ਰਾਮਪੁਰਾ ਫੂਲ / ਦਲਜੀਤ ਸਿੰਘ ਸਿਧਾਣਾ

ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ 552 ਵਾਂ ਪ੍ਰਕਾਸ਼ ਪੁਰਬ  ਗੁਰਦੁਆਰਾ ਸਤਿਸੰਗ ਸਭਾ ਰਾਮਪੁਰਾ ਫੂਲ ਵਿਖੇ ਸਰਧਾਂ ਤੇ ਉਤਸਾਹ ਨਾਲ ਮਨਾਇਆ ਜਾ ਰਿਹਾ ਹੈ। ਗੁਰਦੁਆਰਾ ਸਹਿਬ ਵਿਖੇ 17 ਨਵੰਬਰ ਦਿਨ ਬੁੱਧਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਪ੍ਰਕਾਸ਼ ਕਰਵਾਏ ਜਾਣਗੇ ਜਿੰਨਾਂ ਦੇ ਭੋਗ 19 ਨਵੰਬਰ ਦਿਨ ਸੁਕਰਵਾਰ ਨੂੰ ਪਾਏ ਜਾਣਗੀਆਂ। ਇਸ ਮੌਕੇ ਕੀਰਤਨੀ ਜਥੇ ਤੇ ਕਥਾਵਾਚਕ ਸੰਗਤਾਂ ਨੂੰ ਗੁਰ ਇਤਿਹਾਸ ਸੁਣਾਕੇ ਨਿਹਾਲ ਕਰਨਗੇ।ਭਾਈ ਬਲਕਰਨ ਸਿੰਘ ਮੌੜ ਕਲਾਂ ਵਾਲੇ , ਭਾਈ ਨਿਰਭੈ ਸਿੰਘ ਜਿਉਦ ਅਤੇ  ਹੈੱਡ ਗ੍ਰੰਥੀ ਗੁਰਰਾਜ਼ ਸਿੰਘ ਕੀਰਤਨ ਤੇ ਕਥਾ ਕਰਨਗੇ।

ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸਤਿਸੰਗ ਸਭਾ (ਨੇੜੇ ਪੁਲੀਸ ਥਾਣਾ ਤੇ ਦਾਣਾ ਮੰਡੀ) ਰਾਮਪੁਰਾ ਫੂਲ