ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ ਨੇ ਪ੍ਰਕਾਸ ਸਿੰਘ ਬਾਦਲ ਦੇ ਦਿਹਾਂਤ ਤੇ ਕੀਤਾ ਦੁੱਖ ਦਾ ਪ੍ਰਗਟਾਵਾਂ।

ਬਠਿੰਡਾ ,28 ਅਪ੍ਰੈਲ, ਦਲਜੀਤ ਸਿੰਘ ਸਿਧਾਣਾ

ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ ਦੇ ਸੀਨੀਅਰ ਅਕਾਲੀ ਆਗੂਆਂ ਨੇ ਯੁਗ ਪੁਰਸ਼, ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਅਲੰਬਰਦਾਰ,ਖੇਤਾ ਦੇ ਪੁੱਤਰ ਪੰਜਾਬ ਦੇ ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਪ੍ਰਕਾਸ ਸਿੰਘ ਬਾਦਲ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ਨਾਲ ਜਿਥੇ ਸਮੁੱਚੇ ਬਾਦਲ ਪਰਿਵਾਰ ਨੂੰ ਕਦੇ ਨਾ ਪੂਰਾ ਜਾਣ ਵਾਲਾ ਘਾਟਾ ਪਿਆ, ਉਥੇ ਸਮੁੱਚੇ ਦੇਸ਼, ਸਿੱਖ ਕੌਮ ਤੇ ਪੰਜਾਬ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਕਿਉਂਕਿ ਦੁਨੀਆਂ ਤੇ ਅਜਿਹੇ ਦਰਵੇਸ਼ ਸਿਆਸਤਦਾਨਾਂ ਦੀ ਗਿਣਤੀ ਬਹੁਤ ਹੀ ਨਿਗੂਣੀ ਹੈ। ਇਹ ਕੇਵਲ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਆਇਆ ਕਿ ਉਹਨਾਂ ਨੂੰ ਇੰਨਾ ਕੱਦਾਵਾਰ ਸਿਆਸੀ ਨੇਤਾ ਮਿਲਿਆ ਜਿਸ ਨੇ ਲੰਮਾ ਸਮਾਂ ਤਕਰੀਬਨ ਇੱਕ ਸਦੀ ਪੰਜਾਬ ਦੇ ਲੋਕਾਂ ਤੇ ਰਾਜ ਕੀਤਾ ‘ਤੇ ਉਹਨਾਂ ਹਮੇਸ਼ਾ ਪੰਜਾਬ “ਚ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਉਹ ਫੁੱਟ ਪਾਓ ਤੇ ਰਾਜ ਕਰੋ ਦੀ ਸਿਆਸੀ ਨੀਤੀ ਤੋਂ ਕੋਹਾਂ ਦੂਰ ਰਹੇ ਤਾਹੀਂ ਅੱਜ ਸਮੁੱਚਾ ਹਿੰਦੂ ਸਿੱਖ ਭਾਈਚਾਰਾ ਹਿੰਦੂ ਸਿੱਖ ਏਕਤਾ ਦੇ ਅਲੰਬਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਅਕਾਲ ਚਲਾਣੇ ‘ਤੇ ਸੋਗ ‘ਚ ਡੁੱਬਿਆਂ ਹੋਇਆ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਰਾਮਪੁਰਾ ਫੂਲ ਦੇ ਸੀਨੀਅਰ ਅਕਾਲੀ ਆਗੂ ਪ੍ਰਵੀਨ ਕਾਂਸਲ ਰੌਕੀ, ਹਰਿੰਦਰ ਸਿੰਘ ਹਿੰਦਾ ਮਹਿਰਾਜ, ਸਰਕਲ ਪ੍ਰਧਾਨ ਸਤਪਾਲ ਗਰਗ, ਸੁਰਿੰਦਰ ਜੌੜਾ, ਨਰੇਸ ਸੀਏ , ਗੁਰਤੇਜ ਸ਼ਰਮਾ,ਪ੍ਰਿੰਸ ਨੰਦਾ, ਸੁਰੇਸ ਲੀਲਾ, ਲਾਭ ਸ਼ਰਮਾਂ ਅਤੇ ਮੁਕੇਸ ਕੁਮਾਰ ਨੇ ਕਿਹਾ ਕਿ ਪਰਮਾਤਮਾ ਪ੍ਰਕਾਸ ਸਿੰਘ ਬਾਦਲ ਦੀ ਆਤਮਾ ਨੂੰ ਸ਼ਾਂਤੀ ਅਤੇ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪੀੜਤ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।