ਅਜਿਹਾ ਪਹਿਲੀ ਵਾਰ ਹੋਇਆ ਕਿ ਦਿਵਾਲੀ ਮੌਕੇ ਸ਼ਹਿਰ ‘ਚ ਬਿਨਾਂ ਟ੍ਰੈਫਿਕ ਜਾਮ ਚ ਫਸਿਆ ਲੋਕਾਂ ਨੇ ਖਰੀਦਦਾਰੀ ਕੀਤੀ।

ਬੁਲਟ ਦੇ ਪਟਾਕੇ ਪਾਉਣ ,ਉੱਚੀ ਆਵਾਜ਼ ‘ਚ ਡੈੱਕ ਲਾਉਣ ਤੇ ਪ੍ਰੈਸਰ ਹਾਰਨ ਮਾਰਨ ਵਾਲਿਆ ਨੂੰ ਬਖਸ਼ਿਆ ਨਹੀਂ ਜਾਵੇਗਾ :- ਇੰਚਾਰਜ ਗੁਰਤੇਜ ਸਿੰਘ 
ਰਾਮਪੁਰਾ ਫੂਲ, 28 ਅਕਤੂਬਰ, ਦਲਜੀਤ ਸਿੰਘ ਸਿਧਾਣਾ
ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸ਼ਹਿਰ ਵਾਸੀਆਂ ਤੇ ਪਿੰਡਾਂ ਵਿੱਚੋ ਦਿਵਾਲੀ ਦੇ ਤਿਓਹਾਰ ਮੌਕੇ ਖਰੀਦਦਾਰੀ ਕਰਨ ਵਾਲੇ ਲੋਕਾਂ ਨੂੰ ਸਥਾਨਕ ਟ੍ਰੈਫਿਕ ਪੁਲਿਸ ਮਹਿਨਤ ਸਦਕਾ ਕਿਸੇ ਟ੍ਰੈਫਿਕ ਜਾਮ ਦਾ ਸਾਹਮਣਾ ਨਹੀਂ ਕਰਨਾ ਪਿਆ ਤੇ ਉਹਨਾਂ ਬਿਨਾਂ ਪ੍ਰੇਸਾਨੀ ਤਿਉਹਾਰਾਂ ਮੌਕੇ ਖਰੀਦਦਾਰੀ ਦਾ ਅਨੰਦ ਮਾਣਿਆ। ਸ਼ਹਿਰ ਦੇ ਮੁੱਖ ਬਜ਼ਾਰ ਤੇ ਬੱਸ ਅੱਡੇ ਕੋਲੇ ਲੋਕ ਅਕਸਰ ਹੀ ਜਾਮ ਵਿਚ ਫਸ ਜਾਂਦੇ ਸਨ । ਕਿਓਂਕਿ ਦਿਵਾਲੀ ਦੇ ਤਿਓਹਾਰ ਮੌਕੇ ਖਰੀਦਦਾਰੀ ਕਰਨ ਆਏ ਲੋਕਾਂ ਦੇ ਵਾਹਨਾਂ ਕਾਰਨ ਸ਼ਹਿਰ ਜਾਮ ਹੋ ਜਾਂਦਾ ਸੀ ਪ੍ਰੰਤੂ ਇਸ ਵਾਰ ਅਜਿਹਾ ਨਹੀਂ ਹੋਇਆਂ ਇਸ ਸ਼ਲਾਘਾਯੋਗ ਕੰਮ ਦਾ ਸਿਹਰਾ ਜਾਂਦਾ ਹੈ ਸਥਾਨਕ ਟ੍ਰੈਫਿਕ ਪੁਲਿਸ ਦੇ ਇੰਚਾਰਜ ਗੁਰਤੇਜ ਸਿੰਘ ਤੇ ਉਸਦੀ ਸਮੁੱਚੀ ਟੀਮ ਨੂੰ ਜਿੰਨ੍ਹਾਂ ਨੇ ਦਿਵਾਲੀ ਮੌਕੇ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਂਦਿਆਂ ਸ਼ਹਿਰ ‘ਚ ਜਾਮ ਨਹੀਂ ਲੱਗਣ ਦਿੱਤਾ ‘ਤੇ ਨਾ ਹੀ ਦਿਵਾਲੀ ਮੌਕੇ ਕਿਸੇ ਦੇ ਚਾਲਾਨ ਕੱਟੇ। ਸਥਾਨਕ ਦੁਕਾਨਦਾਰਾਂ ਤੇ ਵਪਾਰੀ ਵਰਗ ਦਾ ਕਹਿਣਾ ਸੀ ਕਿ ਦਿਵਾਲੀ ਮੌਕੇ ਅਕਸ਼ਰ ਹੀ ਸਦਰ ਬਜ਼ਾਰ, ਬੱਸ ਅੱਡੇ ਕੋਲੇ ਅਤੇ ਬੈੱਕ ਬਜ਼ਾਰ ਵਿੱਚ ਜਾਮ ਲੱਗ ਜਾਂਦੇ ਸਨ ਜਿਸ ਕਾਰਨ ਦੁਕਾਨਦਾਰਾਂ ਦਾ ਆਰਥਿਕ ਨੁਕਸਾਨ ਹੁੰਦਾ ਸੀ ਕਿਉਂਕਿ ਟ੍ਰੈਫਿਕ ਜਾਮ ਹੋਣ ਕਾਰਨ ਲੋਕ ਖਰੀਦਦਾਰੀ ਕਰਨ ਤੋਂ ਕੰਨੀ ਕਤਰਾਉਂਦੇ ਸਨ। ਪਰ ਇਸ ਵਾਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਗੁਰਤੇਜ ਸਿੰਘ ਤੇ ਉਸਦੀ ਸਮੁੱਚੀ ਟੀਮ ਨੇ ਟ੍ਰੈਫਿਕ ਨੂੰ ਸੁਚੱਜੇ ਢੰਗ ਨਾਲ ਕੰਟਰੌਲ ਕੀਤਾ ਜਿਸ ਦੀ ਸ਼ਲਾਘਾ ਕਰਨੀ ਬਣਦੀ ਹੈ।
ਇਸ ਤੋਂ ਇਲਾਵਾ ਇਸ ਮੌਕੇ ਟ੍ਰੈਫਿਕ ਇੰਚਾਰਜ਼ ਗੁਰਤੇਜ ਸਿੰਘ ਨੇ ਕਿਹਾ ਕਿ ਬੁਲਟ ਤੇ ਪਟਾਕੇ ਪਾਉਣ ਵਾਲੇ, ਉੱਚੀ ਆਵਾਜ਼ ਵਿਚ ਡੈੱਕ ਤੇ ਗਾਣੇ ਚਲਾਉਣ ਵਾਲੇ ਤੇ ਬਿਨਾਂ ਕਿਸੇ ਕਾਰਨ ਤੋਂ ਹਾਰਨ ਵਜਾਉਣ ਵਾਲੇ ਸੁਧਰ ਜਾਣ ਨਹੀਂ ਤਾਂ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਤੇ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦੇਣ ਗੱਡੀਆਂ ਗਲਤ ਥਾਂ ਪਾਰਕ ਨਾ ਕਰਨ ਤੇ ਦੁਕਾਨਦਾਰ ਵੀਰ ਆਪਣੀ ਦੁਕਾਨ ਦਾ ਸਮਾਨ ਸੜਕ ਤੇ ਨਾ ਧਰਨ ਜਿਸ ਕਾਰਨ ਸ਼ਹਿਰ ਵਿੱਚ ਜਾਮ ਲੱਗ ਜਾਂਦਾ ਤੇ ਇਸ ਨਾਲ ਦੁਕਾਨਦਾਰਾਂ ਦੇ ਨਾਲ ਨਾਲ ਆਮ ਲੋਕਾਂ ਨੂੰ ਵੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।