ਹੁਣ ਕਿਸਾਨੀ ਦੀ ਲੜਾਈ ਰਲਕੇ ਲੜਨਗੇ ਗਾਇਕ ‘ਤੇ ਕਿਸਾਨ ।
ਚੰਡੀਗੜ੍ਹ / ਡੀ.ਐਸ.ਐਸ ਪੰਜਾਬ ਦੇ ਕਿਸਾਨਾਂ ਤੇ ਕਲਾਕਾਰਾਂ ਵਿਚਾਲੇ ਚੰਡੀਗੜ੍ਹ ਵਿਖੇ ਹੋ ਰਹੀ ਇਕੱਤਰਤਾ ਖ਼ਤਮ ਹੋ ਗਈ ਹੈ। ਇਕੱਤਰਤਾ ਤੋਂ ਬਾਅਦ ਕਿਸਾਨ ਨੇਤਾ ਡਾ. ਦਰਸ਼ਨ ਸਿੰਘ ਨੇ ਦੱਸਿਆ ਕਿ ਇਹ ਗੱਲ ਤੈਅ ਹੋਈ ਹੈ ਕਿ ਕਿਸਾਨਾਂ ਦੀ ਇਹ ਲੜਾਈ ਗਾਇਕ ਤੇ ਕਿਸਾਨ ਮਿਲ ਕੇ ਲੜਨਗੇ । ਇਸ ਸਬੰਧੀ ਦੀਪ ਸਿੱਧੂ ਨੇ ਦੱਸਿਆ ਕਿ ਇੱਕ 14 ਮੈਂਬਰ ਕਮੇਟੀ ਬਣਾਈ ਜਾਵੇਗੀ, ਜਿਸ ‘ਚ 7 ਗਾਇਕ ਅਤੇ 7 ਕਿਸਾਨ ਹੋਣਗੇ। ਉਨ੍ਹਾਂ ਕਿਹਾ ਕਿ ਸਿਆਸੀ ਪਾਰਟੀਆਂ ਆਪਣੇ ਫ਼ਾਇਦੇ ‘ਚ ਲੱਗੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਕਿਸਾਨ ਯੂਨੀਅਨ ਦੇ ਬੈਨਰ ਹੇਠਾਂ ਇਹ ਲੜਾਈ ਲੜਨੀ ਚਾਹੀਦੀ ਹੈ। ਪੰਜਾਬੀ ਗਾਇਕ ਸਿੱਪੀ ਗਿੱਲ ਨੇ ਦੱਸਿਆ ਕਿ ਹੁਣ ਸੰਘਰਸ਼ ਵੱਖ ਹੋ ਕੇ ਨਹੀਂ, ਬਲਕਿ ਇੱਕ ਹੋ ਕੇ ਲੜਿਆ ਜਾਵੇਗਾ।
