ਯੂਥ ਵੈਲਫੇਅਰ ਸੁਸਾਇਟੀ ਪੰਜਾਬ ਨੇ ਜਿਲਾਂ ਬਠਿੰਡਾ ਦੇ ਅਹੁਦੇਦਾਰ ਨਿਯੁਕਤ ਕੀਤੇ।
ਲਖਵਿੰਦਰ ਮਹਿਰਾਜ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਚੁਣੇ ਗਏ।
ਬਠਿੰਡਾ, 29 ਸਤੰਬਰ, ਦਲਜੀਤ ਸਿੰਘ ਸਿਧਾਣਾ
ਪੰਜਾਬ ਅੰਦਰ ਪਿਛਲੇ ਲੰਮੇ ਤੋ ਧਾਰਮਿਕ ਤੇ ਲੋਕ ਭਲਾਈ ਦੇ ਕੰਮਾ ਵਿੱਚ ਪਹਿਲ ਦੇ ਅਧਾਰ ਤੇ ਕੰਮ ਕਰ ਰਹੀ ਯੂਥ ਵੈਲਫੇਅਰ ਸੁਸਾਇਟੀ ਪੰਜਾਬ ਵੱਲੋ ਆਪਣੇ ਜਥੇਬੰਧਕ ਢਾਂਚੇ ਵਿੱਚ ਵਾਧਾ ਕਰਦਿਆ ਅੱਜ ਯੂਥ ਵੈਲਫੇਅਰ ਸੁਸਾਇਟੀ ਦੇ ਸਰਪ੍ਰਸਤ ਤੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਰਾਈਆ ਵਾਲਾ ਫਰੀਦਕੋਟ ਤੇ ਇਸਤਰੀ ਵਿੰਗ ਪੰਜਾਬ ਪ੍ਰਧਾਨ ਬੀਬੀ ਗੁਰਜਿੰਦਰ ਕੌਰ ਖਰੜ ਦੀ ਦੇਖ ਰੇਖ ਹੇਠ ਜਿਲਾਂ ਬਠਿੰਡਾ ਦੇ ਅਹੁਦੇਦਾਰਾ ਦੀ ਨਿਯੁਕਤੀ ਕੀਤੀ ਗਈ।ਜਿਸ ਵਿੱਚ ਲਖਵਿੰਦਰ ਸਿੰਘ ਮਹਿਰਾਜ ਨੂੰ ਜਿਲਾਂ ਪ੍ਰਧਾਨ ਬਠਿੰਡਾ, ਨਿਰਮਲ ਸਿੰਘ ਭਾਈਰੂਪਾ ਨੂੰ ਜਿਲਾਂ ਬਠਿੰਡਾ ਮੀਤ ਪ੍ਰਧਾਨ, ਲਖਵੀਰ ਸਿੰਘ ਰਾਮੂਵਾਲਾ ਨੂੰ ਭਗਤਾ ਭਾਈ ਕਾ ਸਰਕਲ ਪ੍ਰਧਾਨ ਤੇ ਮਨਦੀਪ ਸਿੰਘ ਮਹਿਰਾਜ ਨੂੰ ਜਿਲਾਂ ਐਕਟਿਵ ਕਮੇਟੀ ਮੈਬਰ ਬਣਾਇਆ ਗਿਆ ।ਇਸ ਮੌਕੇ ਚੁਣੇ ਗਏ ਅਹੁਦੇਦਾਰਾ ਨੂੰ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਬਰਾੜ ਅਰਾਈਆ ਵਾਲਾ ਤੇ ਬੀਬੀ ਗੁਰਜਿੰਦਰ ਕੌਰ ਖਰੜ ਨੇ ਨਿਯੁਕਤੀ ਪੱਤਰ ਦਿੱਤੇ। ਇਸ ਮੌਕੇ ਚੁਣੇ ਗਏ ਅਹੁਦੇਦਾਰ ਨੇ ਪੰਜਾਬ ਪ੍ਰਧਾਨ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਹਮੇਸ਼ਾ ਸੱਚੇ ਦਿੱਲੋ ਸੁਸਾਇਟੀ ਦੀ ਤਨੋ ਮਨੋ ਸੇਵਾ ਕਰਨਗੇ।ਇੰਨਾ ਨੂੰ ਪੰਜਾਬ ਦੇ ਚੇਅਰਮੈਨ ਮਨਪਰੀਤ ਸਿੰਘ ਟਿੱਕਾ ਪੱਖੀ ਖੁਰਦ, ਸਿਮਰਜੀਤ ਸਿੰਘ ਬਰਾੜ ਡੱਲੇਵਾਲਾ, ਗੋਪੀ ਸਰਪੰਚ ਝਾੜੀਵਾਲਾ ਤੇ ਪੰਜਾਬ ਜਰਨਲ ਸੈਕਟਰੀ ਗੋਬਿੰਦ ਸਿੰਘ ਬੁੱਢਰੁੱਖਾ ਨੇ ਵਧਾਈ ਦਿੱਤੀ । ਇਸ ਮੌਕੇ ਤੇ ਪ੍ਰਗਟ ਸਿੱਧੂ ਅਰਾਈਆ ਵਾਲਾ, ਸ਼ਰਨਜੀਤ ਸਿੰਘ ਸਰਾਂ ਫਰੀਦਕੋਟ ,ਲਖਵੀਰ ਸਿੰਘ ਰਾਮੂਵਾਲਾ,ਅਮਰਜੀਤ ਸਿੰਘ ਰਾਮੂਵਾਲਾ,ਦਰਸ਼ਨ ਸਿੰਘ ਮਹਿਰਾਜ,ਕੰਤਾ ਮਹਿਰਾਜ,ਲਖਵੀਰ ਲੱਖਾ ਤੇ ਹੋਰ ਵੀ ਨਗਰ ਨਿਵਾਸੀ ਹਾਜਰ ਸਨ