ਮਨਿੰਦਰ ਮਹਿਰਾਜ ਆਈਟੀ ਸੈੱਲ ਦਾ ਇੰਚਾਰਜ ਨਿਯੁਕਤ ਕੀਤਾ।
ਬਠਿੰਡਾ/ਦਲਜੀਤ ਸਿੰਘ ਸਿਧਾਣਾ
ਸ੍ਰੋਮਣੀ ਅਕਾਲੀ ਦਲ ਵੱਲੋ ਮਨਿੰਦਰ ਮਹਿਰਾਜ ਨੂੰ ਆਈਟੀ ਸੈੱਲ ਰਾਮਪੁਰਾ ਫੂਲ ਦਾ ਇੰਚਾਰਜ ਨਿਯੁਕਤ ਕੀਤਾ ਗਿਆ। ਇਸ ਨਿਯੁਕਤੀ ਤੇ ਸਮੂਹ ਅਕਾਲੀ ਵਰਕਰਾਂ ਤੇ ਆਗੂਆਂ ਨੇ ਖੁਸੀ ਜਾਹਰ ਕਰਦਿਆਂ ਮਨਿੰਦਰ ਸਿੰਘ ਮਹਿਰਾਜ ਨੂੰ ਵਧਾਈਆਂ ਦਿੱਤੀਆਂ।
ਜਿਕਰਯੋਗ ਹੈ ਕਿ ਸ੍ਰੋਮਣੀ ਅਕਾਲੀ ਦਲ ਦਾ ਰਾਮਪੁਰਾ ਫੂਲ ਵਿਖੇ ਆਈਟੀ ਸੈੱਲ ਬਹੁਤ ਮਜਬੂਤ ਹੈ। ਇੰਨਾ ਮਹਿਨਤੀ ਨੌਜਵਾਨਾਂ ਨੇ ਦਿਨ ਰਾਤ ਇੱਕ ਕਰਕੇ ਸਿਆਸੀ ਵਿਰੋਧੀਆਂ ਦੀ ਬੋਲਤੀ ਬੰਦ ਕੀਤੀ ਹੋਈ ਹੈ। ਤੱਥਾਂ ਅਧਾਰਤ ਤੇ ਨਿਧੱੜਕ ਹੋਕੇ ਸੋਸਲ ਮੀਡੀਆ ਤੇ ਸ੍ਰੋਮਣੀ ਅਕਾਲੀ ਦਲ ਦੇ ਕਾਫੀ ਨੌਜਵਾਨ ਹਨ ਜਿਹੜੇ ਸਮੇਂ ਸਮੇਂ ਵਿਰੋਧੀਆ ਨੂੰ ਚਿੱਤ ਕਰਦੇ ਰਹਿੰਦੇ ਹਨ। ਪਾਰਟੀ ਨੇ ਸਹੀ ਫੈਸਲਾ ਲੈਦਿਆ ਹਮੇਸ਼ਾ ਇੰਨਾ ਨੋਜਵਾਨਾਂ ਦੀ ਮਹਿਨਤ ਦਾ ਮੁੱਲ ਪਾਇਆ ਸਾਇਦ ਹੋਰ ਅਜਿਹੀ ਕੋਈ ਪਾਰਟੀ ਨਹੀ ਜਿਹੜੀ ਆਪਣੇ ਹਰ ਇੱਕ ਵਰਕਰ ਦਾ ਧਿਆਨ ਰੱਖੇ ਤੇ ਉਸ ਨੂੰ ਬਣਦਾ ਮਾਣ ਸਨਮਾਨ ਦਿੰਦੀ ਹੋਵੇ। ਸਮੂਹ ਅਕਾਲੀ ਵਰਕਰਾਂ ਤੇ ਆਗੂਆਂ ਨੇ ਇਸ ਨਿਯੁਕਤੀ ਦਾ ਸੁਆਗਤ ਕਰਦਿਆਂ ਪਾਰਟੀ ਦਾ ਧੰਨਵਾਦ ਕੀਤਾ ਜਿੰਨਾ ਨੋਜਵਾਨਾਂ ਨੂੰ ਮਾਣ ਦਿੱਤਾ ਇਸ ਤੋ ਇਲਾਵਾ ਉਨ੍ਹਾਂ ਸ੍ਰੋਮਣੀ ਅਕਾਲੀ ਦਲ ਦੇ ਕਿਸਾਨ ਵਿੰਗ ਦੇ ਕੌਮੀ ਪ੍ਰਧਾਨ ਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਤੇ ਸੀਨੀਅਰ ਅਕਾਲੀ ਨੇਤਾ ਗੁਰਪ੍ਰੀਤ ਸਿੰਘ ਮਲੂਕਾ ਦਾ ਵੀ ਬਹੁਤ ਬਹੁਤ ਧੰਨਵਾਦ ਕੀਤਾ ਜਿੰਨਾ ਦੀ ਪਾਰਖੂ ਅੱਖ ਨੇ ਮਹਿਨਤੀ ਵਰਕਰ ਨੂੰ ਪਹਿਚਾਣ ਕੇ ਵੱਡਾ ਮਾਣ ਤੇ ਜੁੰਮੇਵਾਰੀ ਦਿੱਤੀ।