ਇਹ ਕੋਈ ਸਿਆਸੀ ਫੇਰੀ ਨਹੀਂ, ਜਲਦੀ ਹੀ ਰਾਮਪੁਰਾ ਫੂਲ ਹਲਕੇ ‘ਚ ਕਰਾਂਗੇ ਧਮਾਕੇਦਾਰ ਐਂਟਰੀ : – ਨਵਜੋਤ ਸਿੱਧੂ 

ਸੀਨੀਅਰ ਕਾਂਗਰਸੀ ਆਗੂ ਰਾਜਵੀਰ ਰਾਜਾ ਮੱਛੀ ਫਾਰਮ ਵਾਲੇ ਦੇ ਘਰ ਸਿੱਧੂ ਨੇ ਪੰਜ ਸਾਬਕਾ ਵਿਧਾਇਕਾਂ ਸਮੇਤ ਕੀਤਾ ਲੰਚ।

ਬਠਿੰਡਾ , 30 ਅਪ੍ਰੈਲ, ਦਲਜੀਤ ਸਿੰਘ ਸਿਧਾਣਾ 
ਕਾਂਗਰਸ ਪਾਰਟੀ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਬਾਦਲ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਤੋਂ ਬਾਅਦ ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਵਿਖੇ ਸੀਨੀਅਰ ਕਾਂਗਰਸੀ ਆਗੂ ਰਾਜਵੀਰ ਸਿੰਘ ਰਾਜਾ ਮੱਛੀ ਫਾਰਮ ਵਾਲਿਆਂ ਦੇ ਘਰ ਰੁਕੇ
ਜਿਥੇ ਪਤਾ ਲੱਗਦਿਆ ਹੀ ਵੱਡੀ ਗਿਣਤੀ ‘ਚ ਹਲਕੇ ਦੇ ਸੀਨੀਅਰ ਕਾਂਗਰਸੀ ਆਗੂ ਪਹੁੰਚੇ ਤੇ ਨਵਜੋਤ ਸਿੰਘ ਸਿੱਧੂ ਦਾ ਭਰਵਾਂ ਸਵਾਗਤ ਕੀਤਾ। ਇਥੇ ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਅਚਾਨਕ ਰਾਮਪੁਰਾ ਫੂਲ ਵਿਖੇ ਫੇਰੀ ਨੇ ਸਿਆਸ਼ੀ ਖੇਮੇ ‘ਚ ਹਲਚਲ ਪੈਦਾ ਕਰ ਦਿੱਤੀ ਹੈ ਬੇਸ਼ੱਕ ਨਵਜੋਤ ਸਿੰਘ ਸਿੱਧੂ ਨੇ ਆਪਣੀ ਇਸ ਫੇਰੀ ਨੂੰ ਘਰੇਲੂ ਕਰਾਰ ਦਿੰਦਿਆਂ ਕੋਈ ਵੀ ਸਿਆਸੀ  ਬਿਆਨ ਦੇਣ ਤੋਂ ਇੰਨਕਾਰੀ ਕੀਤੀ ਪਰ ਉਹਨਾ ਇਹ ਵੀ ਕਿਹਾ ਕਿ ਉਹ ਜਲਦੀ ਹੀ ਹਲਕਾ ਰਾਮਪੁਰਾ ਫੂਲ ‘ਚ ਧਮਾਕੇਦਾਰ ਐਂਟਰੀ ਕਰਨਗੇ । ਉਹਨਾਂ ਦੇ ਇਹ ਕਹਿਣ ਤੋਂ ਸਿਆਸੀ ਮਾਹਿਰਾ ਨੇ ਅੰਦਾਜ਼ਾ ਲਗਾਇਆ ਕਿ ਹੁਣ ਜਲਦੀ ਹੀ ਹਲਕਾ ਰਾਮਪੁਰਾ ਫੂਲ ਨੂੰ  ਹਲਕਾ ਇੰਚਾਰਜ਼ ਮਿਲੇਗਾ ਜਿਹੜਾ ਹਲਕੇ ਦੇ ਸਮੁੱਚੇ ਕਾਂਗਰਸੀਆਂ ਦੀ ਵਾਂਗਡੋਰ ਸੰਭਾਲੇਗਾ।
ਜਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵੱਲੋਂ ਕਾਂਗਰਸ਼ ਪਾਰਟੀ ਨੂੰ ਅਲਵਿਦਾ ਕਹਿਕੇ ਭਾਜਪਾ ਦਾ ਪੱਲਾ ਫੜ ਲੈਣ ਕਾਰਨ ਹਲਕਾ ਰਾਮਪੁਰਾ ਫੂਲ ਦੀ ਕਮਾਂਡ ਸੰਭਾਲਣ ਲਈ ਹਲਕੇ ਦੇ ਲੋਕਲ ਕਾਂਗਰਸੀਆਂ ਨੂੰ ਹਲਕਾ ਇੰਚਾਰਜ ਦੀ ਘਾਟ ਮਹਿਸੂਸ ਹੋ ਰਹੀ ਹੈ ਪਰ ਨਵਜੋਤ ਸਿੰਘ ਸਿੱਧੂ ਦੀ ਇਸ ਫੇਰੀ ਨੇ ਸਿੱਧੂ ਭਾਈਚਾਰੇ ਵਿੱਚੋਂ ਹੀ ਹਲਕਾ ਇੰਚਾਰਜ ਮਿਲਣ ਦੀ ਸੰਭਾਵਨਾ ਵਧਾ ਦਿੱਤੀ ਹੈ।
ਇਸ ਮੌਕੇ ਹਲਕਾ ਰਾਮਪੁਰਾ ਫੂਲ ਦੇ ਹਰਮਨ ਪਿਆਰੇ ਨੌਜਵਾਨ ਸੀਨੀਅਰ ਕਾਂਗਰਸੀ ਆਗੂ ਰਾਜਵੀਰ ਸਿੰਘ ਰਾਜਾ ਮਹਿਰਾਜ ਦੇ ਘਰ ਰੱਖੇ ਮਿਲਣੀ ਸਮਾਗਮ ‘ਤੇ ਲੰਚ ਮੌਕੇ ਉਹਨਾਂ ਨਾਲ ਸਾਬਕਾ ਐਮਐਲਏ ਸੁਰਜੀਤ ਧੀਮਾਨ, ਸਾਬਕਾ ਐਮਐਲਏ ਅਸ਼ਵਨੀ ਕੁਮਾਰ , ਸਾਬਕਾ ਐਮਐਲਏ ਨਵਤੇਜ਼ ਸਿੰਘ ਸੁਲਤਾਨਪੁਰ , ਸਾਬਕਾ ਐਮਐਲਏ ਜਗਦੇਵ ਸਿੰਘ ਕਮਾਲੂ, ਸਾਬਕਾ ਐਮਐਲਏ ਪਿਰਮਲ ਸਿੰਘ ਧੌਲਾ ਆਦਿ ਨੇ ਵੀ ਸਿਰਕਤ ਕੀਤੀ । ਹਲਕਾ ਰਾਮਪੁਰਾ ਫੂਲ ਤੋਂ ਇਸ ਮੌਕੇ ਉਹਨਾਂ ਨਾਲ ਸੀਨੀਅਰ ਕਾਂਗਰਸੀ ਆਗੂ ਰਾਕੇਸ਼ ਸਹਾਰਾ, ਨਗਰ ਪੰਚਾਇਤ ਮਹਿਰਾਜ਼ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੀਰਾ, ਕਰਮਜੀਤ ਸਿੰਘ ਖਾਲਸਾ, ਇੰਦਰਜੀਤ ਸਿੰਘ ਜੱਗਾ ਭੋਡੀਪੁਰਾ, ਗੁਰਭਜਨ ਸਿੰਘ ਢਿੱਲੋਂ ਰਾਮਪੁਰਾ ਫੂਲ , ਤਿੱਤਰ ਮਾਨ, ਸੰਭੂ ਗਰਗ, ਤੀਰਥ ਸਿੰਘ ਸਿੱਧੂ, ਗੁਰਮੀਤ ਸਿੰਘ, ਰਾਕੇਸ਼ ਕੁਮਾਰ, ਨਿਰਮਲ ਸਿੰਘ, ਕਾਲਾ ਰਾਈਆ  ਕੁਲਦੀਪ ਸਿੰਘ ਮੱਲ,ਹਰਮੀਤ ਸਿੰਘ, ਜਸਵੰਤ ਸਿੰਘ ਬਾਹੀਆ, ਤੀਰਥ ਸਿੰਘ, ਰਣਜੀਤ ਸਿੰਘ, ਰਵਿੰਦਰ ਰਿੰਕੂ ਸੂਬਾ ਪ੍ਰਧਾਨ ਪੰਚਾਇਤ ਯੂਨੀਅਨ,ਅਮਿਤ ਕੁਮਾਰ, ਅਸ਼ਵਨੀ ਸੇਖੜੀ, ਬਲਵਿੰਦਰ ਸਿੰਘ ਘਾਤਾ ਮਹਿਰਾਜ, ਮਨਦੀਪ ਹੈਪੀ ਬੁੱਗਰ, ਰਾਜੇਸ਼ ਗਰਗ,ਟੈਨੀ ਬੁੱਗਰ,ਸੈਂਕੀ ਗਰਗ ਆਦਿ ਹਾਜ਼ਰ ਸਨ।