Skip to content
ਪਿੰਡ ਜੇਠੂਕੇ ਕੱਲ੍ਹ ਨੂੰ ਰੋਕੀਆ ਜਾਣਗੀਆਂ ਦੁਪਹਿਰ 12 ਵਜੇ ਤੋਂ ਰੇਲਾ S.S.P. ਤੇ D.C.ਬਠਿੰਡਾ ਨਾਲ ਹੋਈ ਮੀਟਿੰਗ ਰਹੀ ਬੇਸਿੱਟਾ ।
ਚਾਉਕੇ, 4 ਸਤੰਬਰ, ਦਲਜੀਤ ਸਿੰਘ ਸਿਧਾਣਾ
ਰੇਲਵੇ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਜੇਠੂਕੇ ਵੱਲੋਂ ਛੇਵੇਂ ਦਿਨ ਰਾਤ ਦਾ ਧਰਨਾ ਵੀ ਜਾਰੀ ਰਿਹਾ ਕਿਉਂਕਿ ਸਟੇਸ਼ਨ ਨੂੰ ਬਚਾਉਣ ਲਈ ਅਤੇ ਪੰਸਜਰ ਗੱਡੀਆਂ ਮੁੜ ਤੋਂ ਪਹਿਲਾਂ ਰੁਕਣ ਲਗਾਉਣ ਲਈ ਪਿਛਲੇ ਮਹੀਨੇ ਤੋਂ ਲਗਾਤਾਰ ਰੇਲਵੇ ਅਧਿਕਾਰੀਆਂ ਨੂੰ ਮਿਲ ਕੇ ਸਟੇਸ਼ਨ ਨਾਲ ਸਬੰਧਤ ਮੰਗਾਂ ਬਾਰੇ ਜਾਣੂ ਕਰਵਾਇਆ ਜਾ ਚੁੱਕਾ ਹੈ। ਪਰ ਰੇਲਵੇ ਅਧਿਕਾਰੀਆਂ ਵੱਲੋਂ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ।ਜਿਸ ਲਈ ਪਿੰਡ ਵਾਸੀਆਂ ਵੱਲੋਂ ਸਟੇਸ਼ਨ ਬਚਾਉ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇੱਕ ਤਰੀਕ ਤੋਂ ਸਟੇਸ਼ਨ ਉੱਪਰ ਪੰਜ ਰੋਜ਼ਾ ਮੋਰਚਾ ਸ਼ੁਰੂ ਕਰ ਦਿੱਤਾ ਸੀ ਕਿਉਂਕਿ ਜਦੋਂ ਸਰਕਾਰੇ ਦਰਬਾਰੇ ਗੱਲ ਨੂੰ ਨਾ ਸੁਣਿਆ ਜਾਵੇ ਤਾਂ ਲੋਕਾਂ ਕੋਲ ਇੱਕ ਰਾਹ ਬੱਚਦਾ ਉਹ ਹੈ ਸੰਘਰਸ਼ ਜਿਸਨੂੰ ਪਿੰਡ ਵਾਸੀਆਂ ਪੂਰੀ ਤਰ੍ਹਾਂ ਭਖਾ ਲਿਆ ਹੈ। ਜਿਸ ਦੇ ਤਹਿਤ ਪੰਜ ਦਿਨ ਰਾਤ ਚਲਾਉਣ ਤੋਂ ਬਾਅਦ ਅੱਜ ਮੋਰਚੇ ਨੂੰ ਅਣਮਿੱਥੇ ਸਮੇਂ
ਚਲਾਉਣ ਐਲਾਨ ਕਰ ਦਿਤਾ ਸੰਘਰਸ਼ ਨੂੰ ਅਗਲੇ ਪੜਾਅ ਵਿੱਚ ਸ਼ਾਮਲ ਕਰ ਲਿਆ ਹੈ ਜਿਸ ਤਹਿਤ 7 ਤਰੀਕ ਨੂੰ ਦੁਪਹਿਰ 12 ਵਜੇ ਤੋਂ ਰੇਲਾ ਚੱਕਾ ਜਾਮ ਸ਼ੁਰੂ ਕੀਤਾ ਜਾਵੇਗਾ ਕਿਉਂਕਿ ਪੰਜ ਦਿਨ ਬੀਤ ਚੁੱਕੇ ਹਨ ਪਰ ਕਿਸੇ ਵੀ ਰੇਲਵੇ ਅਧਿਕਾਰੀਆਂ ਨੇ ਲੋਕਾਂ ਗੱਲ ਸੁਣਨੀ ਜ਼ਰੂਰੀ ਨਹੀਂ ਸਮਝੀ ।ਜਿਸ ਕਾਰਨ ਪਿੰਡ ਵਾਸੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਕੀਤਾ ਹੈ। ਤਾਂ ਗੂੰਗੇ ਬਹਿਰੇ ਰੇਲਵੇ ਵਿਭਾਗ ਤੱਕ ਆਪਣੀਆਂ ਹੱਕੀ ਮੰਗਾਂ ਦੀ ਅਵਾਜ਼ ਨੂੰ ਪਹੁੰਚਾਇਆ ਜਾ ਸਕੇ। ਸੰਘਰਸ਼ ਦੋਰਾਨ ਹੋਣ ਵਾਲੇ ਨੁਕਸਾਨ ਦੇ ਜ਼ਿਮੇਂਵਾਰ ਰੇਲਵੇ ਵਿਭਾਗ ਤੇ ਪੁਲਿਸ ਪ੍ਰਸ਼ਾਸਨ ਹੋਵਾਂਗਾ। ਚੱਲ ਰਹੇ ਮੋਰਚੇ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,ਡਕੌਂਦਾ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਚੱਲ ਰਹੇ ਮੋਰਚੇ ਪੂਰਨ ਸਹਿਯੋਗ ਦਿੱਤਾ ਜਾ ਰਿਹਾ ਹੈ।ਚੱਲ ਰਹੇ ਮੋਰਚੇ ਨੂੰ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕਰਦਿਆਂ ਲਾਭ ਸਿੰਘ, ਸੁਖਦੇਵ ਸਿੰਘ ਸਰਪੰਚ, ਬੇਅੰਤ ਸਿੰਘ, ਗੁਰਲਾਲ ਸਿੰਘ, ਗੁਰਪ੍ਰੀਤ ਸਿੰਘ, ਨਿੱਕਾ ਸਿੰਘ,ਗੋਦੀ ਸਿੰਘ ਅਤੇ ਹਰਨੇਕ ਸਿੰਘ ਅਤੇ ਬਲਵਿੰਦਰ ਸਿੰਘ ਨੇ ਇਨਕਲਾਬੀ ਗੀਤ ਪੇਸ਼ ਕੀਤੇ ਅਤੇ ਬੁਲਾਰੇ ਆਗੂਆਂ ਵੱਲੋਂ ਰੇਲਵੇ ਵਿਭਾਗ ਖ਼ਿਲਾਫ਼ ਜੰਮ ਕੇ ਭੜਾਸ ਕੱਢੀ ਅਤੇ ਰੇਲਵੇ ਵਿਭਾਗ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ।