ਸਦਰ ਥਾਣਾ ਦੇ ਮੁਣਸ਼ੀ ਤੋਂ ਬਾਅਦ ਹੁਣ ਇੱਕ ਹੋਰ ਕਾਂਸਟੇਬਲ ਗ੍ਰਿਫ਼ਤਾਰ ਕੀਤਾ ਗਿਆ।
ਬਠਿੰਡਾ, ਦਲਜੀਤ ਸਿੰਘ ਸਿਧਾਣਾ
ਬਠਿੰਡਾ ਦੇ ਦਿਆਲਪੁਰ ਥਾਣੇ ‘ਚੋਂ 12 ਹਥਿਆਰਾਂ ਦੇ ਗਾਇਬ ਹੋਣ ਦੇ ਮਾਮਲੇ ‘ਚ ਥਾਣਾ ਸਦਰ ਦੇ ਮੁਨਸ਼ੀ ਸੰਦੀਪ ਤੋਂ ਬਾਅਦ ਹੁਣ ਇਕ ਹੋਰ ਕਾਂਸਟੇਬਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਹੁਣ ਤੱਕ ਪੁਲਿਸ ਨੇ 6 ਹਥਿਆਰ ਵੀ ਬਰਾਮਦ ਕਰ ਲਈ ਹਨ ਅਤੇ ਲੋਕਾਂ ਦੀ ਗ੍ਰਿਫ਼ਤਾਰੀ ਵੀ ਹੋ ਚੁੱਕੀ ਹੈ। ਬਠਿੰਡਾ ਪੁਲਿਸ ਦੇ ਐਸਐਸਪੀ ਅਨੁਸਾਰ ਇਸ ਪੂਰੇ ਮਾਮਲੇ ਵਿੱਚ 3 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਮੁੱਖ ਮੁਲਜ਼ਮ ਥਾਣਾ ਸਦਰ ਦਾ ਮੁਨਸ਼ੀ ਸੰਦੀਪ ਹੈ, ਫਿਰ ਰਵੀ ਉਰਫ਼ ਇਕਬਾਲ ਸਿੰਘ ਨਾਂ ਦਾ ਵਿਅਕਤੀ ਜੋ ਕਿ ਜੀਰਾ ਦਾ ਰਹਿਣ ਵਾਲਾ ਹੈ, ਹੁਣ ਇੱਥੇ ਰਹਿ ਰਿਹਾ ਹੈ। ਇਸੇ ਥਾਣੇ ਨੇ ਪਹਿਲਾਂ ਹੀ ਕਾਂਸਟੇਬਲ ਸਾਹਬ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ, ਹੁਣ ਪੁਲਿਸ ਧਰਮਪਾਲ ਉਰਫ ਗਾਂਜਾ ਦੀ ਭਾਲ ਕਰ ਰਹੀ ਹੈ, ਜਲਦੀ ਹੀ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਇਸ ਗੰਭੀਰ ਮਾਮਲੇ ਦੀ ਜਾਂਚ ਉੱਚ ਅਧਿਕਾਰੀਆਂ ਦੀ ਨਿਗਰਾਨੀ ਹੇਠ ਬਰੀਕੀ ਨਾਲ ਕਰਨ ਦੀ ਗੱਲ ਕਹਿ ਰਹੀ ਹੈ।
ਪੰਜਾਬ ਪੁਲਿਸ ਦੇ ਥਾਣਿਆਂ ਵਿੱਚੋਂ ਹਥਿਆਰ ਗਾਇਬ ਹੋਣ ਦਾ ਮਾਮਲਾ ਬੀਤੇ ਦਿਨਾਂ ਵਿੱਚ ਕਾਫੀ ਸੁਰਖ਼ੀਆਂ ਵਿੱਚ ਰਿਹਾ ਹੈ। ਮੁਨਸ਼ੀ ਸੰਦੀਪ ਸਿੰਘ ਨੂੰ ਬਠਿੰਡਾ ਦੇ ਸੀਆਈਏ ਸਟਾਫ਼ ਦੀ ਇੱਕ ਪੁਲਿਸ ਪਾਰਟੀ ਨੇ ਜ਼ਿਲ੍ਹਾ ਬਠਿੰਡਾ ਦੇ ਹੀ ਪਿੰਡ ਭੋਖੜਾ ਤੋਂ ਗ੍ਰਿਫ਼ਤਾਰ ਕਰ ਲਿਆ ਸੀ। ਹੌਲਦਾਰ ਸੰਦੀਪ ਸਿੰਘ ਉੱਤੇ ਦਿਆਲਪੁਰਾ ਥਾਣੇ ਦੇ ਮਾਲਖਾਨੇ ਵਿੱਚੋਂ ਇੱਕ ਦਰਜਨ ਹਥਿਆਰਾਂ ਅਤੇ 7 ਲੱਖ ਦੇ ਕਰੀਬ ਡਰੱਗ ਮਨੀ ਗਾਇਬ ਕਰਨ ਦੇ ਇਲਜ਼ਾਮ ਹਨ। ਦੱਸ ਦੇਈਏ ਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਥਾਣਾ ਦਿਆਲਪੁਰਾ ਦੇ ਅਸਲੇਖ਼ਾਨੇ ‘ਚੋਂ ਜਿਹੜਾ ਅਸਲਾ ‘ਗੁੰਮ’ ਹੋਇਆ ਹੈ, ਉਹ ਲੋਕਾਂ ਵੱਲੋਂ ਥਾਣੇ ਵਿਚ ਜਮ੍ਹਾਂ ਕਰਵਾਇਆ ਗਿਆ ਸੀ। ਜ਼ਿਲ੍ਹਾ ਬਠਿੰਡਾ ਦੇ ਐੱਸਐੱਸਪੀ ਜੇ. ਇਲਨਚੇਲੀਅਨ ਮੁਤਾਬਕ ਥਾਣਾ ਦਿਆਲਪੁਰਾ ਦੀ ਕੋਤ ‘ਚੋਂ ਗਾਇਬ ਹੋਇਆ ਅਸਲਾ ਆਮ ਲੋਕਾਂ ਵੱਲੋਂ ਸਾਲ 2015 ਤੋਂ 2021 ਵਿਚਾਲੇ ਜਮ੍ਹਾਂ ਕਰਵਾਇਆ ਗਿਆ ਸੀ।