ਰਾਮਪੁਰਾ ਫੂਲ ਦੇ ਟ੍ਰੈਫਿਕ ਪੁਲਿਸ ਕਰਮਚਾਰੀਆਂ ਨੇ ਗੁੰਮ ਹੋਇਆ ਮੋਬਾਇਲ ਵਾਪਸ ਕੀਤਾ।


ਰਾਮਪੁਰਾ ਫੂਲ : ਦਲਜੀਤ ਸਿੰਘ ਸਿਧਾਣਾ

 ਸਥਾਨਕ ਸ਼ਹਿਰ ਦੇ ਟ੍ਰੈਫਿਕ ਪੁਲਿਸ ਕਰਮਚਾਰੀ ਵੱਲੋ ਗਸ਼ਤ ਦੌਰਾਨ ਸੜਕ ‘ਤੇ ਡਿੱਗਿਆ ਮਿਲਿਆਂ ਮੋਬਾਇਲ ਉਸਦੇ ਮਾਲਕ ਨੂੰ ਮੋੜਕੇ ਇਮਾਨਦਾਰੀ ਦੀ ਮਿਸ਼ਾਲ ਪੈਦਾ ਕੀਤੀ ।ਰਾਮਪੁਰਾ ਫੂਲ ਦੇ ਟ੍ਰੈਫਿਕ ਪੁਲਿਸ ਇੰਚਾਰਜ਼ ਗੁਰਿੰਦਰ ਸਿੰਘ ਗੋਰਾ ਨੇ ਦੱਸਿਆ ਕਿ ਬੀਤੇ ਦਿਨੀ ਟ੍ਰੈਫਿਕ ਪੁਲਿਸ ਕਰਮਚਾਰੀ ਬਲਵੰਤ ਸਿੰਘ , ਹੌਲਦਾਰ ਦੇਸ਼ਪਾਲ ਤੇ ਸਤਨਾਮ ਸਿੰਘ, ਜਮੀਤ ਸਿੰਘ ਸਥਾਨਕ ਫੂਲ ਬਾਈਪਾਸ ਵਿਖੇ ਗਸਤ ਕਰ ਰਹੇ ਸਨ ਤਾਂ ਅਚਾਨਕ ਉਨਾਂ ਨੂੰ ਸੜਕ ਤੇ ਡਿੱਗਿਆ ਗੂਗਲ ਕੰਪਨੀ ਦਾ ਮੋਬਾਇਲ ਜਿਸਦੀ ਅੰਦਾਜ਼ਨ ਕੀਮਤ ਦਸ ਹਜ਼ਾਰ ਰੁਪਏ ਹੋਵੇਗੀ ਮਿਲਿਆਂ । ਜਦ ਟ੍ਰੈਫਿਕ ਪੁਲਿਸ ਕਮਰਚਾਰੀ ਨੇ ਮੋਬਾਇਲ ਚਾਲੂ ਕੀਤਾ ਤਾਂ ਮੋਬਾਇਲ ਦੇ ਮਾਲਕ ਥਾਣਾ ਸਿੰਘ ਜ਼ੋ ਕਿ ਸਥਾਨਕ ਸੈਟ ਜੇਬੀਆਰ ਸਕੂਲ ਵਿਖੇ ਬਤੌਰ ਅਧਿਆਪਕ ਕੰਮ ਕਰਦਾ ਤੇ ਪਿੰਡ ਕੋਟਸ਼ਮੀਰ ਦਾ ਰਹਿਣ ਵਾਲਾ ਨਾਲ ਗੱਲ ਹੋਈ ਤਾਂ ਉਹਨਾਂ ਉਸਨੂੰ ਮੌਕੇ ਤੇ ਬੁਲਾਕੇ ਡਿੱਗਿਆ ਪਿਆ ਮੋਬਾਇਲ ਵਾਪਿਸ ਕੀਤਾ । ਥਾਣਾ ਸਿੰਘ ਵੱਲੋ ਟ੍ਰੈਫਿਕ ਪੁਲਿਸ ਕਰਮਚਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਗਿਆ ਕਿ ਮੋਬਾਇਲ ਵਿੱਚ ਉਸਦਾ ਜਰੂਰੀ ਡਾਂਟਾ ਸੀ ਤੇ ਉਸਨੂੰ ਬਹੁਤ ਚਿੰਤਾਂ ਸੀ ਕਿ ਮੋਬਾਇਲ ਮਿਲੇਗਾ ਜਾਂਂ ਨਹੀ ਪਰ ਪੁਲਿਸ ਨੇ ਉਸਦੀ ਸਮੱਸਿਆਂ ਦਾ ਹੱਲ ਕਰ ਦਿੱਤਾ ।