ਇਲਾਕੇ ਦੇ ਮੈਟ੍ਰਿਕ ਅਤੇ ਬਾਰ੍ਹਵੀਂ ਜਮਾਤ ਦੇ ਪਾਸ ਆਉਟਰ ਪੜ੍ਹੇ ਲਿਖੇ ਬੇਰੁਜ਼ਗਾਰ ਵਿਦਿਆਰਥੀਆਂ ਲਈ ਇਲਾਕੇ ਦੀ ਪ੍ਰਸਿੱਧ ਸੰਸਥਾ ਸੰਤ ਬਾਬਾ ਮਨੀ ਸਿੰਘ ਐਜੂਕੇਸ਼ਨ ਸੁਸਾਇਟੀ ਰਜਿ ਦੁੱਲੇਵਾਲਾ ਬਠਿੰਡਾ ਵਿਖੇ ਅੱਜ ਟਰਾਈਡੈਂਟ ਗਰੁੱਪ ਬਰਨਾਲਾ ਵੱਲੋਂ 18 ਤੋਂ 28 ਸਾਲ ਉਮਰ ਤੱਕ ਦੇ ਨੌਜਵਾਨ ਲਡ਼ਕੇ ਲਡ਼ਕੀਆਂ ਲਈ ਵਿਸ਼ੇਸ਼ ਰੁਜ਼ਗਾਰ ਮੇਲਾ ਲਾਇਆ ਗਿਆ। ਜਾਣਕਾਰੀ ਦਿੰਦਿਆਂ ਟਰਾਈਡੈਂਟ ਗਰੁੱਪ ਦੇ ਅਡਵਾਈਜ਼ਰ ਜੀ ਕੇ ਸਿੰਘ ਧਾਲੀਵਾਲ (ਰਿਟਾਇਰ ਆਈਏਐਸ) ਅਤੇ ਮੈਡਮ ਨੀਲ ਕਮਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਜਿਸਟਰੇਸ਼ਨ ਤੋਂ ਬਾਅਦ ਸਲੈਕਟ ਹੋਣ ਵਾਲੇ ਨੌਜਵਾਨਾਂ ਨੂੰ ਪਹਿਲੇ 3 ਮਹੀਨੇ ਰੋਜ਼ਾਨਾ 9 ਘੰਟੇ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਦੌਰਾਨ 25 ਹਜ਼ਾਰ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ ਅਤੇ ਉਮੀਦਵਾਰ ਨੂੰ 10 ਲੱਖ ਦਾ ਇੰਸ਼ੋਰੈਂਸ ਕਵਰ ਵੀ ਦਿੱਤਾ ਜਾਵੇਗਾ। ਇਸ ਮੌਕੇ ਐੱਨਐੱਫਐੱਲ ਦੇ ਰਿਟਾਇਰ ਅਧਿਕਾਰੀ ਸ਼ਸ਼ੀਪਾਲ ਸਿੰਘ ਧਾਲੀਵਾਲ ਨੇ ਇਸ ਰੋਜ਼ਗਾਰ ਮੇਲੇ ਨੂੰ ਬੇਰੋਜ਼ਗਾਰ ਨੌਜਵਾਨ ਲਈ ਸੁਨਹਿਰੀ ਅਵਸਰ ਦੱਸਿਆ ਅਤੇ ਐਜੂਕੇਸ਼ਨ ਸੁਸਾਇਟੀ ਦੇ ਚੇਅਰਮੈਨ ਕਮਲਜੀਤ ਸਿੰਘ ਦੁੱਲੇਵਾਲ ਨੇ ਸਭਨਾਂ ਨੂੰ ਜੀ ਆਇਆਂ ਆਖਿਆ।
ਸਟੇਜ ਦੀ ਭੂਮਿਕਾ ਮਾ ਹਰਭਜਨ ਸਿੰਘ ਧਾਲੀਵਾਲ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਜੀਤਇੰਦਰ ਸਿੰਘ ਧਾਲੀਵਾਲ, ਗਰੁੱਪ ਦੇ ਮੈਨੇਜਿੰਗ ਇੰਚਾਰਜ ਮੈਡਮ ਮਨਦੀਪ ਸਿੱਧੂ, ਯਾਮਣੀ ਪੱਲਾ, ਸੁਸਾਇਟੀ ਦੇ ਕੈਸ਼ੀਅਰ ਚਮਕੌਰ ਸਿੰਘ,ਜਗਸੀਰ ਸਿੰਘ,ਮੈਬਰ ਕੌਰ ਸਿੰਘ, ਸਰਪੰਚ ਬੀਰਾ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ, ਸੈਕਟਰੀ ਗੁਰਬਾਜ਼ ਸਿੰਘ ਅਤੇ ਨਗਰ ਦੀ ਸਮੁੱਚੀ ਪੰਚਾਇਤ ਮੌਜੂਦ ਸੀ। ਕੈਪਸਨ- ਸੰਤ ਬਾਬਾ ਮਨੀ ਸਿੰਘ ਐਜੂਕੇਸ਼ਨ ਸੁਸਾਇਟੀ ਦੁੱਲੇਵਾਲ ਵਿਖੇ ਰੁਜ਼ਗਾਰ ਮੇਲੇ ਮੌਕੇ ਟ੍ਰਾਈਡੈਂਟ ਗਰੁੱਪ ਦੀ ਟੀਮ।

ਸੰਤ ਬਾਬਾ ਮਨੀ ਸਿੰਘ ਐਜੂਕੇਸ਼ਨ ਸੁਸਾਇਟੀ ਦੁੱਲੇਵਾਲਾ ਵਿਖੇ ਲੱਗਿਆ ਰੁਜ਼ਗਾਰ ਮੇਲਾ। ਟਰਾਈਡੈਂਟ ਗਰੁੱਪ ਵੱਲੋਂ ਲਗਾਇਆ ਗਿਆ ਵਿਸ਼ੇਸ਼ ਰੁਜ਼ਗਾਰ ਮੇਲਾ ।
ਬਠਿੰਡਾ 27 ਫਰਵਰੀ, ਦਲਜੀਤ ਸਿੰਘ ਸਿਧਾਣਾ