• ਸਹਿਕਾਰੀ ਸਭਾ ਪਿੰਡ ਮਲੂਕਾ ਦੀ ਚੋਣ ਜਿੱਤਣ ਲਈ ਗੁੰਡਾਗਰਦੀ ਦਾ ਹੋਇਆ ਨੰਗਾ ਨਾਚ।
    ਡੀਐਸਪੀ ਫੂਲ ‘ਤੇ ਥਾਣਾ ਮੁਖੀ ਦਿਆਲਪੁਰਾ ਨੇ ਅਗਵਾ ਕੀਤਾ ਚੋਣ ਅਮਲਾ :- ਸਿਕੰਦਰ ਸਿੰਘ  ਮਲੂਕਾ
  • ਐਸਐਚਓ ਨੇ ਗੁਰਪ੍ਰੀਤ ਮਲੂਕਾ ਤੇ ਗੱਡੀ ਚੜਾਉਣ ਦੀ ਕੀਤੀ ਕੋਸ਼ਿਸ।
  • ਬਠਿੰਡਾ , 11 ਜਨਵਰੀ , ਦਲਜੀਤ ਸਿੰਘ ਸਿਧਾਣਾ
    ਸਹਿਕਾਰੀ ਸਭਾ ਮਲੂਕਾ ਦੀ ਚੋਣ ਸਮੇਂ ਉਸ ਮੌਕੇ ਮਹੌਲ ਤਨਾਵਪੂਰਣ ਬਣ ਗਿਆ ਜਦ ਚੋਣਾਂ ਕਰਵਾਉਣ ਆਏ ਚੋਣ ਅਧਿਕਾਰੀਆਂ ਨੂੰ ਡੀ ਐਸ ਪੀ ਫੂਲ ਅਤੇ ਦਿਆਲਪੁਰਾ ਥਾਣਾ ਮੁਖੀ ਅਮਨਦੀਪ ਵਿਰਕ ਵੱਲੋਂ ਧੱਕੇ ਨਾਲ ਆਪਣੀ ਗੱਡੀ ਵਿੱਚ ਬਿਠਾ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਸਾਬਕਾ ਪੰਚਾਇਤ ਮੰਤਰੀ ਤੇ ਕਿਸਾਨ ਵਿੰਗ ਪ੍ਰਧਾਨ ਸਿਕੰਦਰ ਸਿੰਘ ਮਲੂਕਾ ਨੇ ਦੋਸ਼ ਲਗਾਏ ਕਿ ਹਲਕਾ ਫੂਲ ਵਿੱਚ ਮਾਲ ਮੰਤਰੀ ਦੀ ਸ਼ਹਿ ਤੇ ਪੁਲਿਸ ਪ੍ਰਸਾਸ਼ਨ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਸੀ। ਮਲੂਕਾ ਨੇ ਦੱਸਿਆ ਕਿ ਅੱਜ ਪਿੰਡ ਮਲੂਕਾ ਅਤੇ ਨਿਉਰ ਦੀ ਸਾਂਝੀ ਸਹਿਕਾਰੀ ਸਭਾ ਦੀ ਚੋਣ ਤੈਅ ਸੀ। ਚੋਣਾਂ ਦਾ ਸਮਾਂ ਸਵੇਰੇ 9 ਵਜੇ ਰੱਖਿਆ ਸੀ, ਜਿਸ ਵਿੱਚ 11 ਮੈਂਬਰਾਂ ਵੱਲੋਂ ਨਾਮਜ਼ਦਗੀ ਪੇਪਰ ਦਾਖਲ ਕੀਤੇ ਜਾਣੇ ਸਨ। ਆਪਣੀ ਹਾਰ ਦੇ ਡਰੋਂ ਕਾਂਗਰਸੀ ਮੰਤਰੀ ਦੀ ਸ਼ਹਿ ਤੇ ਪੁਲਿਸ ਪ੍ਰਸਾਸ਼ਨ ਤੇ ਕੁੱਝ ਚੋਣ ਅਧਿਕਾਰੀਆਂ ਵੱਲੋਂ ਬੀਤੀ ਸ਼ਾਮ ਹੀ ਕਾਂਗਰਸੀ ਉਮੀਦਵਾਰਾਂ ਦੇ ਨਾਮਜ਼ਦਗੀ ਫਾਰਮ ਭਰੇ ਗਏ। ਅੱਜ ਮਿਥੇ ਸਮੇ 9 ਵਜੇ ਦੀ ਬਜਾਏ ਸਵੇਰੇ 7:30 ਵਜੇ ਹੀ ਚੋਣ ਅਧਿਕਾਰੀ ਸਭਾ ਵਿੱਚ ਆ ਗਏ ਤੇ ਪਿੰੰਡ ਮਲੂਕਾ ਦੀ ਸਭਾ ਦੀ ਇਮਾਰਤ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕਰ ਦਿੱਤਾ। ਥਾਣਾ ਮੁਖੀ ਦਿਆਲਪੁਰਾ ਵੱਲੋਂ ਕਿਸੇ ਵੀ ਅਕਾਲੀ ਉਮੀਦਵਾਰ ਨੂੰ ਕਾਗਜ਼ ਭਰਨ ਲਈ ਅੰਦਰ ਨਹੀ ਜਾਣ ਦਿੱਤਾ ਗਿਆ। ਮਲੂਕਾ ਨੇ ਕਿਹਾ ਕਿ ਇਸ ਸਬੰਧੀ ਜਾਣਕਾਰੀ ਮਿਲਣ ਤੇ ਉਹ ਖੁਦ ਆਪਣੇ ਨਾਮਜਦਗੀ ਪੇਪਰਾਂ ਅਤੇ ਪਾਰਟੀ ਨਾਲ ਸਬੰਧਤ ਦੂਜੇ ਉਮੀਦਵਾਰਾਂ ਦੇ ਨਾਮਜਦਗੀ ਪੇਪਰ ਦਾਖਲ ਕਰਨ ਲਈ ਸਹਿਕਾਰੀ ਸਭਾ ਪੁੱਜ ਗਏ। ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਖੁਦ ਜਾਣ ਕਾਰਨ ਪੁਲਿਸ ਪ੍ਰਸਾਸ਼ਨ ਮਜ਼ਬੂਰੀ ਵਿੱਚ ਉਮੀਦਵਾਰਾਂ ਨੂੰ ਅੰਦਰ ਜਾਣ ਦਿੱਤਾ ਗਿਆ। ਸਾਡੇ ਉਮੀਦਵਾਰਾਂ ਦੇ ਕਾਗਜ਼ ਦਾਖਲ ਹੋਣ ਤੋਂ ਕਾਂਗਰਸ ਦੀ ਹਾਰ ਯਕੀਨੀ ਸੀ। ਹਾਰ ਦੇ ਡਰੋਂ ਮਾਲ ਮੰਤਰੀ ਨੇ ਡੀਐਸਪੀ ਫੂਲ ਅਤੇ ਥਾਣਾ ਮੁਖੀ ਦਿਆਲਪੁਰਾ ਨੂੰ ਹਰ ਹੀਲੇ ਚੋਣਾਂ ਜਿੱਤਣ ਦੀਆਂ ਹਦਾਇਤਾਂ ਦਿੱਤੀਆਂ। ਇਸ ਤੋਂ ਬਾਅਦ ਡੀਐਸਪੀ ਫੂਲ ਤੇ ਦਿਆਲਪੁਰਾ ਥਾਣੇ ਦੇ ਮੁਖੀ ਅਮਨਦੀਪ ਵਿਰਕ ਨੇ ਚੋਣ ਅਮਲੇ ਨੂੰ ਗੱਡੀ ਵਿੱਚ ਬਿਠਾ ਕੇ ਫਰਾਰ ਹੋ ਗਏ। ਫਰਾਰ ਹੋਣ ਮੌਕੇ ਦਿਆਲਪੁਰਾ ਥਾਣੇ ਦੇ ਮੁਖੀ ਨੇ ਲੋਕਾਂ ਦੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਗੱਡੀ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਉਮੀਦਵਾਰਾਂ ਤੇ ਕੁੱਝ ਆਮ ਲੋਕਾਂ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਸਹਿਕਾਰੀ ਸਭਾ ਦੇ ਇੱਕ ਹੋਰ ਅਧਿਕਾਰੀ ਨੂੰ ਵੀ ਧੱਕੇ ਨਾਲ ਪੁਲਿਸ ਵੱਲੋਂ ਅਗਵਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਉੱਥੋ ਭੱਜ ਕੇ ਜਾਨ ਬਚਾਈ। ਬਾਅਦ ਵਿੱਚ ਉਸ ਅਧਿਕਾਰੀ ਨੇ ਤੈਅ ਸਮਾਂ 11 ਵਜੇ ਤੱਕ ਅਕਾਲੀ ਉਮੀਦਵਾਰਾਂ ਦੇ ਪੇਪਰ ਦਾਖਲ ਕੀਤੇ। ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਲੂਕਾ ਨੇ ਕਿਹਾ ਕਿ ਪੁਲਿਸ ਪ੍ਰਸਾਸ਼ਨ ਦੀ ਅਜਿਹੀ ਧੱਕੇਸ਼ਾਹੀ ਬਰਦਾਸਤ ਨਹੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮਾਲ ਮੰਤਰੀ ਵੱਲੋਂ ਹਲਕਾ ਫੂਲ ਵਿੱਚ ਪਹਿਲਾ ਹੋਈਆਂ ਸਹਿਕਾਰੀ ਸਭਾ ਦੀਆਂ ਚੋਣਾਂ ਵੀ ਧੱਕੇਸ਼ਾਹੀ ਨਾਲ ਜਿੱਤੀਆਂ ਗਈਆਂ ਹਨ। ਮਲੂਕਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸਾਰੀ ਘਟਨਾ ਦੀ ਜਾਣਕਾਰੀ ਸਬੂਤਾਂ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ, ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਅਤੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਵੇਗੀ। ਜੇਕਰ ਇਨ੍ਹਾਂ ਅਧਿਕਾਰੀਆਂ ਵੱਲੋਂ ਤੁਰੰਤ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਹ ਹਾਈਕੋਰਟ ਪਹੁੰਚ ਕਰਨਗੇ। ਮਲੂਕਾ ਨੇ ਕਿਹਾ ਦਿਆਲਪੁਰਾ ਥਾਣੇ ਦਾ ਮੁਖੀ ਆਪਣੇ ਆਹੁੱਦੇ ਦੀ ਦੁਰਵਰਤੋ ਕਰ ਰਿਹਾ ਹੈ ਤੇ ਕਾਂਗਰਸ ਦੀ ਸਹਿ ਤੇ ਉਸ ਵੱਲੋਂ ਮੀਡੀਆ ਕਰਮਚਾਰੀਆਂ ਨਾਲ ਬਦਸਲੂਕੀ ਕੀਤੀ ਗਈ ਤੇ ਪੱੱਤਰਕਾਰਾ ਦਾ ਮੁੰਹ ਬੰਦ ਕਰਨ ਲਈ ਧੱਕਾਮੁੱਕੀ ਕੀਤੀ ਗਈ ਜਿਸ ਦੀ ਉਹ ਕਰੜੇ ਸਬਦਾ ‘ਚ ਨਿਖੇਧੀ ਕਰਦੇ ਹਨ ।                                ਇੱਥੇ ਜਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੇ ਜੱਦੀ ਪਿੰਡ ਵਿੱਚ ਸਹਿਕਾਰੀ ਸਭਾ ਦੀ ਚੋਣ ਸੀ, ਜਿਥੇ ਇਹ ਚੋਣ ਸ੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਲਈ ਵਕਾਰ ਦਾ ਸਵਾਲ ਬਣੀ ਹੋਈ ਸੀ ,ਜਿਸ ਕਾਰਨ ਸੱਤਾਧਾਰੀ ਧਿਰ ਨੇ ਸਰਕਾਰੀ ਮਿਸਨਰੀ ਦੀ ਦੁਰਵਰਤੋਂ ਕਰਦਿਆ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ।                                                                         ਕੀ ਕਹਿਣਾ ਡੀਐਸਪੀ ਫੂਲ ਦਾ :–ਇਸ ਸਬੰਧੀ ਜਦੋਂ ਚੋਣ ਅਮਲੇ ਨੂੰ ਅਗਵਾ ਕਰਨ ਵਾਲੇ ਮਾਮਲੇ ਦੀ ਜਾਣਕਾਰੀ ਲੈਣ ਲਈ ਡੀਐਸਪੀ ਫੂਲ ਜਸਵੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਚੋਣ ਮੌਕੇ ਸ੍ਰੋਮਣੀ ਅਕਾਲੀ ਦਲ ਦੇ 500 ਤੋਂ ਵੱਧ ਵਰਕਰ ਤੇ ਆਗੂ ਮੌਜੂਦ ਸਨ , ਇਸ ਲਈ ਲਈ ਚੋਣ ਅਮਲੇ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦਿਆਂ ਉਨ੍ਹਾਂ ਨੂੰ ਉੱਥੋ ਕੱਢਿਆ ਗਿਆ ਸੀ।