ਸਾਬਕਾ ਚੇਅਰਮੈਨ ਕਾਂਗਰਸ ਛੱਡ ਕੇ ਆਪ ਵਿੱਚ ਹੋਇਆ ਸਾਮਲ।

ਬਠਿੰਡਾ,3 ਅਗਸਤ, ਦਲਜੀਤ ਸਿੰਘ ਸਿਧਾਣਾ

ਅੱਜ ਗੋਨਿਆਨਾ ਹਲਕਾ ਭੁੱਚੋ ਮੰਡੀ ਦੇ ਸਾਬਕਾ ਚੇਅਰਮੈਨ ਸੁਰਿੰਦਰ ਸਿੰਘ ਬਿੱਟੂ ਨੇ ਆਪਣੇ 1000-1200 ਸਾਥੀਆਂ ਸਮੇਤ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸਾਮਲ ਹੋਏ। ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ,ਮੀਤ ਹੇਅਰ ਐਮਐਲਏ ਬਰਨਾਲਾ,ਰੁਪਿੰਦਰ ਰੂਬੀ ਐਮਐਲਏ ਬਠਿੰਡਾ ਦਿਹਾਤੀ ਦੀ ਮੌਜੂਦਗੀ ਵਿੱਚ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ।


ਇਸ ਮੌਕੇ ਬਠਿੰਡਾ ਜਿਲ੍ਹੇ ਤੋਂ ਨੀਲ ਗਰਗ ਸ਼ਹਿਰੀ ਜਿਲ੍ਹਾਂ ਪ੍ਰਧਾਨ, ਗੁਰਜੰਟ ਸਿੰਘ ਦਿਹਾਤੀ ਜਿਲ੍ਹਾਂ ਪ੍ਰਧਾਨ, ਰਾਕੇਸ਼ ਪੂਰੀ ਸੂਬਾ ਜੁਆਇਟ ਸਕੱਤਰ, ਨਵਦੀਪ ਜੀਦਾ ਸੂਬਾ ਮੀਤ ਪ੍ਰਧਾਨ ਲੀਗਲ ਸੈੱਲ, ਰਾਜਨ ਅਮਰਦੀਪ ਸਿੰਘ ਯੂਥ ਪ੍ਰਧਾਨ ਜਿਲ੍ਹਾਂ ਬਠਿੰਡਾ, ਮਾਸਟਰ ਜਗਸੀਰ ਸਿੰਘ ਹਲਕਾ ਇੰਚਾਰਜ ਭੁੱਚੋ, ਬਲਕਾਰ ਸਿੱਧੂ ਹਲਕਾ ਇੰਚਾਰਜ ਰਾਮਪੁਰਾ ਫੂਲ, ਆਪ ਆਗੂ ਜਗਰੂਪ ਸਿੰਘ ਗਿੱਲ ਬਠਿੰਡਾ, ਬਲਜਿੰਦਰ ਕੌਰ ਤੁੰਗਵਾਲੀ ਸੂਬਾ ਮੀਤ ਪ੍ਰਧਾਨ ਇਸਤਰੀ ਵਿੰਗ ਸਮੇਤ ਆਪ ਵਲੰਟੀਅਰ ਹਾਜਰ ਸਨ।