ਰਾਮਪੁਰਾ ਫੂਲ/ ਦਲਜੀਤ ਸਿੰਘ ਸਿਧਾਣਾ 

ਸਿਵਲ ਸਰਜਨ ਬਠਿੰਡਾ ਡਾਕਟਰ ਤੇਜਵੰਤ ਸਿੰਘ ਢਿੱਲੋਂ ਅਤੇ ਤਪਦਿਕ ,ਕੋਹੜ ਦੇ ਜ਼ਿਲ੍ਹਾ ਇੰਚਾਰਜ ਅਤੇ ਸੀਨੀਅਰ ਮੈਡੀਕਲ ਅਫ਼ਸਰ ਭਗਤਾ ਭਾਈ ਕਾ ਡਾਕਟਰ ਸੀਮਾ ਗੁਪਤਾ ਚਮੜੀ ਰੋਗਾਂ ਦੇ ਮਾਹਿਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਐਲੀਮੈਂਟਰੀ ਸਕੂਲ ਫੂਲ ਟਾਊਨ ਵਿਖੇ ਕੋਹੜ ਵਿਰੁੱਧ ਜਾਗਰੂਕਤਾ ਕੈਂਪ ਲਗਾਇਆ ਗਿਆ, ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮਲਟੀਪਰਪਜ ਹੈਲਥ ਸੁਪਰਵਾਈਜਰ ਬਲਵੀਰ ਸਿੰਘ ਸੰਧੂ ਕਲਾਂ ਨੇ ਦੱਸਿਆ ਕਿ ਇਹ ਕੁਸਟ ਰੋਗ ਇੱਕ ਬੈਕਟੀਰੀਆ ਤੋਂ ਲਗਦਾ ਹੈ, ਇਸ ਨਾਲ ਆਮ ਕਰਕੇ ਸਰੀਰ ਉੱਤੇ ਧੱਬੇ ਹੋ ਜਾਂਦੇ ਹਨ, ਧੱਬੇ ਵਾਲੀ ਜਗ੍ਹਾ ਸੁੰਨ ਹੋ ਜਾਂਦੀ ਹੈ, ਜਿਸ ਉਪਰ ਤੱਤੇ ਠੰਡੇ ਦਾ ਪਤਾ ਨਹੀਂ ਲੱਗਦਾ,ਸਰੀਰ ਦੀਆਂ ਨਾੜੀਆਂ ਫੁੱਲ ਜਾਂਦੀਆਂ ਹਨ, ਨੱਕ ਦੀ ਹੱਡੀ ਮੁੜ ਜਾਂਦੀ ਹੈ, ਇਹਨਾਂ ਵਿੱਚੋਂ ਇੱਕ ਵੀ ਨਿਸ਼ਾਨੀ ਦਿਸਣ ‘ਤੇ ਤੁਰੰਤ ਮਾਹਿਰ ਡਾਕਟਰ ਦੀ ਸਲਾਹ ਲੈ ਲੈਂਣੀ ਚਾਹੀਦੀ ਹੈ, ਸਿਹਤ ਵਿਭਾਗ ਵੱਲੋਂ ਕੁਸਟ ਰੋਗ ਦੇ ਮਰੀਜ਼ਾਂ ਲਈ ਮੁਫਤ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ,ਇਸ ਮੌਕੇ ਮਲਟੀਪਰਪਜ ਹੈਲਥ ਵਰਕਰ ਨਰਪਿੰਦਰ ਸਿੰਘ, ਸਕੂਲ ਅਧਿਆਪਕ ਮੈਡਮ ਅਮਰਜੀਤ ਕੌਰ, ਗਗਨਦੀਪ ਕੌਰ, ਧਰਮਵੀਰ, ਗੁਰਪਾਲ ਸਿੰਘ,ਸੁਮਨ ਰਾਣੀ,ਤਿ੍ਚਨਾ ਆਦਿ ਮੌਜੂਦ ਸਨ !