ਕਰਨਾਟਕਾ ਚ ਕਾਂਗਰਸ ਦੀ ਜਿੱਤ ਤੇ ਬਾਗੋਬਾਗ ਹੋਏ ਕਾਂਗਰਸੀ, ਪਾਰਲੀਮੈਂਟ ਚੋਣਾਂ ਚ ਕਾਂਗਰਸ ਦੀ ਹੋਵੇਗੀ ਜਿੱਤ :- ਗੁਰਤੇਜ ਰਾਣਾ ਫੂਲ

ਬਠਿੰਡਾ ਦਿਹਾਤੀ,14 ਮਈ, ਦਲਜੀਤ ਸਿੰਘ ਸਿਧਾਣਾ

ਵਿਧਾਨ ਸਭਾ ਹਲਕਾ ਰਾਮਪੁਰਾ ਫੂਲ ਦੇ ਸੀਨੀਅਰ ਕਾਂਗਰਸੀ ਆਗੂ ‘ਤੇ ਸੰਭਾਵੀ ਹਲਕਾ ਇੰਚਾਰਜ ਗੁਰਤੇਜ ਸਿੰਘ ਰਾਣਾ ਫੂਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਨਾਟਕ ਚੋਣਾਂ ਵਿੱਚ ਪਾਰਟੀ ਨੂੰ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਹੋਣ ਤੇ ਕਾਂਗਰਸੀਆਂ ਦੇ ਹੌਸਲੇ ਬੁਲੰਦ ਹੋ ਗਏ ਹਨ । ਉਹਨਾਂ ਪਾਰਟੀ ਦੀ ਹਾਈਕਮਾਂਡ, ਰਹੁਲ ਗਾਂਧੀ ,ਪਾਰਟੀ ਪ੍ਰਧਾਨ ਖੜਗੇ,ਅਤੇ ਸਮੁੱਚੇ ਪਾਰਟੀ ਵਰਕਰਾਂ ਨੂੰ ਇਸ ਵੱਡੀ ਜਿੱਤ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਕਿਹਾ ਕਿ ਆਉਣ ਵਾਲੀਆਂ 2024 ਦੀਆਂ ਪਾਰਲੀਮੈਂਟ ਚੋਣਾਂ ਵਿੱਚ ਕਾਂਗਰਸ ਬਹੁਮਤ ਹਾਸਲ ਕਰੇਗੀ ਅਤੇ ਰਾਹੁਲ ਗਾਂਧੀ ਦੇਸ਼ ਦਾ ਅਗਲਾ ਪ੍ਰਧਾਨ ਮੰਤਰੀ ਹੋਵੇਗਾ।ਜਿਵੇਂ ਕਰਨਾਟਕਾ ਵਰਗੇ ਸੂਬੇ ਵਿੱਚ ਲੋਕਾਂ ਨੇ ਭਾਜਪਾ ਨੂੰ ਬੁਰੀ ਤਰ੍ਹਾਂ ਨਕਾਰ ਕੇ ਸੂਬੇ ਦੀ ਵਾਗਡੋਰ ਕਾਂਗਰਸ ਪਾਰਟੀ ਦੇ ਹੱਥ ਫੜਾ ਦਿੱਤੀ ਹੈ ਜੋ ਇਸੇ ਤਰ੍ਹਾਂ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਮੌਕੇ ਹੋਵੇਗਾ।
ਇਸ ਮੌਕੇ ਹਾਜ਼ਰ ਕਾਂਗਰਸੀ ਆਗੂਆਂ ਤੇ ਵਰਕਰਾਂ ਦਾ ਲੱਡੂ ਵੰਡ ਕੇ ਮੂੰਹ ਮਿੱਠਾ ਕਰਵਾਇਆ ਗਿਆ ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਨੂਪ ਸਿੰਘ ਮੱਲ੍ਹੀ ਸਾਬਕਾ ਬਲਾਕ ਪ੍ਰਧਾਨ, ਜੱਸੀ ਢਿਪਾਲੀ ਸਾਬਕਾ ਬਲਾਕ ਸੰਮਤੀ ਮੈਂਬਰ, ਬੰਤਾ ਸਿੰਘ ਸਿੱਧੂ, ਤੇਜਪਾਲ ਸ਼ਰਮਾ, ਜਗਦੀਪ ਕਾਕੂ ਆਰੇ ਵਾਲੇ, ਬਲਜੀਤ ਸਿੰਘ ਖਾਲਸਾ ਢਿਪਾਲੀ, ਗੁਰਪ੍ਰੀਤ ਸਿੰਘ ਢਿਪਾਲੀ,ਅਤੇ ਹੋਰ ਬਹੁਤ ਸਾਰੇ ਕਾਂਗਰਸੀ ਵਰਕਰ ਮੌਜੂਦ ਸਨ।