ਸੁਖਬੀਰ ਬਾਦਲ ਪਹੁੱਚੇ ਮਲੂਕਾ ਦੇ ਘਰ , ਸਿਕੰਦਰ ਮਲੂਕਾ ਤੇ ਗੁਰਪ੍ਰੀਤ ਮਲੂਕਾ ਨਾਲ ਕੀਤੀ ਮੀਟਿੰਗ।

ਅਕਾਲੀ ਦਲ ਲਈ ਅਣਥੱਕ ਮਹਿਨਤ ਕਰਨ ਵਾਲੇ ਗੁਰਪ੍ਰੀਤ ਮਲੂਕਾ ਨੂੰ ਸ੍ਰੋਮਣੀ ਅਕਾਲੀ ਦਲ ਦਾ ਕੌਮੀ ਜਨਰਲ ਸੈਕਟਰੀ ਨਿਯੁਕਤ ਕੀਤਾ।

ਬਠਿੰਡਾ,4 ਸਤੰਬਰ , ਦਲਜੀਤ ਸਿੰਘ ਸਿਧਾਣਾ

ਸ੍ਰੋਮਣੀ ਅਕਾਲੀ ਦਲ ਵਿੱਚ ਮੌੜ ਦੀ ਉਮੀਦਵਾਰੀ ਨੂੰ ਲੈਕੇ ਉੱਠਿਆ ਤੂਫਾਨ ਇੱਕ ਵਾਰ ਸਾਂਤ ਹੋ ਗਿਆ ਹੈ। ਪਿਛਲੇ ਦਿਨੀ ਵਿਧਾਨ ਸਭਾ ਹਲਕਾ ਮੌੜ ਤੋ ਜਗਮੀਤ ਸਿੰਘ ਬਰਾੜ ਨੂੰ ਉਮੀਦਵਾਰ ਐਲਾਨਣ ਤੇ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਇਸ ਸੀਟ ਤੋ ਆਪਣਾ ਦਾਅਵਾ ਜਿਤਾਉਦਿਆ ,ਰਾਮਪੁਰਾ ਫੂਲ ਤੋ ਚੋਣ ਨਾ ਲੜਨ ਦਾ ਐਲਾਨ ਕਰਦਿਆ ਕਿਹਾ ਸੀ ਕਿ ਇੱਥੋ ਗੁਰਪ੍ਰੀਤ ਸਿੰਘ ਮਲੂਕਾ ਚੋਣ ਲੜਨਗੇ ਤੇ ਉਨ੍ਹਾਂ ਇਸ ਸਬੰਧੀ ਮੀਡੀਆ ਵਿੱਚ ਆਪਣੀ ਹੋਈ ਅਣਦੇਖੀ ਦਾ ਨੋਟਿਸ ਲੈਦਿਆ ਸੁਖਬੀਰ ਬਾਦਲ ਦੀ ਕਾਰਜਸੈਲੀ ਤੇ ਗੰਭੀਰ ਟਿੱਪਣੀਆਂ ਕਰਦਿਆ ਆਪਣਾ ਰੋਸ ਜਾਹਰ ਕੀਤਾ ਸੀ।

ਮਲੂਕਾ ਦਾ ਅਜਿਹਾ ਰਵਾਈਆ ਧਾਰਨ ਕਰਨ ਤੇ ਸ੍ਰੋਮਣੀ ਅਕਾਲੀ ਦਲ ਨੇ ਗੰਭੀਰਤਾ ਨਾਲ ਲੈਦਿਆ ਸਭ ਤੋ ਪਹਿਲਾਂ ਬਿਕਰਮਜੀਤ ਸਿੰਘ ਮਜੀਠੀਆ ਨੇ ਮਲੂਕਾ ਪਰੀਵਾਰ ਨਾਲ ਮੀਟਿੰਗ ਕੀਤੀ ਅਤੇ ਉਸ ਤੋਂ ਤੁਰੰਤ ਬਾਅਦ ਮੌੜ ਹਲਕੇ ਦੇ ਉਮੀਦਵਾਰ ਜਗਮੀਤ ਸਿੰਘ ਬਰਾੜ ਨੇ ਪਿੰਡ ਮਲੂਕਾ ਪਹੁੰਚ ਕੇ ਸਿਕੰਦਰ ਸਿੰਘ ਮਲੂਕਾ ਨਾਲ ਮੀਟਿੰਗ ਕੀਤੀ ਜਿਸ ਤੋ ਬਾਅਦ ਸਿਕੰਦਰ ਸਿੰਘ ਮਲੂਕਾ ਨੇ ਉਪਰੋਕਤ ਮਸਲੇ ਤੇ ਮੀਡੀਆ ਵਿੱਚ ਟੀਕਾ ਟਿੱਪਣੀ ਬੰਦ ਕਰਦਿਆ  ਚੁੱਪ ਧਾਰਣ ਕਰ ਲਈ।

ਇਸੇ ਤਹਿਤ ਅੱਜ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਿੰਡ ਮਲੂਕਾ ਉਨ੍ਹਾਂ ਦੇ ਘਰ ਪਹੁੱਚੇ ਤੇ ਉਨ੍ਹਾਂ ਸਿਕੰਦਰ ਸਿੰਘ ਮਲੂਕਾ ਤੇ ਗੁਰਪ੍ਰੀਤ ਸਿੰਘ ਮਲੂਕਾ ਨਾਲ ਮੀਟਿੰਗ ਕੀਤੀ। ਭਾਵੇ ਹਾਲੇ ਮਲੂਕਾ ਪਰੀਵਾਰ ਜਾਂ ਪਾਰਟੀ ਨੇ ਕੋਈ ਅਧਿਕਾਰਤ ਬਿਆਨ ਜਾਰੀ ਨਹੀ ਕੀਤਾ ਪਰਤੂੰ ਭਰੋਸੇਯੋਗ ਸੂਤਰਾਂ ਅਨੁਸਾਰ ਹੁਣ ਰਾਮਪੁਰਾ ਫੂਲ ਸੀਟ ਤੋ  ਅਕਾਲੀ ਨੇਤਾ ਸਿਕੰਦਰ ਸਿੰਘ ਮਲੂਕਾ ਹੀ ਚੋਣ ਲੜਨਗੇ ਤੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਅਕਾਲੀ ਦਲ ਦਾ ਜਰਨਲ ਸੈਕਟਰੀ ਬਣਾ ਦਿੱਤਾ ਗਿਆ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਜੀ ਨੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਕਿਸਾਨ ਸੈੱਲ ਦੇ ਪ੍ਰਧਾਨ ਸ. ਸਿਕੰਦਰ ਸਿੰਘ ਮਲੂਕਾ  ਅਤੇ ਉਨ੍ਹਾਂ ਦੇ ਪੁੱਤਰ ਸ. ਗੁਰਪ੍ਰੀਤ ਸਿੰਘ ਮਲੂਕਾ ਨਾਲ ਉਨ੍ਹਾਂ ਦੇ ਗ੍ਰਹਿ ਚੰਡੀਗੜ੍ਹ ਵਿਖੇ ਮੁਲਾਕਾਤ ਕੀਤੀ।
ਇਸ ਮੌਕੇ ਸ੍ਰ ਸੁਖਬੀਰ ਸਿੰਘ ਬਾਦਲ  ਨੇ ਦੱਸਿਆ ਕਿ ਸ. ਗੁਰਪ੍ਰੀਤ ਸਿੰਘ ਮਲੂਕਾ ਨੂੰ ਪਾਰਟੀ ਦਾ ਕੌਮੀ ਜਨਰਲ ਸੈਕਟਰੀ ਨਿਯੁਕਤ ਕੀਤਾ ਗਿਆ ਹੈ, ਉੱਥੇ ਹੀ ਰਾਮਪੁਰਾ ਫੂਲ ਤੋਂ  ਸ. ਸਿਕੰਦਰ ਸਿੰਘ ਮਲੂਕਾ ਅਕਾਲੀ-ਬਸਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜਨਗੇ।

ਇਸ ਮੀਟਿੰਗ ਤੋ ਬਾਅਦ ਸ੍ਰੋਮਣੀ ਅਕਾਲੀ ਦਲ ਵਿੱਚ ਉੱਠੀ ਤੂਫਾਨ ਦੀ ਲਹਿਰ ਗੁੱਸੇ ਰੋਸੇ ਭੁਲਾ ਖਤਮ ਹੋ ਗਈ ਮਸਲਾ ਹੱਲ ਗਿਆ ਹੈ ਤੇ ਥੋੜੇ ਸਮੇਂ ਵਿੱਚ ਹੀ ਮਲੂਕਾ ਪਰਿਵਾਰ ਫੇਰ ਹਲਕੇ ਵਿੱਚ ਸਰਗਰਮ ਹੋਵੇਗਾ।