ਸੰਤ ਨਿਰੰਕਾਰੀ ਸਤਿਸੰਗ ਭਵਨ ਵਿਖੇ ਛੇਵਾਂ ਕੋਵਿਡ-19 ਟੀਕਾਕਰਨ ਕੈਂਪ ਵਿੱਚ 421 ਵਿਅਕਤੀਆਂ ਨੂੰ ਟੀਕਾਕਰਨ ਲਗਾਇਆ

ਰਾਮਪੁਰਾ ਫੂਲ, 03 ਅਕਤੂਬਰ ,(ਮੇਘ ਰਾਜ ਸ਼ਰਮਾਂ):

ਸੰਤ ਨਿਰੰਕਾਰੀ ਮਿਸ਼ਨ ਦੇ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਆਦੇਸ਼ ਅਨੁਸਾਰ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਭਾਰਤ ਦੇ ਸਮੂਹ ਸੰਤ ਨਿਰੰਕਾਰੀ ਸਤਿਸੰਗ ਭਵਨਾਂ ਵਿੱਚ ਟੀਕਾਕਰਨ ਸੈਂਟਰ ਬਣਾਉਣ ਲਈ ਸਰਕਾਰ ਨੂੰ ਪੇਸ਼ਕਸ਼ ਕੀਤੀ ਗਈ । ਇਸੇ ਕੜੀ ਤਹਿਤ ਬ੍ਰਾਂਚ ਰਾਮਪੁਰਾ ਫੂਲ ਜਿਲ੍ਹਾਂ ਬਠਿੰਡਾ ਦੇ ਸੰਤ ਨਿਰੰਕਾਰੀ ਭਵਨ ਵਿਖੇ ਕਰੋਨਾ ਮਹਾਂਮਾਰੀ ਤੋਂ ਬਚਾਓ ਲਈ ਛੇਵਾਂ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ । ਇਹ ਮੁਫਤ ਟੀਕਾਰਨ ਕੈਂਪ ਸਿਵਲ ਹਸਪਤਾਲ ਰਾਮਪੁਰਾ ਫੂਲ ਦੀ ਮੈਡੀਕਲ ਟੀਮ ਦੇ ਸਹਿਯੋਗ ਨਾਲ ਕੋਰੋਨਾ ਤੋਂ ਬਚਣ ਲਈ ਲਗਾਇਆ ਗਿਆ । ਇਸ ਮੌਕੇ ਸਥਾਨਕ ਸੰਯੋਜਕ ਸ਼੍ਰੀ ਸਤੀਸ਼ ਵਰਮਾਂ ਨੇ ਦੱਸਆ ਕਿ ਸੰਤ ਨਿਰੰਕਾਰੀ ਮਿਸਨ ਵੱਲੋਂ ਅਕਸਰ ਹੀ ਸਮਾਜ ਸੇਵਾ ਦੇ ਕੰਮਾਂ ਜਿਵੇਂ ਖੂਨਦਾਨ ਕੈਂਪ, ਸਫਾਈ ਅਭਿਆਨ, ਰੁੱਖ ਲਗਾਓ ਮੁਹਿੰਮ, ਕੁਦਰਤੀ ਆਫਤਾਂ ਤੋਂ ਬਚਾਓ ਕਾਰਜ, ਲਾਕ ਡਾਊਨ ਦੌਰਾਨ ਲੋੜਵੰਦਾਂ ਨੂੰ ਰਾਸ਼ਨ ਦੀਆਂ ਕਿੱਟਾਂ ਵੰਡਣਾ, ਸਤਿਸੰਗ ਭਵਨਾਂ ਨੂੰ ਕਰੋਨਾ ਟਰੀਟਮੈਂਟ ਸੈਂਟਰ ਬਣਾਉਣਾ, ਸਰਕਾਰਾਂ ਨੂੰ ਆਕਸੀਜਨ ਕਨਸੈਂਟ੍ਰੇਟਰ ਅਤੇ ਆਕਸੀਜਨ ਮੁਹੱਈਆ ਕਰਵਾਉਣਾ ਆਦਿ ਕਾਰਜ ਕੀਤੇ ਜਾ ਰਹੇ ਹਨ । ਉਹਨਾਂ ਨੇ ਸਾਰੇ ਹੀ ਮੁੱਖ ਮਹਿਮਾਨਾਂ, ਡਾਕਟਰਾਂ, ਨਰਸਾਂ, ਆਸ਼ਾ ਵਰਕਰਾਂ ਅਤੇ ਟੀਕਾਕਰਨ ਕਰਵਾਉਣ ਆਏ ਸੱਜਣਾਂ ਆਦਿ ਦਾ ਸਵਾਗਤ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ । ਇਸ ਮੌਕੇ ਉਹਨਾਂ ਨੇ ਦੱਸਿਆ ਕਿ ਨਿਰੰਕਾਰੀ ਮਿਸ਼ਨ ਵੱਲੋਂ ਸਮੁੱਚੇ ਸਮਾਜ ਨੂੰ ਪ੍ਰਭੂ ਪ੍ਰਮਾਤਮਾ ਦੀ ਜਾਣਕਾਰੀ ਕਰਵਾ ਕੇ ਸਮਾਜ ਸੇਵਾ ਵਿਚ ਵੀ ਵਧ ਚੜ੍ਹ ਕੇ ਯੋਗਦਾਨ ਪਾਉਣ ਅਤੇ ਨਸ਼ਿਆ ਤੋਂ ਦੂਰ ਰਹਿਣ, ਪਿਆਰ ਪ੍ਰੀਤ, ਨਿਮਰਤਾ, ਸ਼ਹਿਣਸ਼ੀਲਤਾ, ਭਾਈਚਾਰਾ, ਏਕਤਾ ਆਦਿ ਗੁਣਾ ਨੂੰ ਧਾਰਨ ਕਰਕੇ ਜੀਵਣ ਬਤੀਤ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ । ਅੱਜ ਰਾਮੁਪਰਾ ਫੂਲ ਵਿਖੇ ਲਗਾਏ ਗਏ ਟੀਕਾਕਰਨ ਕੈਂਪ ਦੀ ਸਾਰੇ ਹੀ ਸਮਾਜ ਸੇਵੀਆਂ, ਸ਼ਹਿਰ ਨਿਵਾਸ਼ੀਆਂ, ਅਫ਼ਸਰਾਂ ਆਦਿ ਵੱਲੋਂ ਭਰਪੂਰ ਸ਼ਲਾਘਾ ਕੀਤੀ ਗਈ ।

ਸਬੰਧਤ ਫੋਟੋ : ਸੰਤ ਨਿਰੰਕਾਰੀ ਸਤਿਸੰਗ ਭਵਨ ਰਾਮਪੁਰਾ ਫੂਲ ਵਿਖੇ ਕੋਵਿਡ-19 ਟੀਕਾਕਰਨ ਕਰਦੇ ਸਿਹਤ ਵਿਭਾਗ ਦੀ ਟੀਮ ।