ਵਿਧਾਇਕ ਬਲਕਾਰ ਸਿੰਘ ਸਿੱਧੂ ਭਾਈਰੂਪਾ ‘ਤੇ ਢਪਾਲੀ ਦੀਆਂ ਅਨਾਜ ਮੰਡੀਆਂ ਦਾ ਕੀਤਾ ਦੌਰਾ।

ਪਿੰਡ ਢਪਾਲੀ ਦੇ ਕਿਸਾਨਾਂ ਨੇ ਸਿੱਧੂ ਨੂੰ ਸਿਰੋਪਾਓ ਪਾਕੇ ਕੀਤਾ ਸਨਮਾਨਿਤ।

ਬਠਿੰਡਾ/ਭਗਤਾ ਭਾਈਕਾ ,10 ਅਪ੍ਰੈਲ, ਦਲਜੀਤ ਸਿੰਘ ਸਿਧਾਣਾ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਹਲਕੇ ਦੇ ਪਿੰਡ ਭਾਈਰੂਪਾ ਤੇ ਪਿੰਡ ਢਪਾਲੀ ਦੀਆ ਅਨਾਜ ਮੰਡੀਆਂ ਦੀ ਰਸ਼ਮੀ ਸੁਰੂਆਤ ਕਰਕੇ ਕਣਕ ਦੀ ਖਰੀਦ ਦਾ ਅਗਾਜ਼ ਕੀਤਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਣਕ ਤੋਲਣ ਵਾਲੇ ਤੁਲਾਵਿਆ ਨੂੰ ਫੁੱਲਾਂ ਦੇ ਹਾਰ ਪਾਕੇ ਸਨਮਾਨਿਤ ਕੀਤਾ ਤੇ ਕਣਕ ਦੀ ਖਰੀਦ ਸੁਰੂ ਕਰਵਾਈ।
ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨਾਂ ਨੂੰ ਹਲਕੇ ਦੀਆਂ ਦਾਣਾ ਮੰਡੀਆਂ ਵਿੱਚ ਕਿਸੇ ਕਿਸਮ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਕਣਕ ਦੀ ਤੁਲਾਈ, ਢੋਆ ਢੁਆਈ ‘ਤੇ ਬਾਰਦਾਨੇ ਦੇ ਪੁਖਤਾ ਪ੍ਰਬੰਧ ਕਰ ਲਏ ਗਏ ਨੇ ‘ਤੇ ਛੇਤੀ ਹੀ ਹੋਰ ਬਾਰਦਾਨਾ ਮੰਡੀਆਂ ਵਿੱਚ ਪਹੁੰਚ ਜਾਵੇਗਾ। ਇਸ ਮੌਕੇ ਵਿਧਾਇਕ ਬਲਕਾਰ ਸਿੰਘ ਸਿੱਧੂ ਨੂੰ  ਕਿਸਾਨਾਂ ਵੱਲੋ ਸਿਰੋਪਾਓ ਪਾਕੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਹਨਾਂ ਨਾਲ ਮੰਡੀ ਭਾਈਰੂਪਾ ਵਿਖੇ ਸੁਖਵੰਤ ਸਿੰਘ ਮੰਡੀ ਇੰਚਾਰਜ, ਰਾਕੇਸ਼ ਕੁਮਾਰ ਮੰਡੀ ਸੁਪਰਵਾਈਜ਼ਰ, ਹਰਦੀਪ ਸਿੰਘ ਤੇ ਮੁਨੀਸ ਕੁਮਾਰ ਇੰਸਪੈਕਟਰ , ਪਿੰਡ ਢਪਾਲੀ ਦੀ ਮੰਡੀ ਵਿਖੇ ਪਰਮਜੀਤ ਸਿੰਘ ਆੜ੍ਹਤ ਸੈਂਟਰ,ਕੁਲਵਿੰਦਰ ਸਿੰਘ, ਬੂਟਾ ਸਿੰਘ, ਕਰਮਜੀਤ ਸਿੰਘ, ਸੁਖਵਿੰਦਰ ਸਿੰਘ, ਸੀਰਾ ਸਾਬਕਾ ਸਰਪੰਚ, ਅਮ੍ਰਿਤ ਪਾਲ ਸਿੰਘ ਇੰਸਪੈਕਟਰ, ਭਜਨ ਸਿੰਘ, ਰਾਜ ਕੁਮਾਰ, ਸੁਖਵੰਤ ਸਿੰਘ ਕਲਰਕ, ਰਕੇਸ ਕੁਮਾਰ ਮੰਡੀ ਇੰਚਾਰਜ, ਨਾਜਮ ਸਿੰਘ , ਗੁਰਚਰਨ ਸਿੰਘ , ਦੀਪ ਸਿੰਘ  ਜੀਤ ਸਿੰਘ,  ਦਵਿੰਦਰ ਸਿੰਘ  ਖਾਲਸਾ ਅਤੇ ਰਵੀ ਕਾਲਾ ਭੁੱਚੋ ਮੰਡੀ ਆਦਿ ਹਾਜਰ ਸਨ।