ਕੈਪਟਨ ਨੇ ਮੌੜ ਹਲਕੇ ਨਾਲ ਕੀਤਾ ਮਤਰੇਈ ਮਾਂ ਵਾਲਾ ਸਲੂਕ : ਜੱਸੀ

ਮੌੜ ਦੇ ਪੰਚਾਂ-ਸਰਪੰਚਾਂ ਅਤੇ ਵਰਕਰਾਂ ਨਾਲ ਕੀਤੀ ਮੀਟਿੰਗ ਕਰਕੇ ਜੱਸੀ ਨੇ ਮੌੜ ਹਲਕੇ ’ਚ ਕੀਤਾ ਸ਼ਕਤੀ ਪ੍ਰਦਰਸ਼ਨ

ਮੌੜ ਮੰਡੀ, 29 ਨਵੰਬਰ , ਪਰਮਜੀਤ ਸਿੰਘ ਪੰਮਾ

ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਵੱਲੋ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕਿ ਹਲਕਾ ਮੌੜ ਅੰਦਰ ਸਰਗਰਮੀਆਂ ਤੇਜ ਕਰ ਦਿੱਤੀਆਂ ਹਨ। ਜਿਸਦੇ ਚਲਦੇ ਖੇਤੀ ਕਾਨੂੰਨ ਰੱਦ ਕਰਵਾਉਣ ’ਚ ਕਿਸਾਨਾਂ ਦੀ ਹੋਈ ਜਿੱਤ ਨੂੰ ਲੈ ਕਿ ਰਾਮਨਗਰ ਰੈਸਟ ਹਾਊਸ ਵਿਖੇ ਕਿਸਾਨਾਂ ਨੂੰ ਵਧਾਈ ਦੇਣ ਲਈ ਰੱਖੇ ਸਮਾਗਮ ਦੌਰਾਨ ਹਰਮਿੰਦਰ ਸਿੰਘ ਜੱਸੀ ਨੇ ਕਿਸਾਨਾਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ  ਇਹ ਜਿੱਤ  ਇਤਹਾਸ ਦੇ ਸੁਨਿਹਰੀ ਪੰਨਿਆਂ ’ਚ ਦਰਜ਼ ਹੋਵੇਗੀ।  ਇਸ ਸਮਾਗਮ ’ਚ ਪੰਚਾਂ-ਸਰਪੰਚਾਂ ਅਤੇ ਕਾਂਗਰਸੀ ਵਰਕਰਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। 
ਜੱਸੀ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਰਦੇ ਹੋਏ ਕਿਹਾ ਕਿ ਕਾਂਗਰਸ ਹਾਈਕਮਾਂਡ ਦੇ ਹਾਕਮਾਂ ਅਨੁਸਾਰ ਪਾਰਟੀ ਨੇ ਜਿਸ ਹਲਕੇ ਤੋ ਵੀ ਚੋਣ ਮੈਦਾਨ ’ਚ ਉਤਾਰਿਆਂ ਸੀ, ਉਸ ਨੇ ਪਾਰਟੀ ਦੇ ਹਾਕਮਾਂ ਅਨੁਸਾਰ ਚੋਣ ਲੜੀ, ਪਰਤੂੰ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾਂ ਹੀ ਉਸ ਨੂੰ ਹਰਾਉਣ ਲਈ ਯਤਨ ਕੀਤੇ, ਹੋਰ ਤਾਂ ਹੋਰ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਵੀ ਮੌੜ ਹਲਕੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਅਤੇ 2017 ਤੋ ਲੈ ਕਿ ਵਿਕਾਸ ਕਾਰਜਾਂ ਨੂੰ ਰੋਕਿਆਂ, ਜੋ ਮੌੜ ਵਾਸੀਆਂ ਅਤੇ ਵਰਕਰਾਂ ਨਾਲ ਵੱਡਾ ਧੋਖਾ ਸੀ। ਉਨਾ ਅੱਗੇ ਕਿਹਾ ਕਿ ਅੱਜ ਜੋ ਮੌੜ ਤੋ ਆਪਣੇ ਆਪ ਹਲਕਾ ਸੇਵਾਦਾਰ ਬਣੇ ਫਿਰਦੇ ਹਨ। ਉਹਨਾਂ ਦੀ  ਇਲਾਕੇ ਅਤੇ ਪਾਰਟੀ ਪ੍ਰਤੀ  ਕੋਈ ਦੇਣ ਨਹੀ, ਜਿਸ ਕਾਰਨ ਉਹ ਹਲਕਾ ਵਾਸੀਆਂ ਨੂੰ ਸਿਰਫ ਗੁੰਮਰਾਹ ਕਰਨ ਦੀਆਂ ਕੋਸ਼ਿਸਾਂ ’ਤੇ ਲੱਗੇ ਹੋਏ ਹਨ। ਉਨਾਂ ਵਰਕਰਾਂ ਨੂੰ ਸਪੱਸ਼ਟ ਕੀਤਾ ਕਿ ਪਾਰਟੀ ਜਿਥੇ ਵੀ ਟਿਕਟ ਦੇਵੇਗੀ, ਉਹ ਉਸ ਹਲਕੇ ਤੋ ਹੀ ਚੋਣ ਲੜਨਗੇ।  ਇਸ ਮੌਕੇ ਜਾਟ ਮਹਾਂ ਸਭਾ ਦੇ ਜਿਲਾਂ ਪ੍ਰਧਾਨ ਸਿੱਪੀ ਭਾਕਰ,ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਗੁਰਕੀਰਤ ਸਿੰਘ ਗਾਰੀ, ਸਰਪੰਚ  ਯੂਨੀਅਨ ਬਲਾਕ ਮੌੜ ਦੇ ਪ੍ਰਧਾਨ  ਧਰਮਾ ਸਿੰਘ ਸਰਪੰਚ, ਕਪੂਰ ਸਿੰਘ, ਮਲਕੀਤ ਖਾਨ ਸਰਪੰਚ ਰਾਏਖਾਨਾ, ਮੇਜਰ ਸਿੰਘ ਸਰਪੰਚ ਸਵੈਂਚ, ਕਸ਼ਮੀਰ ਸਿੰਘ ਸਰਪੰਚ ਕੋਟਭਾਰਾ, ਅਵਤਾਰ ਸਿੰਘ ਨੰਦਗੜ, ਕੋਟੜਾ, ਗੁਰਦੀਪ ਸਿੰਘ ਜਿਊਦ, ਗੋਪਾਲ ਸਿੰਘ ਘੜੈਲੀ ਸਰਪੰਚ, ਰਾਮ ਸਿੰਘ ਸਰਪੰਚ ਮਾੜੀ, ਹਰਪ੍ਰੀਤ ਸਿੰਘ ਸਰਪੰਚ ਕੁਤੀਵਾਲ ਕਲਾਂ, ਮੰਦਰ ਸਿੰਘ ਸਾਬਕਾ ਸਰਪੰਚ, ਹਰਪ੍ਰੀਤ ਸਿੰਘ ਬੁਰਜ, ਰਾਜਿੰਦਰ ਕੁਮਾਰ ਟੋਨੀ ਕੁਬਿਆਂ ਵਾਲੇ, ਸੁਰੇਸ਼ ਕੁਮਾਰ ਗੋਪੀ, ਭੱਲਾ ਸਿੰਘ ਕਮਾਲੂ, ਬੱਬੂ ਮੌੜ ਕਲਾਂ ਤੋ  ਇਲਾਵਾ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਮੌਜੂਦ ਸਨ।