ਸਰਕਾਰ ਤੋਂ ਬਾਗੀ ਹੋਣ ਲੱਗੇ ਪਿੰਡਾ ਦੇ ਲੋਕ ਨਹੀ ਕਰਵਾਉਣਗੇ ਕਰੋਨਾ ਟੈਸਟ…..?
ਪਿੰਡ ਢਪਾਲੀ ਤੋਂ ਬਾਅਦ ਪਿੰਡ ਘੜੈਲੀ ਦੀ ਪੰਚਾਇਤ ਨੇ ਮਤਾ ਪਾਇਆ।
Bathinda (daljeet Singh sidhana)
ਪੰਜਾਬ ਵਿੱਚ ਭਾਵੇਂ ਕੈਪਟਨ ਸਰਕਾਰ ਨੇ ਕਰੋਨਾ ਵਾਇਰਸ ਦੇ ਚੱਲਦਿਆਂ ਆਪਣੀ ਵਾਹ ਵਾਹ ਕਰਵਾਉਣ ਲਈ “” ਮਿਸ਼ਨ ਫਤਿਹ”  ਦਾ ਝੂਠਾ ਨਾਅਰਾ ਦੇਕੇ ਕਰੋਨਾ ਦੀ ਜੰਗ ਦਾ ਮਿਸਨ ਫਤਿਹ ਕਰਨ ਦਾ ਝੂਠਾ ਪ੍ਰਚਾਰ ਕਰਵਾਕੇ ….. ਫੋਕੀ ਵਾਹ ਵਾਹ ਖੱਟਣ ਵਿੱਚ ਨਾਕਾਮ ਰਹੀ ਕਾਂਗਰਸ ਸਰਕਾਰ ਹੁਣ ਲਗਾਤਾਰ ਵਿਵਾਦਾਂ ਵਿੱਚ ਘਿਰਦੀ ਜਾ ਰਹੀ ਹੈ।ਪਹਿਲਾ ਹਲਕੇ ਦੇ ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਰੋਨਾ ਹਦਾਇਤਾਂ ਦੀ ਪਾਲਣਾ ਨਾ ਕਰਦਿਆਂ ਸਮਾਜਿਕ ਦੂਰੀ ਦੀਆਂ ਧੱਜੀਆਂ ਉਡਾਉਦਿਆ ਆਪਣੀ ਅਤੇ ਹਲਕੇ ਦੇ ਲੋਕਾਂ ਦੀ ਜਾਨ ਖਤਰੇ ਵਿੱਚ ਪਾਈ ਤੇ ਮਿਸਨ ਫਤਿਹ ਨੂੰ ਮਿਸਨ ਠੁੱਸ ਵਿੱਚ ਤਬਦੀਲ ਕੀਤਾ।ਹੁਣ ਮਿਸਨ ਫਤਿਹ ਦੀ ਨਾਕਾਮਯਾਬੀ ਦੀਆਂ ਤਲਖ ਹਕੀਕਤਾਂ ਸਾਹਮਣੇ ਆ ਰਹੀਆ ਹਨ ਜਦੋਂ ਪਿੰਡਾਂ ਤੇ ਸਹਿਰਾਂ ‘ਚ ਧੜਾਧੜ ਕਰੋਨਾ ਮਰੀਜ਼ ਸਾਹਮਣੇ ਆ ਰਹੇ ਹਨ।ਦੂਸਰੇ ਪਾਸੇ ਪਿੰਡਾਂ ਦੇ ਲੋਕ ਕਰੋਨਾ ਵਾਇਰਸ ਨੂੰ ਲੈਕੇ ਸਿਹਤ ਵਿਭਾਗ ਦੀਆਂ ਸਾਹਮਣੇ ਆ ਰਹੀਆ ਨਾਕਾਮੀ ਦੀਆਂ ਉਦਾਹਰਨਾਂ ਕਾਰਨ ਪਿੰਡਾਂ ਵਿੱਚ ਆਉਣ ਵਾਲੀਆਂ ਕਰੋਨਾ ਟੈਸਟ ਟੀਮਾਂ ਨੂੰ ਪਿੰਡਾਂ ਵਿਚ  ਨਾ ਵੜਨ ਦੇਣ ਦੇ ਮਤੇ ਪਾ ਰਹੀਆ ਹਨ।ਬੀਤੇ ਦਿਨੀ ਪਿੰਡ ਢਿਪਾਲੀ ਤੋਂ ਬਾਅਦ ਹੁਣ ਬਲਾਕ ਰਾਮਪੁਰਾ ਦੇ ਪਿੰਡ ਘੜੈਲੀ ਦੀ ਪੰਚਾਇਤ ਨੇ ਮਤਾ ਪਾਸ ਕਰਦਿਆਂ ਐਲਾਨ ਕੀਤਾ ਕਿ :—“ਅੱਜ ਮਿਤੀ 31 ਅਗਸਤ 2020 ਨੂੰ ਪਿੰਡ ਘੜੈਲੀ ਦੀ ਪੰਚਾਇਤ, ਕਮੇਟੀਆਂ, ਕਲੱਬ, ਕਿਸਾਨ ਯੂਨੀਅਨਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ ਕਿਹਾ ਕਿ ਜੇਕਰ ਪਿੰਡ ਵਿੱਚ ਕਰੋਨਾ ਟੈਸਟ ਦੀ ਟੀਮ ਆਉਦੀ ਹੈ ਤਾਂ ਪਿੰਡ ਵੱਲੋਂ ਕਿਸੇ ਦਾ ਵੀ ਕਰੋਨਾ ਟੈਸਟ ਨਹੀ ਕਰਵਾਇਆ ਜਾਵੇਗਾ।ਜੇਕਰ ਕੋਈ ਸੱਕੀ ਮਰੀਜ ਪਾਇਆ ਗਿਆ ਤਾਂ ਉਸ ਦਾ ਪਿੰਡ ਵੱਲੋਂ ਸਾਂਝੇ ਤੌਰ ਤੇ ਪਿੰਡ ਵਿੱਚ ਇਕਾਂਤਵਾਸ ਕੀਤਾ ਜਾਵੇਗਾ ਤੇ ਇਲਾਜ ਕਰਵਾਉਣ ਤੋਂ ਅਸਮਰੱਥ ਵਿਆਕਤੀ ਦਾ ਇਲਾਜ ਕਰਵਾਉਣ ਵਿਚ ਨਗਰ ਸਹਿਯੋਗ ਕਰੇਗਾ । ਜੇਕਰ ਕੋਈ ਇਸ ਦੀ ਉਲੰਘਣਾ ਕਰੇਗਾ ਉਸ ਨੂੰ ਕੋਵਿਡ ਸੈਂਟਰ ਭੇਜਿਆ ਜਾਵੇਗਾ।ਉਪਰੋਕਤ ਮਤੇ ਤੋਂ ਸਪੱਸਟ ਹੋ ਗਿਆ ਕਿ ਪੰਜਾਬ ਦੇ ਲੋਕ ਸਰਕਾਰ ਤੋਂ ਬਾਗੀ ਹੋ ਰਹੇ ਹਨ ਸਰਕਾਰ ਦੀਆਂ ਨਾਕਾਮੀਆਂ ਕਾਰਨ ਸਰਕਾਰ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ। ਪੰਜਾਬ ਦੇ ਆਉਣ ਵਾਲੇ ਹਾਲਾਤ ਵੇਖਦਿਆਂ ਆਮ ਸਹਿਰੀ ਡਰ ਦੇ ਮਹੌਲ ਵਿੱਚ ਰਹਿ ਰਿਹਾ। 

ਪਿੰਡ ਢਪਾਲੀ ਤੋਂ ਬਾਅਦ ਪਿੰਡ ਘੜੈਲੀ ਦੀ ਪੰਚਾਇਤ ਨੇ ਮਤਾ ਪਾਇਆ।