ਸਾਲ ਪਹਿਲਾਂ ਬਣੀ ਸੜਕ ਦੇ ਸੈਪਲ ਭਰੇ

ਭੁੱਚੋ ਮੰਡੀ, 27 ਅਗਸਤ (ਪਰਗਟ ਸਿੱਧੂ)

ਭੁੱਚੋ ਮੰਡੀ ਦੇ ਫੁਹਾਰਾ ਚੌਕ ਤੋ ਲੈ ਕੇ ਕੈਂਚੀਆਂ ਵਾਲੇ ਪਾਸੇ ਬੀਬਾ ਸੁਰਿੰਦਰ ਕੌਰ ਯਾਦਗਾਰੀ ਗੇਟ ਤੱਕ ਬਣੀ ਕੰਕਰੀਟ ਸੜਕ ਦੇ ਸਬੰਧਿਤ ਵਿਭਾਗ ਵੱਲੋਂ ਸੈਂਪਲ ਭਰੇ ਗਏ। ਸੈਂਪਲ ਭਰਨ ਆਈ ਟੀਮ ਦੀ ਅਗਵਾਈ ਕਰ ਰਹੇ ਐਕਸੀਅਨ ਵਰਿੰਦਰ ਕੁਮਾਰ ਨੇ ਦੱਸਿਆ ਕਿ ਵਾਰ ਵਾਰ ਲਿਖਤੀ ਸ਼ਿਕਾਇਤਾਂ ਮਿਲਣ ਤੇ ਸੈਂਪਲ ਭਰੇ ਗਏ ਹਨ। ਉਨ੍ਹਾਂ ਕਿਹਾ ਕਿ ਰਿਪੋਟ ਆਉਣ ਤੇ ਹੀ ਅਗਲੀ ਕਾਰਵਾਈ ਸਬੰਧੀ ਕੁਝ ਕਿਹਾ ਜਾ ਸਕੇਗਾ।