ਅਕਾਲੀ ਦਲ ਦੀ ਸਾਨ ਅਤੇ ਮਾਲਵੇ ਦਾ ਮਾਣ ਬਣਿਆ ਮਲੂਕਾ ਪਰੀਵਾਰ ।

ਗੁਰਪ੍ਰੀਤ ਮਲੂਕਾ ਨੂੰ ਰਾਜਸੀ ਮਾਮਲਿਆਂ ਬਾਰੇ ਕਮੇਟੀ ਦਾ ਮੈਂਬਰ ਬਣਾਉਣ ਤੇ ਪੰਜਾਬ ਵਿੱਚ ਖੁਸੀ ਦੀ ਲਹਿਰ।
ਚੰਡੀਗੜ੍ਹ ,28 ਮਈ, ਦਲਜੀਤ ਸਿੰਘ ਸਿਧਾਣਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੀ 77 ਮੈਂਬਰੀ ਰਾਜਸੀ ਮਾਮਲਿਆਂ ਬਾਰੇ ਕਮੇਟੀ (ਪੀ.ਏ.ਸੀ) ਵਿੱਚ ਹਲਕਾ ਰਾਮਪੁਰਾ ਫੂਲ ਦੇ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਮਲੂਕਾ ਨੂੰ ਸ਼ਾਮਲ ਕੀਤੇ ਜਾਣ ‘ਤੇ ਪੰਜਾਬ ਤੇ ਦੇਸਾਂ ਵਿਦੇਸਾਂ ਵਿੱਚ ਜਿਥੇ ਅਕਾਲੀ ਖੇਮਿਆ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਉੱਥੇ  ਸਮੁੱਚੇ ਮਾਲਵੇ ਦਾ ਮਾਣ ਬਣੇ ਮਲੂਕਾ ਪਰੀਵਾਰ ਨੂੰ ਵਧਾਈਆ ਦੇਣ ਵਾਲਿਆ ਦਾ ਤਾਂਤਾ ਲੱਗਿਆ ਹੋਇਆ ਤੇ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਅਤੇ ਵਿਧਾਨ ਸਭਾ ਹਲਕਾ ਮੌੜ ਦੇ ਆਗੂ ਤੇ ਵਰਕਰਾਂ ਕਾਫੀ ਉਤਸਾਹਿਤ ਵਿਖਾਈ ਦੇ ਰਹੇ ਹਨ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂਥ ਵਿੰਗ ਕੋਰ ਕਮੇਟੀ ਦੇ ਆਗੂ ਤੇ ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਹਰਿੰਦਰ ਸਿੰਘ ਹਿੰਦਾ , ਨਿਰਮਲ ਸਿੰਘ ਗਿੱਲ ਮਹਿਰਾਜ, ਸਰਕਲ ਰਾਮਪੁਰਾ ਦੇ ਪ੍ਰਧਾਨ ਸਤਪਾਲ ਗਰਗ, ਸੀਨੀਅਰ ਆਗੂ ਨਰੇਸ਼ ਕੁਮਾਰ ਸੀਏ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਹੈਪੀ ਬਾਂਸਲ, ਐਸ ਸੀ ਵਿੰਗ ਦੇ ਜਿਲ੍ਹਾ ਪ੍ਰਧਾਨ ਸੁਰਿੰਦਰ ਜੌੜਾ,ਸੀਨੀਅਰ ਮੀਤ ਪ੍ਰਧਾਨ ਪ੍ਰਿੰਸ ਨੰਦਾ ਨੇ ਖੁਸੀ ਜਾਹਰ ਕਰਦਿਆ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਵਿੱਚ ਤਨਦੇਹੀ ਨਾਲ ਕੰਮ ਕਰਨ ਵਾਲਾ ਮਲੂਕਾ ਪਰਿਵਾਰ ਸ੍ਰੋਮਣੀ ਅਕਾਲੀ ਦਲ ਦੀ ਸਾਨ ਬਣਦਾ ਜਾ ਰਿਹਾ ਕਿਉਕਿ ਬੀਤੇ ਸਮੇਂ ਤੋ ਸ੍ਰੋਮਣੀ ਅਕਾਲੀ ਦਲ ਵਿੱਚ ਵਫਾਦਾਰੀ ਨਾਲ ਕੰਮ ਕਰਨ ਦੀ ਬਦੌਲਤ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚਾ ਅਕਾਲੀ ਦਲ ਮਲੂਕਾ ਪਰਿਵਾਰ ਨੂੰ ਸਨਮਾਨਯੋਗ ਨਜ਼ਰੀਏ ਨਾਲ ਵੇਖਦਾ ਹੈ। ਜਿਸ ਕਾਰਨ ਸਮੇਂ ਸਮੇਂ ਪਾਰਟੀ ਪ੍ਰਤੀ ਕੰਮ ਕਰਨ ਦੀ ਲਗਨ ਨੂੰ ਵੇਖਦਿਆ ਮਲੂਕਾ ਪਰੀਵਾਰ ਨੂੰ ਜੁੰਮੇਵਾਰੀਆਂ ਸੌਪ ਕੇ ਉੱਚ ਅਹੁੱਦਿਆ ਤੇ ਤਨਦੇਹੀ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਂਦਾ ਹੈ। ਇਸੇ ਤਰ੍ਹਾਂ ਹੁਣ ਪਾਰਟੀ ਪ੍ਰਧਾਨ ਨੇ ਗੁਰਪ੍ਰੀਤ ਸਿੰਘ ਮਲੂਕਾ ਨੂੰ ਰਾਜਸੀ ਮਾਮਲਿਆਂ ਬਾਰੇ 77 ਮੈਂਬਰੀ ਕਮੇਟੀ ਦਾ ਮੈਂਬਰ ਨਿਯੁਕਤ ਕੀਤਾ ਹੈ।
ਇਸ ਤੋ ਪਹਿਲਾਂ ਗੁਰਪ੍ਰੀਤ ਸਿੰਘ ਮਲੂਕਾ ਨੂੰ ਵੱਡੀ ਜੁੰਮੇਵਾਰੀ ਸੌਪਦਿਆ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਮੁੱਖ ਸੇਵਾਦਾਰ ਚੁਣਦਿਆ ਆਉਦੀਆ ਵਿਧਾਨ ਸਭਾ ਚੋਣਾਂ ਦੌਰਾਨ ਉਮੀਦਵਾਰ ਬਣਾਉਣ ਦਾ ਰਾਹ ਪੱਧਰਾ ਕਰ ਦਿੱਤਾ ਇਸੇ ਤਰ੍ਹਾਂ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਸ੍ਰੋਮਣੀ ਅਕਾਲੀ ਦਲ ਦੇ ਥੰਮ ਆਗੂਆਂ ਵਿੱਚ ਇੱਕ ਹਨ ਜਿਹੜੇ ਕਿਸਾਨ ਵਿੰਗ ਪੰਜਾਬ ਦਾ ਪ੍ਰਧਾਨ ਵੀ ਹਨ ਤੇ ਵਿਧਾਨ ਸਭਾ ਹਲਕਾ ਮੌੜ ਤੋ ਉਮੀਦਵਾਰ ਬਣਾਉਣ ਦਾ ਐਲਾਨ ਵੀ ਕੀਤਾ ਹੋਇਆ।
 ਸ੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ ਦੇ ਸਮੂਹ ਆਗੂਆਂ ਤੇ ਵਰਕਰਾਂ ਵਿੱਚ ਗੁਰਪ੍ਰੀਤ ਸਿੰਘ ਮਲੂਕਾ ਦੀ ਇਸ ਨਿਯੁਕਤੀ ਨੂੰ ਲੈਕੇ ਭਾਰੀ ਉਤਸਾਹ ਪਾਇਆ ਜਾ ਰਿਹਾ ਵਧਾਈਆ ਦੇਣ ਵਾਲਿਆ ਵਿੱਚ  ਸਰਕਲ ਪ੍ਰਧਾਨ ਸਤਪਾਲ ਗਰਗ, ਨਰੇਸ਼ ਗੋਇਲ ਸੀਏ, ਸੁਰਿੰਦਰ ਜੌੜਾ ਪ੍ਰਧਾਨ ਅਕਾਲੀ ਦਲ ਬੀਸੀਵਿੰਗ ਬਠਿੰਡਾ, ਕੋਰ ਕਮੇਟੀ ਮੈਂਬਰ ਹਰਿੰਦਰ ਸਿੰਘ ਹਿੰਦਾ, ਹੈਪੀ ਬਾਂਸਲ ਸਕੱਤਰ ਜਨਰਲ ਅਕਾਲੀ ਦਲ, ਸੀਨੀਅਰ ਮੀਤ ਪ੍ਰਧਾਨ ਨਿਰਮਲ ਸਿੰਘ ਗਿੱਲ, ਗੁਰਤੇਜ ਸਰਮਾਂ ਪ੍ਰਧਾਨ ਵਪਾਰ ਮੰਡਲ, ਨਿਰਮਲ ਸਿੰਘ ਗਿੱਲ ਪ੍ਰਧਾਨ ਅਕਾਲੀ ਦਲ ਮਹਿਰਾਜ, ਸੁਰਿੰਦਰਪਾਲ ਮਹਿਰਾਜ ,ਪ੍ਰਿਤਪਾਲ ਸਿੰਘ ਪਾਲੀ ਸਰਕਲ ਪ੍ਰਧਾਨ ਕਿਸਾਨ ਵਿੰਗ, ਪ੍ਰਿੰਸ ਨੰਦਾ ਸੀਨੀਅਰ ਮੀਤ ਪ੍ਰਧਾਨ, ਸ੍ਰੀਮਤੀ ਬਿੰਦੂਬਾਲਾ ਸੀਨੀਅਰ ਮੀਤ ਪ੍ਰਧਾਨ, ਸੁਰੇਸ ਸਿੰਗਲਾ ਐਸਆਰ ਪੈਸਟੀਸਾਈਡ, ਅਜੈ ਸਿੰਗਲਾ ਟਾਇਰਾਂ ਵਾਲਾ ਖਜਾਨਚੀ ਸਰਕਲ ਰਾਮਪੁਰਾ, ਜਗਜੀਤ ਸਿੰਘ ਪਿੰਕਾ ਯੂਥ ਆਗੂ, ਨੀਰਜ਼ ਚੌਧਰੀ ਯੂਥ ਆਗੂ, ਚੰਦ ਸਿੰਘ ਜਿਲ੍ਹਾ ਪ੍ਰਧਾਨ ਪੈਸ.ਸੀਡ. ਐਸੋਸੀਏਸ਼ਨ, ਚਮਕੌਰ ਸਿੰਘ ਸੀਨੀਅਰ ਅਕਾਲੀ ਆਗੂ, ਜਗਜੀਤ ਸਿੰਘ ਟਰਾਂਸਪੋਰਟਰ, ਬੂਟਾ ਸਿੰਘ ਨੰਬਰਦਾਰ, ਹਰਭਜਨ ਸਿੰਘ ਪ੍ਰਧਾਨ ਕਿਸਾਨ ਵਿੰਗ, ਮਨਦੀਪ ਸਿੰਘ ਯੂਥ ਆਗੂ, ਕਰਮ ਸਿੰਘ ਯੋਧਾ, ਕਾਲਾ ਗਰਗ ਮਹਿਰਾਜ, ਰੌਕੀ ਗੋਇਲ ਯੂਥ ਅਕਾਲੀ ਦਲ,ਸੁਸੀਲ ਕੁਮਾਰ ਆਸੂ, ਲਖਵਿੰਦਰ ਸਿੰਘ ਮਹਿਰਾਜ, ਲੋਕ ਗਾਇਕ ਰੌਕੀ ਸਿੰਘ, ਗੁਰਮੇਲ ਸਿੰਘ ਢੱਲਾ, ਜੱਥੇਦਾਰ ਸਤਨਾਮ ਸਿੰਘ ਭਾਈਰੂਪਾ ਮੈਂਬਰ ਜਨਰਲ ਕੌਸਲ, ਜੱਥੇਦਾਰ ਭਰਪੂਰ ਸਿੰਘ ਮੈਂਬਰ ਜਰਨਲ ਕੌਸਲ ਫੂਲ ਟਾਊਨ,ਗੁਰਸ਼ਰਨ ਸਿੰਘ ਬੂਟਾ ਢਿੱਲੋ ਫੂਲ, ਵਿੱਕੀ ਢਿੱਲੋ ਫੂਲ, ਜਿਉਣ ਸਿੰਘ ਸੇਲਬਰਾਹ ਸਰਕਲ ਪ੍ਰਧਾਨ, ਕੌਰ ਸਿੰਘ ਜਵੰਦਾ ਸੀਨੀਅਰ ਮੀਤ ਪ੍ਰਧਾਨ, ਗੁਰਸੇਵਕ ਸਿੰਘ ਫੂਲ ਪ੍ਰਧਾਨ ਯੂਥ ਵਿੰਗ,ਗੁਰਚਰਨ ਸਿੰਘ ਰਾਈਆ, ਨਰੇਸ਼ ਤਾਂਗੜੀ ਸਿਟੀ ਪ੍ਰਧਾਨ ਯੂਥ ਵਿੰਗ, ਪਰਵਿੰਦਰ ਸਿੰਘ ਰਾਈਆ,ਜਸਪਾਲ ਸਿੰਘ ਜੱਸੂ, ਗੁਰਪ੍ਰੀਤ ਸਿੰਘ ਘੰਡਾਬੰਨਾ ਸੀਨੀਅਰ ਮੀਤ ਪ੍ਰਧਾਨ,ਰੌਕੀ ਗੋਇਲ ਤੇ ਸੁਖਮੰਦਰ ਸਿੰਘ ਫੂਲ ਪ੍ਰਧਾਨ ਅਕਾਲੀ ਦਲ ,ਵਿਨੋਦ ਕੁਮਾਰ ਗਰਗ ਅਕਾਲੀ ਆਗੂ ਆਦਿ ਹਾਜਰ ਸਨ।