ਆਜਾਦੀ ਤੋ ਗੁਲਾਮੀ ਤੱਕ ਦਾ ਸਫ਼ਰ …….ਦੇਸ ਪੰਜਾਬ

ਬਠਿੰਡਾ/ਦਲਜੀਤ ਸਿੰਘ ਸਿਧਾਣਾ

ਦੇਸ਼ ਪੰਜਾਬ ਦੇ ਇਤਿਹਾਸ ਦੀ ਅੱਜ ਦੇ ਦਿਨ ਦੀ ਇਤਿਹਾਸਕ ਘਟਨਾ  ਜਦੋ 26 ਅਕਤੂਬਰ 1831 ਨੂੰ ਅੰਗਰੇਜ਼ੀ ਰਾਜ ਦੇ ਭਾਰਤ ਦੇ ਗਵਰਨਰ ਜਨਰਲ ਲਾਰਡ ਵਿਲੀਅਮ ਬੈਂਟਿਕ ਤੇ ਆਜਾਦ ਦੇਸ ਪੰਜਾਬ ਦੇ ਮਹਾਰਾਜਾ ਰਣਜੀਤ ਸਿੰਘ ਦੇ ਵਿਚਕਾਰ ਅੱਜ ਦੇ ਦਿਨ 26 ਅਕਤੂਬਰ 1831 ਨੂੰ ਦਰਿਆ ਸਤਲੁਜ ਦੇ ਕਿਨਾਰੇ ਰੋਪੜ ਵਿੱਚ ਮੁਲਾਕਾਤ ਹੋਈ ਸੀ। ਇਤਹਾਸਕ ਪੱਖ ਤੋਂ ਇਹ ਇੱਕ ਵੱਡੀ ਘਟਨਾ ਸੀ ਅਤੇ ਮੌਜੂਦਾ ਗੁਲਾਮ ਪੰਜਾਬ ਦੇ ਹਾਲਾਤ ਇਸ ਘਟਨਾ ਤੋ ਸਮਝੇ ਜਾ ਸਕਦੇ ਹਨ ਕਿ ਹੁਣ :-

ਗੁਲਾਮ ਦੇਸ ਪੰਜਾਬ ਦੇ ਕਿਸਾਨ ਆਗੂ ਪਿਛਲੇ ਇੱਕ ਸਾਲ ਤੋ ਦਿੱਲੀ ਦੀਆਂ ਸੜਕਾਂ ਤੇ ਕੁੱਲੀਆਂ ਪਾਕੇ ਬੈਠੇ ਹਨ , ਡੈਮੋਕਰੇਸੀ ਰਾਜ ਵਿੱਚ ਹਲਾਤ ਇਹ ਬਣ ਗਏ ਕਿ ਪ੍ਰਧਾਨ ਮੰਤਰੀ ਨੇ ਤਾਂ ਮੀਟਿੰਗ ਕੀ ਕਰਨੀ ਸੀ ਸਗੋ ਭਾਰਤ ਦਗ ਪਿਆਦਿਆ ਨਾਲ ਮੀਟਿੰਗ ਕਰਨ ਲਈ ਚਰਲੇ ,ਮਿੰਨਤਾਂ, ਅਪੀਲਾਂ ਕਰਨੀਆ ਪੈ ਰਹੀਆਂ ਹਨ।

ਜੇ ਆਜਾਦੀ ਤੇ ਗੁਲਾਮੀ ਦਾ ਫਰਕ ਸਮਝਣਾ ਹੋਵੇ ਤਾਂ ਇੰੰਨਾ ਕੁ ਬਿਰਤਾਂਤ ਬਹੁਤ ਹੈ । ਜੇ ਨਹੀ ਸਮਝਣਾ ਤਾਂ ਭਾਵੇ ਗ੍ਰੰਥਾਂ ਦੇ ਗ੍ਰੰਥ ਪੜ ਲਓ ਤੁਹਾਨੂੰ ਗੁਲਾਮੀ ਦਾ ਅਹਿਸਾਸ ਨਹੀ ਹੋਣਾ।