ਮ੍ਰਿਤਕ ਦੇ ਰਿਸ਼ਤੇਦਾਰ ਨੇ ਪੁਲਿਸ ਦੀ ਕਹਾਣੀ ਨੂੰ ਨਕਾਰਿਆ ,ਕੀਤੀ ਉੱਚ ਪੱਧਰੀ ਜਾਂਚ ਦੀ ਮੰਗ।

ਰਾਮਪੁਰਾ ਫੂਲ, ਦਲਜੀਤ ਸਿੰਘ ਸਿਧਾਣਾ

ਸਥਾਨਕ ਸ਼ਹਿਰ ਦੇ ਸਿਟੀ ਥਾਣਾ ਵਿਖੇ ਇੱਕ ਨੌਜਵਾਨ ਦੀ ਸ਼ੱਕੀ ਹਲਾਤਾਂ ਚ ਮੌਤ ਹੋਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ।ਪੁਲੀਸ ਤੋਂ ਮਿਲੀ ਜਾਣਕਾਰੀ ਅਨੁਸਾਰ ਨੇੜਲੇ ਪਿੰਡ ਮਹਿਰਾਜ ਦੇ ਨੌਜਵਾਨ ਗੁਰਲਾਲ ਸਿੰਘ ਪੁੱਤਰ ਰਾਜਾ ਸਿੰਘ ਨੇ ਬੀਤੇ ਦਿਨ ਸਵੇਰੇ ਥਾਣਾ ਸਿਟੀ ਵਿਖੇ ਫਾਹਾ ਲੈ ਕੇ ਆਤਮ ਹੱਤਿਆਂ ਕਰ ਲਈ ਆਜ ਦੁਪਹਿਰ ਵੇਲੇ ਸਿਵਲ ਹਸਪਤਾਲ ਰਾਮਪੁਰਾ ਫੂਲ ਵਿਖੇ ਤਿੰਨ ਡਾਕਟਰਾਂ ਨੇ ਮ੍ਰਿਤਕ ਦਾ ਪੋਸਟਮਾਰਟਮ ਕਰਕੇ ਮ੍ਰਿਤਕ ਦੇਹ ਨੂੰ ਪ੍ਰੀਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ।ਪਿੰਡ ਮਹਿਰਾਜ ਵਾਸੀ ਮ੍ਰਿਤਕ ਦੇ ਰਿਸ਼ਤੇਦਾਰ ਜਰਨੈਲ ਸਿੰਘ ਨੇ ਕਿਹਾ ਕਿ ਪੁਲੀਸ ਦੁਆਰਾ ਆਤਮ ਹੱਤਿਆਂ ਦੀ ਕਹਾਣੀ ਬਣਾਈ ਗਈ ਹੈ ਉਹ ਸ਼ੱਕੀ ਹੈ। ਕਿਉਂਕਿ ਪੁਲੀਸ ਥਾਣੇ ਵਿੱਚ ਪੁਲੀਸ ਦੀ ਮੌਜੂਦਗੀ ਵਿੱਚ ਇੱਕ ਵਿਅਕਤੀ ਫਾਹਾ ਕਿਵੇਂ ਲੈ ਸਕਦਾ  ਇਹ ਗੱਲ ਹਜ਼ਮ ਨਹੀਂ ਹੋ ਸਕਦੀ। ਉਹਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ।

ਕੀ ਕਹਿਣਾ ਹੈ ਡੀਐਸਪੀ ਫੂਲ ਦਾ :— ਡੀਐਸਪੀ ਆਸਵੰਤ ਸਿੰਘ ਨੇ ਕਿਹਾ ਕਿ ਗੁਰਲਾਲ ਸਿੰਘ ਨੂੰ ਕਿਸੇ ਮਾਮਲੇ ਵਿੱਚ ਪੁੱਛਗਿੱਛ ਵਾਸਤੇ ਥਾਣਾ ਸਿਟੀ ਲਿਆਂਦਾ ਗਿਆ ਸੀ ਪਰੰਤੂ ਇਸੇ ਦੌਰਾਨ ਉਸ ਨੇ ਆਪਣੇ ਆਪ ਨੂੰ ਫਾਹਾ ਲਗਾ ਕੇ ਖਤਮ ਕਰ ਲਿਆ ਗਿਆ ਉਹਨਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।