ਅਕਾਲੀ ਤੇ ਕਾਂਗਰਸੀ ਦੋਵੇ ਵੋਟਰਾਂ ਨੂੰ ਕਰਦੇ ਨੇ ਗੁੰਮਰਾਹ ਆਪ ਲਿਆਓ ਪੰਜਾਬ ਬਚਾਓ :ਸਿੱਧੂ
ਬਠਿੰਡਾ , 20 ਅਗਸਤ, ਦਲਜੀਤ ਸਿੰਘ ਸਿਧਾਣਾ
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਬਲਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਸ਼ਹਿਰ ਰਾਮਪੁਰਾ ਦੇ ਵਾਰਡ ਨੰਬਰ 06 ਗਲੀ ਨੰਬਰ 05 ਵਿੱਚ ਜਨ ਸੰਵਾਦ ਮੁਹਿੰਮ ਦੇ ਤਹਿਤ ਮੀਟਿੰਗ ਕੀਤੀ ਗਈ ।
ਹਲਕਾ ਇੰਚਾਰਜ ਬਲਕਾਰ ਸਿੱਧੂ ਦੀ ਅਗਵਾਈ ਹੇਠ ਇਸ ਮੌਕੇ ਤੇ ਸਹਿਰ ਵਾਸੀਆ ਨੂੰ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਦਿੱਤੀ ਗਈ ਪ੍ਰਤੀ ਮਹੀਨਾ 300 ਯੂਨਿਟ ਮੁਫ਼ਤ ਬਿਜਲੀ ਗਰੰਟੀ ਯੋਜਨਾ ਦੇ ਤਹਿਤ ਫਾਰਮ ਭਰੇ ਗਏ ਅਤੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਕਾਰ ਸਿੱਧੂ ਨੇ ਕਿਹਾ ਕਿ ਅਕਾਲੀ ਦਲ ਤੇ ਕਾਂਗਰਸ ਪਾਰਟੀ ਹਮੇਸਾਂ ਹੀ ਲੋਕਾ ਨੂੰ ਗੁੰਮਰਾਹ ਕਰਦੇ ਹਨ ਪੰਜਾਬ ਨੂੰ ਬਚਾਉਣ ਲਈ ਸਾਨੂੰ ਆਮ ਆਦਮੀ ਪਾਰਟੀ ਦਾ ਸਮਰਥਨ ਦੇਣ ਦੀ ਲੋੜ ਹੈ
। ਇਸ ਮੌਕੇ ਹੋਰਨਾਂ ਤੋ ਇਲਾਵਾ ਗੋਪਾਲ ਕੈਥ ਸਰਕਲ ਇੰਚਾਰਜ, ਗੋਲਡੀ ਵਰਮਾ, ਬੰਤ ਸਿੰਘ, ਰਾਜਾ ਸਿੰਘ, ਭੁਰਾ ਸਿੰਘ, ਜੱਸਾ ਸਿੰਘ, ਮੀਤਾ ਸਿੰਘ, ਜੱਗੀ ਸਿੰਘ, ਹਰਦੀਪ ਕੌਰ, ਭਰਭੂਰ ਕੌਰ, ਤਾਰੋ, ਪਰਮਜੀਤ ਕੌਰ, ਪੰਮੀ, ਰਾਣੀ, ਦਲੀਪ ਕੌਰ, ਮੋੜੋ ਕੌਰ, ਪ੍ਰਕਾਸ਼ ਕੌਰ, ਗੰਨੀ ਖਾਨ, ਹਰਬੰਸ ਸਿੰਘ, ਜਗਤਾਰ ਸਿੰਘ ਗਿੱਲ, ਕਾਲਾ ਮਹਿਰਾਜ, ਸੁਖਵੀਰ ਸਿੰਘ, ਕਾਲਾ ਫੂਲ, ਬੌਬੀ ਫੂਲ, ਸੀਰਾ ਮੱਲੂਆਣਾ, ਸਮੂਹ ਵਲੰਟੀਅਰ ਅਤੇ ਅਹੁਦੇਦਾਰ ਮੌਜੂਦ ਸਨ।