ਪਿੰਡ ਢਪਾਲੀ ਵਾਪਸ ਆਉਣ ‘ਤੇ ਵਿਧਾਇਕ ਬਲਕਾਰ ਸਿੱਧੂ ਨੇ ਕੀਤਾ ਸਨਮਾਨਿਤ।
ਰਾਮਪੁਰਾ ਫੂਲ , 28 ਮਾਰਚ, ਦਲਜੀਤ ਸਿੰਘ ਸਿਧਾਣਾ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਤੋ ਦੋ ਸਾਬਕਾ ਮੰਤਰੀਆਂ ਨੂੰ ਹਰਾਉਣ ਵਾਲੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਦੀ ਜਿੱਤ ਅਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਦੀ ਖੁਸੀ ਵਿੱਚ ਹਲਕੇ ਦੇ ਪਿੰਡ ਢਪਾਲੀ ਦੇ  ਨੌਜਵਾਨਾਂ ਨੇ ਸ੍ਰੀ ਦਰਬਾਰ ਸਾਹਿਬ ਅਮ੍ਰਿਤਸਰ ਸਹਿਬ ਦੀ ਸਾਈਕਲਾਂ ਤੇ ਯਾਤਰਾ ਕੀਤੀ।
ਅੱਜ ਯਾਤਰਾ ਤੋਂ ਵਾਪਸ ਆਏ ਨੌਜਵਾਨਾ ਜਗਤਾਰ ਸਿੰਘ ਭੁੱਲਰ,ਪੰਕਜ਼ ਗੋਇਲ,ਜਸਵਿੰਦਰ ਢਿੱਲੋ, ਘਨਸਾਮ, ਰਾਜਪਾਲ, ਕ੍ਰਿਸਨ ਸਰਮਾ ਅਤੇ ਸੁਖਚੈਨ ਸਿੰਘ ਢਪਾਲੀ ਨੂੰ ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਪਿੰਡ ਢਪਾਲੀ ਪਹੁੱਚਣ ਤੇ ਸਵਾਗਤ ਕੀਤਾ ਅਤੇ ਨੌਜਵਾਨਾਂ ਨੂੰ ਹੌਸਲਾ ਅਫਜਾਈ ਦਿੰਦਿਆਂ ਕਿਹਾ ਕਿ ਪੰਜਾਬ ਵਾਸੀਆਂ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਲਿਆਉਣ ਲਈ ਰਵਾਇਤੀ ਪਾਰਟੀਆਂ ਨੂੰ ਭਾਜ ਦਿੰਦਿਆਂ ਵੱਡੀ ਲੀਡ ਤੇ ਆਮ ਆਦਮੀ ਪਾਰਟੀ ਦੇ ਊਮੀਦਵਾਰਾ ਨੂੰ ਜਿੱਤਿਆ ਤੇ ਹਲਕਾ ਰਾਮਪੁਰਾ ਫੂਲ ਦੇ ਵੋਟਰਾਂ ਤੇ ਸਪੋਟਰਾ ਦਾ ਮੈ ਹਮੇਸ਼ਾ ਰਿਣੀ ਰਹਾਂਗਾ ਤੇ ਮੇਰੇ ਦਰਵਾਜ਼ੇ ਹਰ ਸਮੇਂ ਹਲਕੇ ਦੀ ਸੇਵਾ ਕਰਨ ਲਈ ਖੁੱਲੇ ਹਨ।