ਸ਼ਹਿਰ ‘ਚ ਬਣਨ ਵਾਲੇ ਫਲਾਈ ਓਵਰ ਦੇ ਵਿਰੋਧ ‘ਚ ਆਈ ਐਟੀ ਫਲਾਈ ਓਵਰ ਸੰਘਰਸ਼ ਕਮੇਟੀ ਲਿਆ ਫੈਸਲਾ।

ਰਾਮਪੁਰਾ ਫੂਲ,1 ਜੁਲਾਈ, ਦਲਜੀਤ ਸਿੰਘ ਸਿਧਾਣਾ

ਸ਼ਹਿਰ ਰਾਮਪੁਰਾ ਫੂਲ ਦੇ ਅੰਦਰਲੇ ਫਾਟਕਾ ਤੇ ਬਣਨ ਵਾਲੇ ਫਲਾਈ ਓਵਰ ਪੁੱਲ ਦੇ ਵਿਰੋਧ ਵਿੱਚ ਸਥਾਨਕ ਫੈਕਟਰੀ ਰੋਡ ਦੇ ਦੁਕਾਨਦਾਰਾ ਨੇ ਇਕੱਠੇ ਹੋਕੇ ਸੰਘਰਸ ਦਾ ਬਿਗਲ ਵਜਾ ਦਿੱਤਾ ਹੈ। ਪਿਛਲੇ ਦਿਨੀ ਜਦੋ ਹੀ ਪੀ ਡਬਲਯੂ ਡੀ ਦੇ ਗਰਾਊਂਡ ਵਿੱਚ  ਫਲਾਈ ਓਵਰ ਬਣਾਉਣ ਲਈ ਠੇਕੇਦਾਰ ਵੱਲੋ ਮਸੀਨਰੀ ਲਿਆਉਣੀ ਸੁਰੂ ਕਰ ਦਿੱਤੀ ਉਦੋ ਤੋ ਹੀ ਐਟੀ ਫਲਾਈਓਵਰ ਸੰਘਰਸ ਕਮੇਟੀ ਲਗਾਤਾਰ ਮੀਟਿੰਗਾਂ ਕਰ ਰਹੀ ਹੈ।

ਬੀਤੇ ਦਿਨ ਸਥਾਨਕ ਗੀਤਾ ਭਵਨ ਵਿਖੇ ਹੋਈ ਭਰਵੀਂ ਇਕੱਤਰਤਾ ਦੌਰਾਨ ਵੱਡਾ ਫੈਸਲਾ ਲੈਦਿਆ ਐਲਾਨ ਕੀਤਾ ਕਿ ਜੇਕਰ ਫਲਾਈ ਓਵਰ ਪੁੱਲ ਬਣਾਉਣ ਦੀ ਪ੍ਰਕਿਆ ਬੰਦ ਨਾ ਕੀਤੀ ਤਾਂ ਸਮੂਹ ਦੁਕਾਨਦਾਰ 02 ਜੁਲਾਈ ਨੂੰ  ਅਣਮਿਥੇ ਸਮੇਂ ਲਈ ਦੁਕਾਨਾਂ ਬੰਦ ਕਰਨਗੇ ਅਤੇ ਫਲਾਈ ਓਵਰ ਦੇ ਵਿਰੋਧ ਵਿੱਚ ਵੱਡਾ ਸੰਘਰਸ ਵਿੱਢਿਆ ਜਾਵੇਗਾ।

ਇੱਥੇ ਜਿਕਰਯੋਗ ਹੈ ਕਿ  ਰੇਲਵੇ ਲਾਈਨ ਸਹਿਰ ਨੂੰ ਦੋ ਹਿੱਸਿਆ ਵਿੱਚ ਵੰਡਦੀ ਹੈ ਇੱਕ ਪਾਸੇ ਨਾਭਾ (ਫੂਲ) ਮੰਡੀ ਅਤੇ ਦੂਸਰੇ ਪਾਸੇ ਪਟਿਆਲਾ (ਰਾਮਪੁਰਾ) ਮੰਡੀ ਹੈ ਇੰਨਾ ਦੋਵਾਂ ਨੂੰ ਜੋੜਕੇ ਰਾਮਪੁਰਾ ਫੂਲ ਸਹਿਰ ਬਣਦਾ। ਪਰਤੂੰ ਦੋਵਾ ਮੰਡੀਆਂ ਨੂੰ ਅੰਦਰਲੇ ਫਾਟਕ ਜੋੜਦੇ ਹਨ ਤੇ ਇੱਕੋ ਰਸਤਾ ਹੋਣ ਕਾਰਨ ਤੇ ਵਾਰ ਵਾਰ ਫਾਟਕ ਬੰਦ ਹੋਣ ਕਾਰਨ ਭਾਵੇ ਸਹਿਰ ਦੀ ਟ੍ਰੈਫਿਕ ਸਮੱਸਿਆ ਗੰਭੀਰ ਰੂਪ ਧਾਰਨ ਕਰ ਜਾਂਦੀ ਹੈ ਤੇ ਲੋਕ ਘੰਟਿਆ ਵੱਧੀ ਜਾਮ ਵਿੱਚ ਫਸੇ ਰਹਿੰਦੇ ਹਨ।

ਭਾਵੇ ਇਸ ਸਮੱਸਿਆ ਦਾ ਹੱਲ ਪੁੱਲ ਤੋ ਬਿਨਾਂ ਸੰਭਵ ਨਹੀ ਪਰਤੂੰ ਸਹਿਰ ਵਾਸੀਆਂ ਖਾਸ ਕਰਕੇ ਫੈਕਟਰੀ ਰੋਡ ਦੇ ਸਹਿਰੀਆ ਦੀ ਮੰਗ ਸੀ ਕਿ ਇੱਥੇ ਫਲਾਈ ਓਵਰ ਦੀ ਬਜਾਏ ਅੰਡਰ ਵਰਿੱਜ ਬਣਾਇਆ ਜਾਵੇ ਇਸ ਨਾਲ ਜਿੱਥੇ ਵਪਾਰੀਆ ਤੇ ਦੁਕਾਨਦਾਰਾਂ ਦਾ ਵੀ ਨੁਕਸਾਨ ਨਹੀ ਹੋਵੇਗਾ ਤੇ ਸਹਿਰੀਆ ਨੂੰ ਲੰਮੇ ਜਾਮ ਵਿੱਚ ਫਸਣ ਤੋ ਵੀ ਨਿਜਾਤ ਮਿਲੇਗੀ। ਪਰਤੂੰ ਸਹਿਰੀਆ ਦੀ ਇਸ ਸਮੱਸਿਆਵਾਂ ਨੂੰ ਦਰਕਿਨਾਰ ਕਰਦਿਆ ਅੰਡਰ ਬਰਿੱਜ ਦੀ ਬਜਾਏ ਫਲਾਈ ਓਵਰ ਪੁੱਲ ਬਣਾਇਆ ਜਾ ਰਿਹਾ ਜਿਸ ਨਾਲ 5000 ਹਜਾਰ ਪਰੀਵਾਰਾ ਦਾ ਵੱਡਾ ਆਰਥਿਕ ਨੁਕਸਾਨ ਹੋਵੇਗਾ ਤੇ ਕਾਰੋਬਾਰ ਤਬਾਹ ਹੋਣਗੇ।

ਹੁਣ ਇਸ ਫਲਾਈ ਓਵਰ ਦੇ ਵਿਰੋਧ ਵਿੱਚ।ਸੰਘਰਸ ਸੁਰੂ ਹੋਣ ਜਾ ਰਿਹਾ ਤੇ 02 ਜੁਲਾਈ ਨੂੰ  ਅਣਮਿਥੇ ਸਮੇਂ ਲਈ ਦੁਕਾਨਾਂ ਬੰਦ ਕਰਕੇ ਸੰਘਰਸ ਦਾ ਬਿਗਲ ਵਜਾ ਦਿੱਤਾ ਹੈ।