ਜਲੰਧਰ ਚੋਣਾਂ ‘ਚ ਆਪ ਦੀ ਜਿੱਤ ‘ਤੇ ਫੂਲ ਟਾਊਨ ਵਿਖੇ ਆਪ ਵਾਲਿਆਂ ਨੇ ਲੱਡੂ ਵੰਡੇ ।

ਬਠਿੰਡਾ ,14 ਮਈ, ਦਲਜੀਤ ਸਿੰਘ ਸਿਧਾਣਾ

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਕਸਬਾ ਫੂਲ ਵਿਖੇ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਲੰਟੀਅਰਾ ਨੇ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਜਿੱਤ ਦੇ ਜਸ਼ਨ ਮਨਾਏ। ਇਸ ਮੌਕੇ ਵਪਾਰ ਮੰਡਲ ਫੂਲ ਦੇ ਪ੍ਰਧਾਨ ਸਰਬਾ ਬਰਾੜ ਅਤੇ ਗੁਰਪ੍ਰੀਤ ਸਿੰਘ ਜਟਾਣਾ ਨੇ ਕਿਹਾ ਕਿ ਜਲੰਧਰ ਦੀ ਜਿੱਤ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਇਮਾਨਦਾਰ ਸ਼ਖ਼ਸੀਅਤ ‘ਤੇ ਆਪ ਸਰਕਾਰ ਵੱਲੋਂ ਕੀਤੇ ਇੱਕ ਸਾਲ ‘ਚ ਚੰਗੇ ਕੰਮਾਂ ਤੇ ਮੋਹਰ ਲਾਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨੈਲ ਸਿੰਘ ਮਾਨ, ਰਾਜਾ ਬੁੱਟਰ ਫੂਲ ,ਪਰਮਪਾਲ ਪਰੂ ,ਨਿੰਮਾ ਗੁਜ਼ਰ ,ਰਣਜੀਤ ਸਿੰਘ ਸ਼ਪਰਾ, ਕਾਲਾ ਭੁੱਕਰ ,ਕਿ੍ਸਨ ਫੌਜੀ , ,ਜਗਤਾਰ ਸਿੰਘ ਖਾਲਸਾ ,ਹਾਕਮ ਸਿੰਘ ,ਰੇਸ਼ਮ ਮਾਨ, ਕਾਕਾ ਹਲਵਾਈ ,ਬਿੱਟੂ, ਆਮਰੀਕ ਚਹਿਲ ,ਮੱਖਣ ਸਿੱਧੂ ,ਜਗਦੀਸ਼ ਸਿੱਧੂ ਅਤੇ ਸੀਰਾ ਬੁੱਟਰ ਆਦਿ ਹਾਜ਼ਰ ਸਨ।