Skip to content
ਰਾਮਪੁਰਾ ਫੂਲ / ਦਲਜੀਤ ਸਿੰਘ ਸਿਧਾਣਾ
ਇੱਥੋਂ ਥੋੜੀ ਦੂਰ ਸ ਸ ਸ ਸਕੂਲ ਵਿਖੇ ਤਰਕਸ਼ੀਲ ਸੋਚ ਵਿਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਟੀ ਐਸ ਪੀ ਦੇ ਸੁਬਾਈ ਆਗੂ ਰਜਿੰਦਰ ਭਦੌੜ, ਜੋਨ ਆਗੂ ਬਲਰਾਜ ਮੌੜ,ਤੇ ਰਾਮਪੁਰਾਫੂਲ ਇਕਾਈ ਦੇ ਆਗੂ ਸ਼ਾਮਲ ਹੋਏ। ਮਾਸਟਰ ਰਜਿੰਦਰ ਭਦੌੜ ਨੇ ਵਿਦਿਆਰਥੀਆਂ ਨੂੰ ਪੜਣ ਤੇ ਸਿੱਖਣ ਦੇ ਅੰਤਰ ਨੂੰ ਸਮਝਾਉਂਦੇ ਹੋਏ ਦੱਸਿਆ ਕਿ ਜੀਵਨ ਨੂੰ ਵਧੀਆ ਢੰਗ ਨਾਲ ਜੀਣ ਲਈ ਅਸੀਂ ਜੋ ਪੜਦੇ ਹਾਂ ਉਸ ਨੂੰ ਅਮਲੀ ਰੂਪ ਵਿੱਚ ਅਪਨਾਇਆ ਵੀ ਜਾਵੇ।ਤਰਕਸ਼ੀਲ ਜੀਵਨ ਜਾਚ ਅਪਨਾਉਣ ਲਈ ਉਦਾਹਰਣਾਂ ਦੇ ਕੇ ਸਮਝਾਇਆ। ਵਿਦਿਆਰਥੀਆਂ ਵਿਚ ਤਰਕਸ਼ੀਲ ਜੀਵਨ ਜਾਚ ਵਿਕਸਤ ਕਰਨ ਲਈ ਢੰਗ ਤਰੀਕੇ ਦੱਸੇ।ਅੱਜ ਦੇ ਵਹਿਮਾ ਭਰਮਾ ਚ ਗਰੱਸੇ ਲੋਕਾਂ ਨੂੰ ਤਾਂਤਰਿਕ ਤੇ ਅਖੌਤੀ ਸਿਆਣੇ ਲੁੱਟ ਦਾ ਸ਼ਿਕਾਰ ਬਣਾਉਂਦੇ ਹਨ।ਉਹਨਾ ਲੋਕਾਂ ਨੂੰ ਸੁਸਾਇਟੀ ਨਾਲ ਸੰਪਰਕ ਕਰਨ ਲਈ ਕਿਹਾ।ਇਕਾਈ ਪ੍ਰਧਾਨ ਸੁਖਮੰਦਰ ਸਿੰਘ ਰਿਟਾਇਰਡ ਹੈਡਮਾਸਟਰ ਨੇ ਸੁਸਾਇਟੀ ਦੇ ਕੰਮਾ ਦੀ ਜਾਣਕਾਰੀ ਦਿੱਤੀ।ਮਾਸਟਰ ਰਜਿੰਦਰ ਭਦੌੜ ਤੇ ਸੁਸਾਇਟੀ ਆਗੂਆਂ ਨੇ ਤਰਕਸ਼ੀਲ ਚੇਤਨਾ ਪਰਖ ਪ੍ਰੀਖਿਆ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਨੂੰ ਸਨਮਾਨ ਪੱਤਰ ਦਿੱਤੇ।ਗੁਰਸੇਵਕ ਸਿੰਘ ਤੇ ਕਰਨਵੀਰ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਜਗਦੇਵ ਸਿੰਘ ਤੇ ਜੰਟਾ ਸਿੰਘ ਜੋਨ ਆਗੂ ਨੇ ਜਾਦੂ ਦੇ ਟਰਿੱਕ ਵਿਖਾਏ ਤੇ ਸਪਸ਼ਟ ਕੀਤਾ ਕਿ ਇਸ ਨੂੰ ਕੋਈ ਵੀ ਅਭਿਆਸ ਨਾਲ ਸਿੱਖ ਸਕਦਾ ਹੈ।ਇਸ ਵਿੱਚ ਕਿਸੇ ਤਰਾਂ ਦੀ ਕੋਈ ਗੈਬੀ ਸ਼ਕਤੀ ਨਹੀਂ ਹੁੰਦੀ।ਅਖੀਰ ਵਿੱਚ ਸਕੂਲ ਪ੍ਰਿੰਸੀਪਲ ਮੈਡਮ ਰਵਿੰਦਰ ਕੌਰ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ।ਸਟੇਜ ਸਕੱਤਰ ਦੀ ਜਿੰਮੇਵਾਰੀ ਲੈਕਚਰਾਰ ਗੁਰਮੇਲ ਸਿੰਘ ਨੇ ਬਾਖੂਬੀ ਨਿਭਾਈ। ਸਮੁੱਚੇ ਸਟਾਫ ਨੇ ਸਾਰਾ ਪ੍ਰੋਗਰਾਮ ਬੜੀ ਦਿਲਚਸਪੀ ਨਾਲ ਵੇਖਿਆ। ਅਖੀਰ ਵਿੱਚ ਤਰਕਸ਼ੀਲ ਬੁੱਕ ਵੈਨ ਤੋਂ ਅਧਿਆਪਕਾਂ ਤੇ ਬੱਚਿਆਂ ਨੇ ਵੱਡੀ ਪੱਧਰ ਤੇ ਤਰਕਸ਼ੀਲ ਸਾਹਿਤ ਦੀ ਖਰੀਦ ਕੀਤੀ।ਇਹ ਸੈਮੀਨਾਰ ਦੀ ਰਿਪੋਰਟ ਮਾਸਟਰ ਸੁਰਿੰਦਰ ਰਾਮਪੁਰਾਫੂਲ ਨੇ ਪ੍ਰੈਸ ਦੇ ਨਾਲ ਸਾਂਝੀ ਕੀਤੀ।