ਯੂਥ ਅਕਾਲੀ ਦਲ ‘ਚ ਧਰੂ ਤਾਰੇ ਵਾਂਗ    ਚਮਕਿਆ ਹਰਿੰਦਰ ਸਿੰਘ ਹਿੰਦਾ।

ਛੋਟੀ ਉਮਰੇ ਵੱਡੀਆ ਮੰਜਿਲਾਂ ਤਹਿ ਕਰਕੇ ਪਿੰਡ ਮਹਿਰਾਜ ਦਾ ਨਾਮ ਚਮਕਾਇਆ।

ਬਠਿੰਡਾ / ਦਲਜੀਤ ਸਿੰਘ ਸਿਧਾਣਾ

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦਾ ਇਤਿਹਾਸਕ ਪਿੰਡ ਮਹਿਰਾਜ ਕਿਸੇ ਜਾਣ ਪਹਿਚਾਣ ਦਾ ਮੁਥਾਜ਼ ਨਹੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਪੁਰਖਿਆਂ ਦੇ ਪਿੰਡ ਨਾਲ ਜਾਣੇ ਜਾਂਦੇ ਪਿੰਡ ਮਹਿਰਾਜ ਵਿੱਚ ਨੌਜਵਾਨ ਯੂਥ ਅਕਾਲੀ ਆਗੂ ਹਰਿੰਦਰ ਸਿੰਘ ਹਿੰਦਾ ਛੋਟੀ ਉਮਰੇ ਪੰਜਾਬ ਦੀ ਸਿਆਸਤ ਵਿੱਚ ਧਰੂ ਤਾਰੇ ਵਾਂਗ ਚਮਕ ਕੇ ਪਿੰਡ ਤੇ ਹਲਕੇ ਦਾ ਨਾਮ ਰੌਸਨ ਕਰਦਾ ਹੋਇਆ ਅਕਾਲੀ ਦਲ ਵਿੱਚ ਉੱਚੀਆਂ ਪੌੜੀਆ ਚੜ ਵੱਡਾ ਮੁਕਾਮ ਹਾਸਲ ਕਰਦਾ ਜਾ ਰਿਹਾ।

 ਸ੍ਰੋਮਣੀ ਅਕਾਲੀ ਦਲ ਪ੍ਰਤੀ ਆਪਣੀ ਵਫਾਦਾਰੀ, ਮਲੂਕਾ ਪਰਿਵਾਰ ਦਾ ਵਿਸਵਾਸ਼ ਤੇ ਬੇਜੋੜ ਮਹਿਨਤ ਤੇ ਸਿਆਸੀ ਲਗਨ ਦੀ ਬਦੌਲਤ ਜਿੱਥੇ ਯੂਥ ਵਿੱਚ ਆਪਣੀ ਪਕੜ ਬਣਾਉਦਿਆ ਹਰਿੰਦਰ ਸਿੰਘ ਹਿੰਦਾ ਨੇ ਪੰਜਾਬ ਦੇ ਸਭ ਤੋ ਵੱਡੇ ਪਿੰਡ ਮਹਿਰਾਜ ਦੀ ਨਗਰ ਪੰਚਾਇਤ ਦੇ ਪ੍ਰਧਾਨ ਦੇ ਤੌਰ ਤੇ ਪ੍ਰਤੀਨਿਧਤਾ ਕਰਦਿਆ

ਪਿੰਡ ਦੇ ਵਿਕਾਸ ਤੇ ਵਿੱਚ ਯੋਗਦਾਨ ਪਾਇਆ ਉਸ ਨੂੰ ਵੇਖ ਕੇ ਸਹਿਜੇ ਹੀ ਮਹਿਸੂਸ ਹੁੰਦਾ ਕਿ ਇਹ ਨੌਜਵਾਨ ਆਪਣੇ ਲੋਕਾ ਤੇ ਧਰਤੀ ਨਾਲ ਜੁੜਿਆ ਹੋਇਆ।

ਮਿੱਠਬੋਲੜੇ ਸੁਭਾਅ ਦੇ ਮਾਲਕ ਹਰਿੰਦਰ ਸਿੰਘ ਹਿੰਦਾ ਦੇ ਦਿਲੋ ਦਿਮਾਗ ਵਿੱਚ 24 ਘੰਟੇ ਸ੍ਰੋਮਣੀ ਅਕਾਲੀ ਦਲ ਦੀ ਚੜਦੀਕਲਾ ,ਹਲਕੇ ‘ਚ ਮਲੂਕਾ ਪਰਿਵਾਰ ਚੜ੍ਹਤ ਤੇ ਆਪਣੇ ਪਿੰਡ ਦੇ ਸਰਬਪੱਖੀ ਵਿਕਾਸ ਦੀਆਂ ਸਕੀਮਾਂ ਦੀ ਘਾੜਤ ਘੁੰਮਦੀ ਰਹਿੰਦੀ ਹੈ। ਭਾਵੇ ਹਰ ਵਿਆਕਤੀ ਆਪਣੀ ਸਮਰੱਥਾ ਤੇ ਸਿਆਣਪ ਅਨੁਸਾਰ ਪਾਰਟੀ ਪ੍ਰਤੀ ਕੰਮ ਵਾਰੇ ਸੋਚਦਾ ਹੈ। ਪਰ ਜੇ ਇਹ ਵੇਖਣਾ ਹੋਵੇ ਕਿ ਦਿਨ ਰਾਤ ਇੱਕ ਕਿਵੇ ਹੁੰਦੇ ਹਨ ਤਾਂ ਉਹ ਯੂਥ ਆਗੂ ਹਰਿੰਦਰ ਸਿੰਘ ਹਿੰਦਾ ਮਹਿਰਾਜ ਨੂੰ ਮਿਲਕੇ ਪਤਾ ਲੱਗ ਜਾਵੇਗਾ ਜਿਸ ਨੇ ਕਦੇ ਨਾ ਧੁੱਪ ਵੇਖੀ ਨਾ ਛਾਂ ,ਨਾ ਦਿਨ ਵੇਖਿਆ ਨਾ ਰਾਤ …..ਪਰ ਸਿਆਣਿਆ ਦਾ ਕਹਿਣਾ ਕਿ ਦਿਨ ਰਾਤ ਝਾਕਿਆ ਦਾ ਫੇਰ ਹੀ ਫਾਇਦਾ ਜੇ ਕੀਤੀ ਮਹਿਨਤ ਦਾ ਸਹੀ ਮੁੱਲ ਪਵੇ…

ਹੁਣ ਹੀਰਿਆ ਦਾ ਮੁੱਲ ਜੌਹਰੀ ਹੀ ਪਾ ਸਕਦਾ ਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ,ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਰਾਮਪੁਰਾ ਫੂਲ ਹਲਕੇ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਲੂਕਾ ਨੇ ਹਮੇਸਾ ਆਪਣੇ ਮਹਿਨਤੀ ਤੇ ਵਫਾਦਾਰ ਆਗੂਆਂ ਨੂੰ ਹਿੱਕ ਨਾਲ ਲਾਕੇ ਰੱਖਿਆ ਤੇ ਨੌਜਵਾਨਾਂ ਨੂੰ ਪੰਜਾਬ ਦੀ ਸਿਆਸਤ ਵਿੱਚ ਚਮਕਣ ਦਾ ਮੌਕਾ ਦਿੱਤਾ ਅਜਿਹਾ ਹੀ ਹੁਣ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਨੂੰ ਵਿਸੇਸ ਤਰਜੀਹ ਦਿੰਦਿਆ ਹਲਕੇ ਦੇ ਉੱਦਮੀ ਤੇ ਮਹਿਨਤੀ ਯੂਥ ਆਗੂਆਂ ਨੂੰ ਯੂਥ ਅਕਾਲੀ ਦਲ ਵਿੱਚ ਵਿਸੇਸ ਥਾਂ ਦਿੱਤੀ ਜਿੰਨਾ ਵਿੱਚ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ,ਨਗਰ ਪੰਚਾਇਤ ਮਹਿਰਾਜ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ ਨੂੰ ਯੂਥ ਅਕਾਲ ਦਲ ਪੰਜਾਬ ਦਾ ਕੌਮੀ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ। ਇਸ  ਨਿਯੁਕਤੀ ਨਾਲ ਪਿੰਡ ਮਹਿਰਾਜ ਸ੍ਰੋਮਣੀ ਅਕਾਲੀ ਦਲ ਤੇ ਪੰਜਾਬ ਦੀ ਸਿਆਸਤ ਦਾ ਧੁਰਾ ਬਣ ਗਿਆ। ਇਹ ਸਭ ਕੁੱਝ ਮਲੂਕਾ ਪਰੀਵਾਰ ਦੀ ਬਦੌਲਤ ਹੋਇਆ ਜੋ ਆਪਣੇ ਵਰਕਰਾਂ ਨੂੰ ਹਮੇਸਾ ਉੱਚਾ ਰੱਖਣ ਦੀ ਲੋਚਾ ਰੱਖਦੇ ਹਨ।

ਨਹੀ ਤਾ ਵੇਖਿਆ ਪਿੰਡ ਮਹਿਰਾਜ ਕੈਪਟਨ ਦੇ ਪੁਰਖਿਆ ਦਾ ਪਿੰਡ ਹੋਣ ਦੇ ਬਾਵਜੂਦ ਵੀ ਹਲਕੇ ਦੇ ਕਾਂਗਰਸੀ ਮੰਤਰੀ ਨੇ ਪਿੰਡ ਮਹਿਰਾਜ ਦੇ ਕਿਸੇ ਕਾਂਗਰਸੀ ਆਗੂ ਨੂੰ ਸਿਰ ਉੱਚਾ ਨਹੀ ਚੁੱਕਣ ਦਿੱਤਾ ,ਆਪਣੇ ਰਾਜ ਵਿੱਚ ਵੀ ਮਹਿਨਤੀ ਵਰਕਰਾਂ ਤੇ ਆਗੂਆਂ ਦੀ ਸੰਘੀ ਨੱਪ ਕੇ ਰੱਖੀ ਇੰਨਾ ਹੀ ਨਹੀ ਜੇ ਕਿਸੇ ਨੂੰ ਕੋਈ ਅਹੁਦਾ ਦਿੱਤਾ ਵੀ ਉਹ ਜਲੀਲ ਕਰਕੇ ਹੀ ਦਿੱਤਾ ਜੇ ਕਿਸੇ ਤੋ ਖੋਹਿਆ ਉਹ ਜਲੀਲ ਕਰਕੇ ਹੀ ਖੋਹਿਆ …ਹੋਰ ਤਾਂ ਹੋਰ ਪਿੰਡ ਮਹਿਰਾਜ ਦੇ ਜਿਹੜੇ ਸਿੱਧੂ ਭਾਈਚਾਰੇ ਦੇ ਸੀਨੀਅਰ ਕਾਂਗਰਸੀ ਆਗੂ ਸੀ ਜਿੰਨਾ ਦੀਆਂ ਤਾਰਾਂ ਮੋਤੀ ਮਹਿਲ ਨਾਲ ਜੁੜਦੀਆਂ ਸਨ ਉਹ ਵੀ “ਕਾਂਗੜ ਰੂਪੀ ਪਲਾਸ” ਨੇ ਪਿਛਲੇ ਚਾਰ ਸਾਲ ਤੋ ਕੱਟ ਕੇ ਰੱਖੀਆ ਹਨ। ਬੱਸ ਇਹੀ ਫਰਕ ਹੁੰਦਾ ਚੰਗੇ ਤੇ ਨਿਕੰਮੇ ਨੇਤਾ ਵਿੱਚ ਹੋਰ ਕਹਿੜਾ …. ਸਿਰ ਤੇ ਸਿੰਗ ਹੁੰਦੇ ਨੇ।

ਜਦੋ ਕਿ ਦੂਸਰੇ ਪਾਸੇ ਸ੍ਰੋਮਣੀ ਅਕਾਲੀ ਦਲ ਦੇ ਹਲਕਾ ਰਾਮਪੁਰਾ ਫੂਲ ਦੇ ਮਹਿਨਤੀ ਵਰਕਰ ਤੇ ਆਗੂ ਅਕਾਲੀ ਸਿਆਸਤ ਵਿੱਚ ਉੱਚੀਆਂ ਮੰਜਿਲਾਂ ਸਰ ਕਰਦੇ ਜਾ ਰਹੇ ਹਨ । ਬੀਤੇ ਦਿਨੀ ਯੂਥ ਆਗੂ ਹਰਿੰਦਰ ਸਿੰਘ ਹਿੰਦਾ ਤੋਂ ਇਲਾਵਾ  ਭਗਤਾ ਭਾਈਕਾ ਮਾਰਕੀਟ ਦੇ ਸਾਬਕਾ ਚੇਅਰਮੈਨ ਗਗਨਦੀਪ ਸਿੰਘ ਗਰੇਵਾਲ ਨੂੰ ਵੀ ਯੂਥ ਅਕਾਲੀ ਦਲ ਪੰਜਾਬ ਦਾ ਸੀਨੀਅਰ ਮੀਤ ਪ੍ਰਧਾਨ , ਪਰਮਜੀਤ ਸਿੰਘ ਕਾਂਗੜ ਨੂੰ ਸੂਬਾ ਮੀਤ ਪ੍ਰਧਾਨ , Ģolu Singh Brar ਨੂੰ ਸੰਯੁਕਤ ਸਕੱਤਰ ਤੇ  Jagseer Singh ਨੂੰ ਸਕੱਤਰ ਨਿਯੁਕਤ ਕੀਤਾ ਗਿਆ।ਉਕਤ ਆਗੂਆਂ ਨੇ ਇਸ ਨਿਯੁਕਤੀ ਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ,ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਕੌਮੀ ਪ੍ਰਧਾਨ ਕਿਸਾਨ ਵਿੰਗ, ਮਾਂਝੇ ਦੇ ਜਰਨੈਲ ਬਿਕਰਮ ਸਿੰਘ ਮਜੀਠੀਆ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਅਤੇ ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਮਲੂਕਾ ਦਾ ਦਿਲ ਦੀ ਗਹਿਰਾਈਆਂ ਤੋਂ ਧੰਨਵਾਦ ਕਰਦਿਆ ਕਿਹਾ ਕਿ ਉਹ ਪਾਰਟੀ ਪ੍ਰਤੀ ਵਫਾਦਾਰੀ ਨਾਲ ਕੰਮ ਕਰਦਿਆ ਹਲਕੇ ਦੀ ਤਨ,ਮਨ ਤੇ ਧਨ ਨਾਲ ਸੇਵਾ ਕਰਦੇ ਰਹਿਣਗੇ।