|
-
ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਣੇਗਾ ਅਤੀ ਆਧੁਨਿਕ ਆਡੀਟੋਰਅਮ।
-
ਪ੍ਰਬੰਧਕਾਂ ਨੂੰ ਸੌਂਪੀਆਂ ਸ੍ਰੀ ਗਰੂ ਤੇਗ ਬਹਾਦਰ ਸਾਹਿਬ ਜੀ ਯਾਤਰੀ ਨਿਵਾਸ ਦੀਆਂ ਚਾਬੀਆਂ
ਤਲਵੰਡੀ ਸਾਬੋ , 8 ਫਰਵਰੀ ,ਦਲਜੀਤ ਸਿੰਘ ਸਿਧਾਣਾ
 ਨੌਜਵਾਨ ਪੀੜ੍ਹੀ ਤੇ ਵਿਦਿਆਰਥੀਆਂ ਨੂੰ ਸ੍ਰੀ ਦਮਦਮਾ ਸਾਹਿਬ ਤਲਵੰਡੀ ਦਾ ਇਤਹਾਸ ਤੇ ਸ਼ਾਨਮੱਤੇ ਸਿੱਖ ਇਤਿਹਾਸ ਤੋਂ ਜਾਣੂੰ ਕਰਾਉਣ ਲਈ ਦਮਦਮਾ ਸਾਹਿਬ ਦੇ ਕੰਪਲੈਕਸ ਵਿਚ ਅਤੀ ਆਧੁਨਿਕ ਕਿਸਮ ਦਾ ਆਡੀਟੋਰੀਅਮ ਕਾਰਸੇਵਾ ਭੁਰੀ ਵਾਲਿਆਂ ਪਾਸੋਂ ਤਿਆਰ ਕਰਵਾਇਆ ਜਾਵੇਗਾ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਆਕਾਲ ਤਖਤ ਸਾਹਿਬ ਦੇ ਕਾਰਜਕਾਰੀ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਅੱਜ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਕੰਲੈਕਸ ਵਿੱਚ ਕਾਰ ਸੇਵਾ ਵਾਲੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਵਲੋਂ ਤਿਆਰ ਕੀਤੀ ਸ੍ਰੀ ਗੁਰੂ ਤੇਗ ਬਹਾਦਰ ਜੀ ਯਾਤਰੀ ਨਿਵਾਸ ਦਾ ਦੂਜਾ ਬਲਾਕ ਮੁਕੰਮਲ ਹੋਣ ਤੇ ਇਸ ਦਾ ਪ੍ਰਬੰਧ ਅੱਜ ਇੱਕ ਪ੍ਰਭਾਵਸ਼ਾਲੀ ਤੇ ਸੰਖੇਪ ਸਮਾਗਮ ਦੋਰਾਨ ਅਰਦਾਸ ਉਪਰੰਤ ਤਖਤ ਸਾਹਿਬ ਦੇ ਮੈਨੇਜਰ ਸ੍ਰ ਪਰਮਜੀਤ ਸਿੰਘ ਸ਼ੇਰਗੜ ਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ ਭਗਵੰਤੁ ਸਿੰਘ ਸਿਆਲਕਾ ਨੂੰ ਸੌਂਪਣ ਸਮੇਂ ਕੀਤਾ। ਓਹਨਾਂ ਕਿਹਾ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਅਤੀ ਆਧੁਨਿਕ ਸਾਧਨਾਂ ਦੀ ਵੱਡੀ ਲੋੜ ਹੈ। ਓਹਨਾਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਤੇ ਬਾਬਾ ਸੁਖਵਿੰਦਰ ਸਿੰਘ ਜੀ ਵਲੋਂ ਵੱਖ ਵੱਖ ਪਾਵਨ ਇਤਹਾਸਕ ਅਸਥਾਨਾਂ ਵਿੱਖੇ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਭੂਰੀ ਵਾਲੇ ਮਹਾਂਪੁਰਸ਼ਾ ਨੇ ਦੀ ਸਮੇਂ ਲੋੜ ਅਨੁਸਾਰ ਆਧੁਨਿਕ, ਮਿਆਰੀ ਤੇ ਮਾਣਮੱਤੇ ਸੇਵਾ ਕਾਰਜਾਂ ਦੇ ਨਾਲ-ਨਾਲ ਵੱਖ ਵੱਖ ਸ਼ਤਾਬਦੀ ਸਮਾਗਮਾਂ ਸਮੇਂ ਲੰਗਰਾਂ ਦੇ ਵਿਸ਼ਾਲ ਪ੍ਰਬੰਧ ਕਰਕੇ ਸੇਵਾ ਦੇ ਖੇਤਰ ਵੱਡਾ ਯੋਗਦਾਨ ਪਾਇਆ ਹੈ। ਓਹਨਾਂ ਕਿਹਾ ਗੂਰੂ ਘਰ ਵਿੱਚ ਸੇਵਾ ਦਾ ਵੱਡਾ ਮਹੱਤਵ ਹੈ ਅਤੇ ਸ਼ਰਧਾ ਭਾਵਨਾ ਨਾਲ ਕੀਤੀ ਸੇਵਾ ਫਲੀਭੂਤ ਹੁੰਦੀ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸੰਤ ਬਾਬਾ ਕਸ਼ਮੀਰ ਸਿੰਘ ਤੇ ਹੋਰ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਸਿਰੋਪਾਉ ਨਾਲ ਸਨਮਾਨਤ ਕੀਤਾਇਸ ਮੌਕੇ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਦੱਸਿਆ ਕਿ ਇਸ ਪੰਜ ਮੰਜਿਲਾ ਸਰਾਂ ਵਿਚ ਸੁਰੱਖਿਅਤ ਤੇ ਅਤੀ ਆਧੁਨਿਕ ਸਹੂਲਤਾਂ ਵਾਲੇ 100 ਕਮਰੇ,8 ਸਟੋਰ, ਮੀਟਿੰਗ ਹਾਲ, ਖੁੱਲ੍ਹਾ-ਡੁੱਲ੍ਹਾ ਉਡੀਕਘਰ, ਥੱਲੇ-ਉਤੇ ਜਾਣ-ਆਉਣ ਲਈ ਦੋ ਲਿਫ਼ਟਾਂ, ਕਫਾਇਤੀ ਐੱਲ ਈ ਡੀ ਲਾਈਟਾਂ, ਖੁੱਲ੍ਹੇ ਵੇਹੜੇ ਵਿੱਚ ਸੁੰਦਰ ਫੁੱਲ ਬੂਟੇ, ਖਾਲਸਈ ਭਵਨ ਨਿਰਮਾਣ ਕਲਾ ਦੀ ਪ੍ਰਤੀਕ ਸ਼ਾਨਦਾਰ ਐਲੀਵੇਸ਼ਨ ਅਤੇ ਬੇਸਮੈਂਟ ਵਿਚ ਕਰੀਬ100 ਗੱਡੀਆਂ ਪਾਰਕ ਕੀਤੇ ਜਾਣ ਦੀ ਵੀ ਸੁਵਿਧਾ ਹੈ। ਓਹਨਾ ਕਿਹਾ ਕਿ ਆਡੀਟੋਰੀਅਮ ਬਨਾਉਨ ਦਾ ਕਾਰਜ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ ।ਇਸ ਸਬੰਧੀ ਸਿੰਘ ਸਾਹਿਬ ਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਸਾਹਿਬਾਨ ਨਾਲ ਜਗ੍ਹਾ ਦਾ ਜਾਇਜਾ ਵੀ ਲਿਆ
 ਇਸ ਮੌਕੇ ਸ਼੍ਰੋਮਣੀ ਗੁੂਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ ਭਗਵੰਤ ਸਿੰਘ ਸਿਆਲਕਾ, ਮੈਂਬਰਾਨ ਸ਼੍ਰੋਮਣੀ ਕਮੇਟੀ ਸ ਮੋਹਨਸਿੰਘ ਬੰਗੀ, , ਸ ਸੁਰਜੀਤ ਸਿੰਘ ਰਾਏਪੁਰ, ਬੀਬੀ ਜੋਗਿੰਦਰ ਕੌਰ, ਸ ਜਗਸੀਰ ਸਿੰਘ ਮਾਂਗੇਆਣਾ,ਰਿਕਾਰਡਕੀਪਰ ਕੁਲਵਿੰਦਰ ਸਿੰਘ ਬੰਗੀ,ਮੀਤ ਮੈਨੇਜਰ ਮੇਜਰ ਸਿੰਘ,ਹੈੱਡ ਗ੍ਰੰਥੀ ਭਾਈ ਗੁਰਜੰਟ ਸਿੰਘ ਬੁਗਰਾ, ਅਕਾਉਟੈਟ ਭੁਪਿੰਦਰ ਸਿੰਘ ਲਹਿਰੀ, ਅਕਾਉਟੈਟ ਸਹਾਇਕ ਗੁਰਚਰਨ ਸਿੰਘ ਜੀਦਾ,ਸੁਖਪਾਲ ਸਿੰਘ ਸਰਾ ਇਨਚਾਰਜ,ਬਲਕਾਰ ਸਿੰਘ ਸਟੋਰ ਕੀਪਰ, ਅਮਨਦੀਪ ਸਿੰਘ ਜੱਜਲ,ਅਮਿਰਤਪਾਲ ਸਿੰਘ, ਜਗਤਾਰ ਸਿੰਘ ਸਰਾਵਾਂ, ਕੁਲਵੰਤ ਸਿੰਘ ਘੰਡਾਬੰਨਾ ਪਰਵਾਈਜ਼ਰ ਗੁਰਦੇਵ ਸਿੰਘ ਸੰਧੂ, ਵਰਿੰਦਰ ਬੈਹਣੀਵਾਲ,ਵਰਿੰਦਰ ਸਿੰਘ ਗਹਿਰੀ, ਬਾਬਾ ਸੁਖਵਿੰਦਰ ਸਿੰਘ,ਬਾਬਾ ਚਰਨਜੀਤ ਸਿੰਘ ਕਾਰਸੇਵਾ ਦਿੱਲੀ ਵਾਲੇ ਬਾਬਾ ਬਲਵਿੰਦਰ ਸਿੰਘ ਕਿਲ੍ਹਾ ਅਨੰਦਗੜ੍ਹ ਵਾਲ਼ੇ , ਮਹੰਤ ਰਣਜੀਤ ਸਿੰਘ ਗੋਨਿਆਨਾ ਮੰਡੀ ,ਬਾਬਾ ਮੇਜਰ ਜੀ ਬੁੱਢਾ ਦਲ, ਬਾਬਾ ਛੋਟਾ ਸਿੰਘ ਮਸਤੂਆਣਾ, , ਮਹੰਤ ਗੋਪਾਲ ਸਿੰਘ ਕੋਠਾਰੀ, ਮਹੰਤ ਪ੍ਰਭਜੋਤ ਸਿੰਘ, ਮਹੰਤ ਜਗਰੂਪ ਸਿੰਘ , ਬਾਬਾ ਅਵਤਾਰ ਸਿੰਘ ਮੌੜਾਂ , ਬਾਬਾ ਲਾਲ ਦਾਸ ਜੀ , ਬਾਬਾ ਇੰਦਰਪਾਲ ਸਿੰਘ ਦੇਵੀ ਵਾਲਾ ਬਾਬਾ, ਰਾਮ ਨਰਾਇਣ ਜੀ, ਬਾਬਾ ਹਰਬੇਅੰਤ ਸਿੰਘ ਮਸਤੂਆਣਾ, ਬਾਬਾ ਸੁਖਦੇਵ ਸਿੰਘ ਸੁਧਾਨਾ ਸਾਹਿਬ,ਬਾਬਾ ਇੰਦਰਜੀਤ ਸਿੰਘ ਰਤੀਏ ਵਾਲ਼ੇ, ਬਾਬਾ ਦਰਸ਼ਨ ਸਿੰਘ ਜੀ ਚੋਰਮਾਰ, ਬਾਬਾ ਪ੍ਰੀਤਮ ਸਿੰਘ ਜੀ ਮਲੜੀ ਵਾਲ਼ੇ, ਬਾਬਾ ਮੇਜਰ ਸਿੰਘ ਜੀ ਦੇਸੂ ਸ਼ਹੀਦਾਂ, ਬਾਬਾ ਰਾਜਾ ਸਿੰਘ ਜੀ ਕਾਹਲ ਝਾਰਾਨੀ , ਬਾਬਾ ਝੀਤਾ ਜੀ, ਬਾਬਾ ਕਰਨ ਸਿੰਘ, ਬਾਬਾ ਰਾਣਾ ਜੀ, ਬਾਬਾ ਸੋਹਨ ਸਿੰਘ,ਬਾਬਾ ਜੋਧਬੀਰ, ਬਾਬਾ ਬੂਟਾ ਸਿੰਘ, ਬਾਬਾ ਜਗਜੀਤ ਸਿੰਘ, ਬਾਬਾ ਲਸ਼ਕਰ ਸਿੰਘ, ਬਾਬਾ ਜੁਗਰਾਜ ਸਿੰਘ, ਬਾਬਾ ਜਸਬੀਰ ਸਿੰਘ ਪਟਵਾਰੀ, ਬਾਬਾ ਸਰਵਨ ਸਿੰਘ, ਬਾਬਾ ਦੀਦਾਰ ਸਿੰਘ ਸੇਦੋਲਹਿਲ, ਬਾਬਾ ਕਾਬਲ ਸਿੰਘ, ਬਾਬਾ ਹਰੀ ਸਿੰਘ,ਬਾਬਾ ਸਤਿਨਾਮ ਸਿੰਘ,ਬਾਬਾ ਫ਼ਤਹਿ ਸਿੰਘ,ਬਾਬਾ ਮਨੋਹਰ ਸਿੰਘ,ਬਾਬਾ ਲਾਡੀ ਸਿੰਘ, ਇੰਜ ਜਸਪ੍ਰੀਤ ਸਿੰਘ ਤੇ ਸ੍ਰ ਰਾਮ ਸਿੰਘ ਭਿੰਡਰ ਵੀ ਹਾਜਰ ਸਨ।ਇਸ ਤੋਂ ਪਹਿਲਾਂ ਨਾਮਵਰ ਰਾਗੀ ਭਾਈ ਗੁਰਪ੍ਰੀਤ ਸਿੰਘ ਤੇ ਢਾਡੀ ਭਾਈ ਜਸਬੀਰ ਸਿੰਘ ਦੇ ਜਥਿਆਂ ਨੇ ਸੰਗਤਾਂ ਗੁਰ ਇਤਹਾਸ ਸਰਵਣ ਕਰਾਇਆ । ਕੀਤਾ ।ਅਰਦਾਸ ਤਖਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਜੰਟ ਸਿੰਘ ਨੇ ਕੀਤੀ।

|
|