ਵੈਕਸ਼ੀਨ ਲਗਾਉਣ ਨੂੰ ਲੈ ਕੇ ਫੂਲ ਵਾਸੀਆਂ ਨੇ ਸਿਹਤ ਵਿਭਾਗ ਟੀਮ ‘ਤੇ ਪੱਖਪਾਤ ਕਰਨ ਦੇ ਲਗਾਏ ਦੋਸ਼.. !

ਥਾਣਾ ਮੁੱਖੀ ਨੇ ਮੌਕੇ ‘ਤੇ ਪਹੁੰਚ ਕੇ ਵੈਕਸ਼ੀਨ ਕੈਂਪ ਸੁਰੂ ਕਰਵਾਇਆ …!


ਫੂਲ , 16 ਮਈ ( ਮੱਖਣ ਸਿੰਘ ਬੁੱਟਰ )

  • : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਹਤ ਵਿਭਾਗ ਵੱਲੋਂ ਕਰੋਨਾ ਕੋਵਿਡ 19 ਮਹਾਂਮਾਰੀ ਦੀ ਰੋਕਥਾਮ ਲਈ ਵੱਖ-ਵੱਖ ਸੈਂਟਰ ਬਣਾਕੇ ਵੈਕਸ਼ੀਨ ਲਗਾਈ ਜਾ ਰਹੀ ਹੈ।ਇਸ ਤਹਿਤ ਸਿਵਲ ਹਸਪਤਾਲ ਰਾਮਪੁਰਾ ਦੇ ਐਸ.ਐਮ.ਓ ਆਰ.ਪੀ ਸਿੰਘ ਦੇ ਨਿਰਦੇਸ਼ਾਂ ਤਹਿਤ ਮੈਡੀਕਲ ਅਫਸਰ ਦੁਸ਼ਾਂਤ ਗਰਗ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਥਾਨਕ ਮੰਦਰ ਸਿੱਧ ਬੀਬੀ ਪਾਰੋ ਵਿਖੇ ਵੈਕਸ਼ੀਨ ਟੀਕਾਕਰਨ ਕੈਂਪ ਲਗਾਇਆ ਗਿਆ।ਮਹੌਲ ਉਸ ਸਮੇਂ ਤਣਾਅ ਪੂਰਨ ਬਣ ਗਿਆ ਜਦੋਂ ਵੈਕਸ਼ੀਨ ਲਗਾਉਣ ਨੂੰ ਲੈ ਕੇ ਫੂਲ ਵਾਸੀਆਂ ਨੇ ਸਿਹਤ ਵਿਭਾਗ ਟੀਮ ‘ਤੇ ਪੱਖਪਾਤ ਕਰਨ ਦੇ ਦੋਸ਼ ਲਗਾਏ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਮੰਦਰ ਵਿਖੇ ਕੈਂਪ ਲਗਾਉਣ ਤੋਂ ਰੋਕ ਦਿੱਤਾ।ਉਸ ਤੋਂ ਬਾਅਦ ਸਿਹਤ ਵਿਭਾਗ ਦੀ ਟੀਮ ਵੈਕਸ਼ੀਨ ਲਗਾਉਣ ਲਈ ਡਿਸਪੈਸ਼ਰੀ ਵਿਖੇ ਪੁੱਜੀ ਅਤੇ ਲੋਕਾਂ ਦਾ ਭਾਰੀ ਇਕੱਠ ਜੁੜ ਗਿਆ।ਇਤਰਾਜ ਜ਼ਾਹਿਰ ਕਰਦਿਆਂ ਪ੍ਰਧਾਨ ਮੰਦਰ ਕਮੇਟੀ ਮੰਦਰ ਬੀਬੀ ਪਾਰੋ ਪਰਵਿੰਦਰ ਬੰਟੂ, ਸੁਖਮੰਦਰ ਸਿੰਘ ਮੁਨਸ਼ੀ, ਪਵਨ ਕੁਮਾਰ, ਨੀਟਾ, ਅਤੇ ਭਾਰਤੀ ਨੇ ਕਿਹਾ ਕਿ ਸਿਹਤ ਵਿਭਾਗ ਦੇ ਮੁਲਾਜਮ ਗਾਈਲਾਈਨ ਹੋਰ ਦੱਸਦੇ ਹਨ ਅਤੇ ਵੈਕਸ਼ੀਨ ਹੋਰ ਵਿਅਕਤੀਆਂ ਦੇ ਲਗਾਈ ਜਾਂਦੀ ਹੈ।ਉਨਾਂ ਕਿਹਾ ਕਿ ਫੂਲ ਦੇ ਲੋਕਾਂ ਨੂੰ ਛੱਡ ਕੇ ਸਿਹਤ ਵਿਭਾਗ ਦੇ ਮੁਲਾਜਮ ਰਾਮਪੁਰਾ ਸ਼ਹਿਰ ਦੇ ਲੋਕਾਂ ਦੇ ਵੈਕਸ਼ੀਨ ਲਗਾ ਰਹੇ ਹਨ।ਉਨਾਂ ਕਿਹਾ ਕਿ ਬੀਤੇ ਦਿਨ ਲਗਾਏ ਗਏ ਕੈਂਪ ਦੌਰਾਨ 50 ਵਿਅਕਤੀਆਂ ਦੇ ਵੈਕਸ਼ੀਨ ਲਗਾਈ ਸੀ ਜਿੰਨਾਂ ਵਿਚ 6 ਫੂਲ ਅਤੇ 44 ਰਾਮਪੁਰਾ ਸ਼ਹਿਰ ਦੇ ਲੋਕਾਂ ਦੇ ਵੈਕਸ਼ੀਨ ਲਗਾਈ ਗਈ ਜੋ ਕਿ ਸਰਾਸਰ ਗਲਤ ਹੈ ਜਿਸ ਨੂੰ ਅਸੀ ਬਰਦਾਸਤ ਨਹੀ ਕਰਾਂਗੇ।ਜਦੋਂ ਰਾਮਪੁਰਾ ਤੋਂ ਵੈਕਸ਼ੀਨ ਆਏ ਵਿਅਕਤੀਆਂ ਨੂੰ ਪੁੱਛਿਆਂ ਕਿ ਤੁਸੀ ਰਾਮਪੁਰੇ ਸਿਵਲ ਹਸਪਤਾਲ ਵਿੱਚ ਵੈਕਸ਼ੀਨ ਕਿਉਂ ਨਹੀ ਲਗਵਾਈ ਤਾਂ ਉਨਾਂ ਕਿਹਾ ਕਿ ਰਾਮਪੁਰੇ ਵੈਕਸ਼ੀਨ ਮਿਲ ਨਹੀਂ ਰਹੀ।ਇਸ ਮੌਕੇ ਥਾਣਾ ਫੂਲ ਦੇ ਮੁੱਖ ਅਫਸਰ ਸੁਖਜਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜਾ ਲਿਆ ਅਤੇ ਵੈਕਸ਼ੀਨ ਲਗਾਉਣ ਪੁੱਜੇ ਲੋਕਾਂ ਨੂੰ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਤਹਿਤ ਵੈਕਸ਼ੀਨ ਟੀਕਾਕਰਣ ਕੈਂਪ ਸੁਰੂ ਕਰਵਾਇਆ ਗਿਆ।
    ਕੀ ਕਹਿਣਾ ਹੈ ਮੈਡੀਕਲ ਅਫਸਰ ਦਾ: ਇਸ ਸਬੰਧੀ ਕੈਂਪ ਲਗਾਉਣ ਪਹੁੰਚੇ ਮੈਡੀਕਲ ਅਫਸਰ ਦੁਸ਼ਾਂਤ ਗਰਗ ਨਾਲ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਅਜਿਹਾ ਕੁਝ ਨਹੀ ਹੈ ਕੋਈ ਕਿਸੇ ਨਾਲ ਪੱਖਪਾਤ ਨਹੀ ਕੀਤਾ ਸਾਡੀ ਕੈਂਪ ਵਿੱਚ ਵੈਕਸ਼ੀਨ ਲਗਾਉਣ ਦੀ ਡਿਊਟੀ ਲੱਗੀ ਹੈ ਜੇ ਲੋਕ ਸਾਨੂੰ ਸਹਿਯੋਗ ਦੇਣਗੇ ਅਸੀਂ ਵੈਕਸ਼ੀਨ ਲਗਾ ਦੇਵਾਗੇਂ।