ਮੋਟਰਸਾਈਕਲ ‘ਤੇ ਕਾਰ ਦੀ ਟੱਕਰ ‘ਚ ਪਤਨੀ ਦੀ ਮੌਤ ਪਤੀ ਗੰਭੀਰ ਜਖ਼ਮੀ ।

ਬਠਿੰਡਾ ਦਿਹਾਤੀ,1 ਮਈ, ਦਲਜੀਤ ਸਿੰਘ ਸਿਧਾਣਾ, ਮਨਮੋਹਨ ਗਰਗ

ਨੈਸ਼ਨਲ ਹਾਈਵੇ ਤੇ ਰਾਮਪੁਰਾ ਫੂਲ ਦੇ ਮੌੜ ਚੌਕ ਵਿੱਚ ਮੋਟਰਸਾਈਕਲ ਤੇ ਕਾਰ ਦੀ ਟੱਕਰ ਹੋ ਜਾਣ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਗੰਭੀਰ ਜਖਮੀ ਹੋ ਗਏ ਜਿਹਨਾਂ ਨੂੰ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ। ਜਿਥੇ ਡਾਕਟਰਾਂ ਨੇ ਔਰਤ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ । ਟ੍ਰੈਫਿਕ ਪੁਲਿਸ ਦੇ ਇੰਚਾਰਜ਼ ਗੁਰਤੇਜ਼ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅਜੈਬ ਸਿੰਘ ਆਪਣੀ ਪਤਨੀ ਛਿੰਦਰ ਪਾਲ ਕੌਰ ਵਾਸੀ ਫੂਲ ਟਾਊਨ ਨਾਲ ਮੋਟਰ ਸਾਈਕਲ ਪੀ ਬੀ 03 ਏ ਕੇ 6765 ਤੇ ਮੋੜ ਮੰਡੀ ਦੀ ਸਾਇਡ ਤੋਂ ਆ ਰਿਹਾ ਸੀ ਤੇ ਜਦੋ ਉਹ ਟਰੱਕ ਦੀ ਆੜ ਵਿੱਚ ਹਾਈਵੇ ‘ਤੇ ਚੜਣ ਲੱਗਾ ਤਾਂ ਬਰਨਾਲਾ ਸਾਇਡ ਤੋ਼ ਆ ਰਹੀ ਗੱਡੀ ਪੀ ਬੀ 34 ਸੀ 8222 ਨਾਲ ਟੱਕਰਾ ਗਿਆ । ਜਿਸ ਕਾਰਨ ਮੋਟਰਸਾਈਕਲ ਸਵਾਰ ਪਤੀ ਪਤਨੀ ਗੰਭੀਰ ਜਖ਼ਮੀ ਹੋ ਗਏ ਜਿਹਨਾਂ ਨੂੰ ਸਿਵਲ ਹਸਪਤਾਲ ਰਾਮਪੁਰਾ ਵਿਖੇ ਦਾਖਿਲ ਕਰਵਾਇਆ ਜਿਥੇ ਡਾਕਟਰਾ ਨੇ ਛਿੰਦਰ ਪਾਲ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਇਥੇ ਜ਼ਿਕਰਯੋਗ ਹੈ ਕਿ ਸਥਾਨਕ ਮੌੜ ਚੌਕ ਨੂੰ ਮੌਤ ਚੌਕ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਕਿਉਂਕਿ ਇਹ ਚੌਕ ਅਣ ਕੰਟਰੌਲ ਆਵਾਜਾਈ ਕਾਰਨ ਦੁਰਘਟਨਾਵਾਂ ਦਾ ਗੜ੍ਹ ਬਣ ਚੁੱਕਿਆ,ਇਥੇ ਰੋਜ਼ਾਨਾ ਹੀ ਭਿਆਨਕ ਹਾਦਸੇ ਵਾਪਰਦੇ ਹਨ ਜਿਸ ਕਾਰਨ ਕੀਮਤੀ ਜਾਨਾਂ ਅਜਾਈ ਜਾ ਰਹੀਆਂ ਹਨ।