬਾਂਸਲ  ਤੇ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦਾ ਜਿੰਨਾ ਨੇ ਲਗਾਤਾਰ ਇੰੰਨਾਂ ਪਰੀਵਾਰਾ ਨਾਲ ਰਾਬਤਾ ਰੱਖਦਿਆ ਪਹਿਲ ਦੇ ਅਧਾਰਤ ਇਹ ਮਸਲਾ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਅੱਗੇ ਰੱਖਿਆ ਤੇ ਅਖੀਰ ਇਹ ਫੈਸਲਾ  ਪੀੜਤ ਪਰੀਵਾਰਾ ਦੇ ਜਖਮਾਂ ਤੇ ਮੱਲਮ ਦਾ ਕੰਮ ਕਰੇਗਾ। ਉਨ੍ਹਾਂ ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ।