ਬਠਿੰਡਾ, ਦਲਜੀਤ ਸਿੰਘ ਸਿਧਾਣਾ
- ਨਗਰ ਪੰਚਾਇਤ ਭਾਈਰੂਪਾ ਦੀਆਂ ਚੋਣਾਂ ਤੋ ਬਾਅਦ ਵਾਰਡ ਨੰਬਰ 13 ਵਿੱਚੋਂ ਚੋਣ ਹਾਰੇ ਅਜ਼ਾਦ ਉਮੀਦਵਾਰ ਡਾ: ਸੁਰਜੀਤ ਸਿੰਘ ਕਾਲਾ ਆਪਣੇ ਵਾਰਡ ਦੇ ਲੋਕਾਂ ਦਾ ਧੰਨਵਾਦ ਕਰ ਰਹੇ ਹਨ। ਇਸ ਦੇ ਤਹਿਤ ਸੁਰਜੀਤ ਸਿੰਘ ਨੇ ਆਪਣੇ ਵਾਰਡ ਵਿੱਚ ਇੱਕ ਗੂੰਗੇ ਬੋਲੇ ਬੱਚੇ ਦੀ ਪੈਨਸ਼ਨ ਦਾ ਪ੍ਰਵਾਨਾ ਬੱਚੇ ਨੂੰ ਸੌਂਪਦੇ ਹੋਏ ਧੰਨਵਾਦੀ ਦੌਰੇ ਦਾ ਆਗਾਜ਼ ਕੀਤਾ। ਇਸ ਮੌਕੇ ਡਾਕਟਰ ਸੁਰਜੀਤ ਸਿੰਘ ਨੇ ਵੋਟਰਾਂ ਦਾ ਧੰਨਵਾਦ ਕਰਦਿਆਂ ਦੱਸਿਆ ਕਿ ਮੈਨੂੰ ਜਿੰਨੇ ਵੀ ਵੋਟਰਾਂ ਨੇ ਵੋਟ ਪਾਈ ਹੈ ਉਹ ਬਿਨਾਂ ਕਿਸੇ ਲਾਲਚ ਤੋਂ ਇਮਾਨਦਾਰੀ ਨਾਲ ਪਾਈ ਹੈ।ਉਨ੍ਹਾਂ ਦੱਸਿਆ ਕਿ ਪੰਚਾਇਤੀ ਚੋਣਾਂ ਵਿੱਚ ਉਸ ਨੇ ਸਿਰਫ ਨੌਂ ਹਜ਼ਾਰ ਰੁਪਏ ਖਰਚ ਕੀਤੇ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੰਚ ਪ੍ਰਧਾਨ ਸੂਬੇਦਾਰ ਹਰਨੇਕ ਸਿੰਘ,ਸੇਮਾਂ ਸਿੰਘ ਅਤੇ ਜਗਤਾਰ ਰਤਨ ਵੀ ਹਾਜ਼ਰ ਸਨ।