- ਸਾਧੂ ਸੰਤਾਂ ਨੇ ਆਪਣੇ ਕਰ ਕਮਲਾ ਨਾਲ 123 ਵੀਂ ਬਰਸੀ ਮੌਕੇ ਨਵੇਂ ਦਰਬਾਰ ਸਹਿਬ ਦਾ ਰੱਖਿਆ ਨੀਂਹ ਪੱਥਰ ।
- ਰਾਗੀ ,ਢਾਂਡੀ ਜੱਥਿਆ ਨੇ ਗਾਇਆ ਗੁਰੂ ਜੱਸ।
- ਰਾਮਪੁਰਾ ਫੂਲ , 25 ਜੂਨ , ਦਲਜੀਤ ਸਿੰਘ ਸਿਧਾਣਾ
ਬੀਤੇ ਦਿਨ ਭਾਈਰੂਪਾ ਦੇ ਨੇੜਲੇ ਪਿੰਡ ਸੰਧੂ ਖੁਰਦ ਵਿਖੇ ਡੇਰਾ ਨਿਰਮਲਾ ਸਿੱਧ ਗੰਗਾ ਰਾਮ ਜੀ ਦਾ ਤਿੰਨ ਦਿਨਾਂ ਸਲਾਨਾ ਜੋੜ ਮੇਲਾ ਤੇ 123 ਵੀਂ ਬਰਸੀ ਸਰਧਾਂ ਤੇ ਉਤਸਾਹ ਨਾਲ ਮਨਾਈ ਗਈ।


ਇਸ ਸਲਾਨਾ ਜੋੜ ਮੇਲੇ ਵਿੱਚ ਮਹੰਤ ਸੰਤੋਖ ਸਿੰਘ ਦਿਆਲਪੁਰਾ ਵਾਲੇ, ਬਾਬਾ ਪਰਮਿੰਦਰ ਸਿੰਘ ਕੁਲਾਰ ਭਾਈਰੂਪਾ ਵਾਲਿਆ ਨੇ ਤਿੰਨ ਦਿਨ ਰਸ ਭਿੰਨਾ ਕੀਰਤਨ ਕੀਤਾ। ਭਾਈ ਸੁਰਜੀਤ ਸਿੰਘ ਭਦੌੜ ਵਾਲੇ ਕਵੀਸਰੀ ਜਥੇ ਨੇ ਕਵੀਸਰੀ ਸੁਣਾਕੇ ਰੰਗ ਬੰਨਿਆ ਅਤੇ ਸ੍ਰੋਮਣੀ ਕਮੇਟੀ ਵੱਲੋ ਆਏ ਢਾਂਡੀ ਜਥੇ ਤੇ ਕਥਾ ਵਾਚਕ ਨੇ ਗੁਰ ਇਤਿਹਾਸ ਸੁਣਾਇਆ।ਇਸ ਮੌਕੇ ਗੁਰੂ ਕਾ ਲੰਗਰ ਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਿਆ ਤੇ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਗਈ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਮੁੱਖ ਆਗੂ ਮਨਜੀਤ ਸਿੰਘ ਸਿੱਧੂ ਸੇਲਬਰਾਹੀਆ ਨੇ ਹਾਜਰੀ ਲਵਾਈ ਤੇ ਸਮਾਗਮ ਉਪਰੰਤ ਸਨਮਾਨਿਤ ਸਖਸੀਅਤਾਂ ਨੂੰ ਮਹੰਤ ਸੁਖਜੀਤ ਸਿੰਘ ਨੇ ਸਿਰੋਪਾਓ ਦੀ ਬਖਸਿਸ਼ ਕਰਦਿਆ ਸਨਮਾਨਿਤ ਕੀਤਾ। ਸਮਾਗਮ ਵਿੱਚ ਹੋਰਨਾਂ ਤੋ ਇਲਾਵਾ ਗੁਰਬਚਨ ਸਿੰਘ ਪਿੰਡ ਛਾਪਾ, ਪ੍ਰਧਾਨ ਰਾਜਦੀਪ ਸਿੰਘ, ਮੀਤ ਪ੍ਰਧਾਨ ਲਖਵੀਰ ਸਿੰਘ, ਹਰਿੰਦਰ ਸਿੰਘ ਸੈਕਟਰੀ, ਕਰਮਜੀਤ ਸਿੰਘ ਖਜਾਨਚੀ, ਲਵਪ੍ਰੀਤ ਸਿੰਘ ਸਲਾਹਕਾਰ, ਜੋਗਿੰਦਰ ਸਿੰਘ ਮੈਂਬਰ ,ਦਵਿੰਦਰ ਸਿੰਘ, ਵਰਿਆਮ ਸਿੰਘ, ਮਹਿੰਦਰ ਸਿੰਘ, ਵਿੱਕੀ ਸਿੰਘ,ਪਰਮਪਾਲ ਸਿੰਘ, ਗੋਰਾ ਸਿੰਘ, ਦਿਲਪ੍ਰੀਤ ਸਿੰਘ,ਬੀਬੀ ਬਲਵਿੰਦਰ ਕੌਰ ਬਖਤਗੜ੍ਹ, ਕਰਨਵੀਰ ਕੌਰ ,ਮਹੰਤ ਬੀਬੀ ਅਮਨਦੀਪ ਕੌਰ ਜਿਉਦਾਵਾਲੇ, ਭੁਝੰਗੀ ਮਨਮੋਹਨ ਸਿੰਘ ਜਿਉਦ ਆਦਿ ਨੇ ਸਿਰਕਤ ਕੀਤੀ।